Asphalt 9: Legends ਨੂੰ ਮਿਲੀ ਵੱਡੀ ਅਪਡੇਟ, ਕੀਤੇ ਕਈ ਵੱਡੇ ਬਦਲਾਅ
Saturday, Oct 06, 2018 - 11:09 AM (IST)

ਜਲੰਧਰ- Asphalt ਰੇਸਿੰਗ ਗੇਮ ਦੇ ਦੁਨੀਆ ਭਰ 'ਚ ਕਾਫੀ ਸਾਰੇ ਫੈਂਸ ਹਨ। ਭਾਰਤ 'ਚ ਵੀ ਇਸ ਦਾ ਫੈਨ ਬੇਸ ਕਾਫ਼ੀ ਵੱਡਾ ਹੈ। ਇਸ ਗੇਮ ਦੇ ਲੇਟੈਸਟ ਵਰਜ਼ਨ Asphalt 9 : Legends ਨੂੰ ਕੁਝ ਮਹੀਨਿਆਂ ਪਹਿਲਾਂ ਲਾਂਚ ਕੀਤਾ ਗਿਆ ਸੀ। ਕਿਉਂਕਿ ਇਹ Asphalt ਸੀਰੀਜ਼ ਦੀ ਗੇਮ ਹੈ ਇਸ ਲਈ ਇਸ ਦਾ ਵੀ ਪਹਿਲੇ ਵਰਜ਼ਨ ਦੀ ਤਰ੍ਹਾਂ ਹੀ ਪਾਪੂਲਰ ਹੋਣਾ ਜਾਇਜ਼ ਹੈ। ਗੇਮ ਨੇ ਕੁਝ ਹੀ ਸਮੇਂ 'ਚ ਕਰੋੜਾਂ ਡਾਊਨਲੋਡਸ ਹਾਸਲ ਕਰ ਲਈ ਸਨ। ਹੁਣ ਇਸ ਗੇਮ ਨੂੰ ਪਹਿਲੀ ਅਪਡੇਟ ਮਿਲੀ ਹੈ। ਇਹ ਅਪਡੇਟ ਕਾਫ਼ੀ ਵੱਡੀ ਹੈ ਤੇ ਇਗ ਗੇਮ ਬਹੁਤ ਸਾਰੇ ਬਦਲਾਅ ਲੈ ਕੇ ਆਈ ਹੈ। ਅਪਡੇਟ ਦਾ ਸਾਈਜ਼ 505 ਐੱਮ. ਬੀ ਹੈ।
ਅਪਡੇਟ 'ਚ ਬਹੁਤ ਸਾਰੀਆਂ ਨਵੀਆਂ ਚੀਜਾਂ ਵੀ ਜੋੜੀਆਂ ਗਈਅ ਹਨ। ਅਪਡੇਟ 'ਚ ਸਭ ਤੋਂ ਵੱਡਾ ਬਦਲਾਅ ਇਸ 'ਚ ਜੋੜਿਆ ਗਿਆ ਕਲੱਬ ਰੇਸ ਮੋਡ ਹੈ। ਇਹ ਫੀਚਰ ਗੇਮ ਕੰਮਿਊਨਿਟੀ ਦੀ ਪਾਪੂਲਰ ਡਿਮਾਂਡ 'ਤੇ ਜੋੜਿਆ ਗਿਆ ਹੈ। ਇਸ ਮੋਡ 'ਚ ਪਲੇਅਰਸ ਆਪਣੇ ਕਲਬ ਮੈਂਬਰਸ (ਦੋਸਤਾਂ) ਦੇ ਨਾਲ ਆਪਣੇ ਆਪ ਦੀ ਪ੍ਰਾਈਵੇਟ ਰੇਸ ਕਰ ਸਕਦੇ ਹਨ।
ਇਸ ਤੋਂ ਇਲਾਵਾ ਅਪਡੇਟ 'ਚ ਦੋ ਨਵੀਆਂ ਕਾਰਾਂ ਵੀ ਜੋੜੀਆਂ ਗਈਆਂ ਹਨ। ਇਨ੍ਹਾਂ 'ਚ ਲੋਟਸ Elise Sprint 220 ਤੇ Ferrari J50 ਕਾਰ ਹਨ। ਇਕ ਨਵਾਂ ਕੈਰੀਅਰ ਸੀਜ਼ਨ ਵੀ ਜੋੜਿਆ ਗਿਆ ਹੈ, ਜਿਸ 'ਚ ਇਕ ਵਾਰ ਲੋਟਸ 5lise ਕਾਰ ਅਨਲਾਕ ਹੋ ਜਾਣ ਤੋਂ ਬਾਅਦ 20 ਯੂਨੀਕ ਚੈਲੇਂਜ ਓਪਨ ਹੋ ਜਾਂਦੇ ਹਨ। ਮਲਟੀਪਲੇਅਰ ਮੋਡ 'ਚ ਹੁਣ ਰੈਂਕ ਦੇ ਵੱਧਣ 'ਤੇ ਰਿਵਾਰਡ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਹੁਣ ਗੇਮ 'ਚ ਡੇਲੀ ਗੋਲ ਵੀ ਉਪਲੱਬਧ ਹਨ। ਇਸ 'ਚ ਪਲੇਅਰ ਨੂੰ ਹਰ ਦਿਨ ਕੁਝ ਟਾਸਕ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਪੂਰਾ ਕਰ ਕੇ ਪਲੇਅਰ ਕਈ ਰਿਵਾਰਡਸ ਪਾ ਸਕਦੇ ਹਨ।