ਡਿਜ਼ੀਟਲ ਟੀ. ਵੀ ਟਿਊਨਰ ਫੀਚਰ ਨਾਲ ਲਾਂਚ ਹੋਇਆ ਇਹ ਸਮਾਰਟਫੋਨ

Friday, May 13, 2016 - 11:09 AM (IST)

ਡਿਜ਼ੀਟਲ ਟੀ. ਵੀ ਟਿਊਨਰ ਫੀਚਰ ਨਾਲ ਲਾਂਚ ਹੋਇਆ ਇਹ ਸਮਾਰਟਫੋਨ

ਜਲੰਧਰ : ਤਾਇਵਾਨ ਦੀ ਮਲਟੀਨੈਸ਼ਨਲ ਕੰਪਿਊਟਰ ਹਾਰਡਵੇਅਰ ਅਤੇ ਇਲੈਕਟ੍ਰਾਨਿਕਸ ਕੰਪਨੀ ਅਸੂਸ ਨੇ ਆਪਣੇ ਨਵੇਂ AsusZenfone Go TV ਨਾਂ ਦੇ ਸਮਾਰਟਫੋਨ ਨੂੰ ਤਾਇਵਾਨ ''ਚ ਲਾਂਚ ਕੀਤਾ ਜਿਸ ਦੀ ਸ਼ੁਰੁਆਤੀ ਕੀਮਤ TWD 5490 (ਲਗਭਗ 11,250 ਰੁਪਏ) ਰੱਖੀ ਗਈ। ਇਸ ਸਮਾਰਟਫੋਨ ਦੇ ਖਾਸ ਫੀਚਰਸ ''ਚ ਸੋਨੀ ਦਾ IC(SM“-5W100) ਡਿਜ਼ੀਟਲ ਟੀ. ਵੀ ਟਿਊਨਰ ਦਿੱਤਾ ਜਾ ਰਿਹਾ ਹੈ ਜੋ ਬਿਨਾਂ ਇੰਟਰਨੈੱਟ ਦੇ ਦੂਰਦਰਸ਼ਨ ਜੈਸ ਚੈਨਲ ਨੂੰ ਚੱਲਾ ਸਕੇਗਾ। 

ਇਸ ਸਮਾਰਟਫੋਨ ਦੇ ਫੀਚਰਸ ਹੇਠਾਂ ਦਿੱਤੇ ਗਏ ਹਨ-
 
ਡਿਸਪਲੇ : 
ਇਸ ਸਮਾਰਟਫੋਨ ''ਚ 5.5 ਇੰਚ ਫੁੱਲ HD 1280x720 ਪਿਕਸਲ ਰੇਜ਼ੋਲਿਊਸ਼ਨ ''ਤੇ ਚੱਲਣ ਵਾਲੀ IPS ਡਿਸਪਲੇ ਦਿੱਤੀ ਗਈ ਹੈ।
ਪ੍ਰੋਸੈਸਰ: ਇਸ ''ਚ ਕਵਾਲਕਮ ਸਨੈਪਡ੍ਰੈਗਨ 400(MSM8928) ਪ੍ਰੋਸੈਸਰ ਸ਼ਾਮਿਲ ਹੈ ਜੋ 1.4 ghz ਦੀ ਸਪੀਡ ''ਤੇ ਕੰਮ ਕਰਦਾ ਹੈ।
ਮੈਮਰੀ :
ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 272 RAM ਨਾਲ 16GB, 32GB ਇੰਟਰਨਲ ਸਟੋਰੇਜ ਮੈਮਰੀ ਦਿੱਤੀ ਗਈ ਹੈ।
ਡਿਜ਼ਾਇਨ : 
ਇਸ ਸਮਾਰਟਫੋਨ ਨੂੰ 151x76.9x10.7 mm ਸਾਇਜ ਦਾ ਬਣਾਇਆ ਗਿਆ ਹੈ ਅਤੇ ਇਸ ਦਾ ਭਾਰ 160 ਗ੍ਰਾਮ 
ਕੈਮਰਾ :
ਇਸ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਡਿਊਲ ਟੋਨLED ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ।
ਬੈਟਰੀ :
ਇਸ ''ਚ 3010 mAh ਦੀ ਵੱਡੀ ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ।
ਹੋਰ ਫੀਚਰਸ :
ਹੋਰ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ 4G ਸਮਾਰਟਫੋਨ ''ਚ GPS,  ਬਲੂਟੁੱੱਥ 4.0,  WiFi ਅਤੇ ਮਾਇਕ੍ਰੋ USB ਪੋਰਟ ਦਿੱਤਾ ਗਿਆ ਹੈ।

Related News