ਭਾਰਤ ''ਚ ਅੱਜ ਲਾਂਚ ਹੋਵੇਗਾ ਅਸੂਸ ਜ਼ੈਨਫੋਨ 3 ਮੈਕਸ

Wednesday, Nov 09, 2016 - 01:01 PM (IST)

ਭਾਰਤ ''ਚ ਅੱਜ ਲਾਂਚ ਹੋਵੇਗਾ ਅਸੂਸ ਜ਼ੈਨਫੋਨ 3 ਮੈਕਸ
ਜਲੰਧਰ- ਅਸੂਸ ਬੁੱਧਵਾਰ ਨੂੰ ਨਵੀਂ ਦਿੱਲੀ ''ਚ ਇਕ ਇਵੈਂਟ ਆਯੋਜਿਤ ਕਰ ਰਹੀ ਹੈ। ਇਸ ਇਵੈਂਟ ''ਚ ਕੰਪਨੀ ਵਲੋਂ ਜ਼ੈਨਫੋਨ 3 ਮੈਕਸ ਭਾਰਤ ''ਚ ਲਾਂਚ ਕਰਨ ਦੀ ਉਮੀਦ ਹੈ। ਦੱਸ ਦਈਏ ਕਿ ਅਸੂਸ ਨੇ ਜ਼ੈਨਫੋਨ 3 ਸੀਰੀਜ਼ ਦੇ ਦੂਜੇ ਸਮਾਰਟਫੋਨ ਅਗਸਤ ''ਚ ਭਾਰਤ ''ਚ ਲਾਂਚ ਕੀਤੇ ਸਨ ਪਰ ਜ਼ੈਨਫੋਨ 3 ਮੈਕਸ ਸਮਾਰਟਫੋਨ ਅਜੇ ਲਾਂਚ ਨਹੀਂ ਹੋਇਆ ਹੈ। ਇਹ ਇਵੈਂਟ ਦੁਪਹਿਰ ਨੂੰ 2 ਵਜੇ ਸ਼ੁਰੂ ਹੋਵੇਗਾ। 
ਅਸੂਸ ਜ਼ੈਨਫੋਨ 3 ਮੈਕਸ ਦੇ ਭਾਰਤ ''ਚ ਦੋ ਵੇਰੀਅੰਟ ਲਾਂਚ ਹੋਣ ਦੀ ਉਮੀਦ ਹੈ। 5.2-ਇੰਚ ਡਿਸਪਲੇ ਵਾਲੇ ਜ਼ੈੱਡ.ਸੀ. 520 ਕੇ.ਐੱਲ. ''ਚ ਮੀਡੀਆਟੈੱਕ ਪ੍ਰੋਸੈਸਰ ਜਦੋਂਕਿ 5.5-ਇੰਚ ਡਿਸਪਲੇ ਵਾਲੇ ਜ਼ੈੱਡ.ਸੀ. 553 ਕੇ.ਐੱਲ. ''ਚ ਕਵਾਲਕਾਮ ਪ੍ਰੋਸੈਸਰ ਹੋ ਸਕਦਾ ਹੈ। ਅਜੇ ਇਨ੍ਹਾਂ ਸਮਾਰਟਫੋਨ ਦੀ ਕੀਮਤ ਅਤੇ ਉਪਲੱਬਧਤਾ ਦੀ ਜਾਣਕਾਰੀ ਨਹੀਂ ਮਿਲੀ ਹੈ।

Related News