Asus Zenfone 5Z ਨੂੰ ਮਿਲ ਰਹੀ ਹੈ ਐਂਡ੍ਰਇਡ 10 ਬੀਟਾ ਅਪਡੇਟ

Saturday, Oct 26, 2019 - 07:30 PM (IST)

Asus Zenfone 5Z ਨੂੰ ਮਿਲ ਰਹੀ ਹੈ ਐਂਡ੍ਰਇਡ 10 ਬੀਟਾ ਅਪਡੇਟ

ਗੈਜੇਟ ਡੈਸਕ—ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਸੁਸ ਨੇ ਆਪਣੇ ਸਮਾਰਟਫੋਨ Asus Zenfone 5Z ਲਈ ਐਂਡ੍ਰਾਇਡ 10 ਬੀਟਾ ਅਪਡੇਟ ਰੋਲ ਆਊਟ ਕੀਤਾ ਹੈ। ਇਸ ਦੇ ਲਈ ਯੂਜ਼ਰਸ ਨੂੰ ਇਸ ਪ੍ਰੋਗਰਾਮ ਲਈ ਸਾਈਨ-ਅਪ ਕਰਨਾ ਪਵੇਗਾ। XDA Developers ਦੀ ਰਿਪੋਰਟ ਮੁਤਾਬਕ ਕੰਪਨੀ ਨੇ ਇਸ ਦੇ ਬਾਰੇ 'ਚ ਚੇਂਜਲਾਗ ਵੀ ਸ਼ੇਅਰ ਕੀਤਾ ਹੈ। ਇਸ ਨਵੀਂ ਅਪਡੇਟ ਰਾਹੀਂ ਯੂਜ਼ਰਸ ਨੂੰ ਐਂਡ੍ਰਾਇਡ 10 ਦੇ ਫੀਚਰ ਮਿਲਣਗੇ।

PunjabKesari

ਸਪੈਸੀਫਿਕੇਸ਼ਨਸ
ਆਸੁਸ ਦੇ ਇਸ ਸਮਾਰਟਫੋਨ 'ਚ 6.2 ਇੰਚ ਫੁਲ ਐੱਚ.ਡੀ.+ਆਈ.ਪੀ.ਐੱਸ. ਐੱਲ.ਸੀ.ਡੀ. ਸਕਰੀਨ (2246x1080 ਪਿਕਸਲ) ਹੈ ਅਤੇ ਇਸ ਦਾ ਸਕਰੀਨ-ਟੂ-ਬਾਡੀ ਰੇਸ਼ੀਓ 90 ਫੀਸਦੀ ਹੈ। ਹੈਂਡਸੈੱਟ ਆਲ-ਗਲਾਸ ਯੂਨਬਾਡੀ ਡਿਜ਼ਾਈਨ ਨਾਲ ਆਉਂਦਾ ਹੈ। ਜ਼ੈੱਨਫੋਨ 5ਜ਼ੈੱਡ 'ਚ ਸਨੈਪਡਰੈਗਨ 845 ਆਕਟਾ-ਕੋਰ ਚਿਪਸੈਟ ਹੈ ਜੋ 1.8 ਗੀਗਾਹਰਟਜ਼ 'ਤੇ ਚੱਲਦਾ ਹੈ। ਫੋਨ 'ਚ ਆਈਫੋਨ ਐਕਸ ਦੀ ਤਰ੍ਹਾਂ ਨੌਚ ਡਿਸਪਲੇਅ ਦਿੱਤੀ ਗਈ ਹੈ। 

PunjabKesari

ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ ਅਪਰਚਰ ਐੱਫ/1.7 ਨਾਲ 12 ਮੈਗਾਪਿਕਸਲ ਸੋਨੀ ਆਈ.ਐੱਮ.ਐਕਸ363 ਪ੍ਰਾਈਮਰੀ ਅਤੇ ਅਪਰਚਰ ਐੱਫ/1.8 ਨਾਲ 8 ਮੈਗਾਪਿਕਸਲ ਦਾ ਸਕੈਂਡਰੀ ਡਿਊਲ ਪਿਕਸਲ ਸੈਂਸਰ ਵਾਲਾ ਡਿਊਲ ਕੈਮਰਾ ਦਿੱਤਾ ਗਿਆ ਹੈ। ਕੈਮਰਾ ਪੀ.ਡੀ.ਏ.ਐੱਫ., ਓ.ਆਈ.ਐੱਸ., ਈ.ਆਈ.ਐੱਸ. ਅਤੇ 4ਕੇ ਯੂ.ਐੱਚ.ਡੀ. ਵੀਡੀਓ ਰਿਕਾਡਿੰਗ ਸਪੋਰਟ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


author

Karan Kumar

Content Editor

Related News