ਐਪਲ 15 ਮਾਰਚ ਨੂੰ ਲਾਂਚ ਕਰੇਗੀ ਨਵਾਂ iPhone, ਤੁਹਾਨੂੰ ਪਸੰਦ ਆਉਣਗੇ ਇਹ ਫੀਚਰਜ਼

Monday, Feb 15, 2016 - 11:43 AM (IST)

ਐਪਲ 15 ਮਾਰਚ ਨੂੰ ਲਾਂਚ ਕਰੇਗੀ ਨਵਾਂ iPhone, ਤੁਹਾਨੂੰ ਪਸੰਦ ਆਉਣਗੇ ਇਹ ਫੀਚਰਜ਼

ਜਲੰਧਰ— ਰਿਪੋਰਟਾਂ ਦੀ ਮੰਨੀਏ ਤਾਂ ਐਪਲ 15 ਮਾਰਚ ਨੂੰ ਇਕ ਇਵੈਂਟ ਕਰਨ ਵਾਲੀ ਹੈ ਜਿਸ ਵਿਚ ਆਈਫੋਨ 5ਐੱਸ.ਈ. ਨੂੰ ਲਾਂਚ ਕਰੇਗੀ ਅਤੇ ਇਸ ਦੀ ਵਿਕਰੀ 18 ਮਾਰਚ ਤੋਂ ਸ਼ੁਰੂ ਹੋਵੇਗੀ। ਐਪਲ ਦਾ ਇਹ ਨਵਾਂ ਆਈਫੋਨ 6, ਆਈਫੋਨ 6 ਪਲੱਸ, ਆਈਫੋਨ 6 ਐੱਸ ਅਤੇ ਆਈਫੋਨ 6 ਐੱਸ ਪਲੱਸ ਦੀ ਤੁਲਨਾ ''ਚ ਕਿਤੇ ਜ਼ਿਆਦਾ ਸਸਤਾ ਹੋਵੇਗਾ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਖਰੀਦ ਸਕਣ। ਇਕ ਨਜ਼ਰ ਮਾਰਦੇ ਹਾਂ ਸਸਤੇ ਆਈਫੋਨ ਦੇ ਇਨ੍ਹਾਂ 6 ਫੀਚਰਜ਼ ''ਤੇ—
1. ਅਫਵਾਹਾਂ ਦੀ ਮੰਨੀਏ ਤਾਂ ਐਪਲ ਆਈਫੋਨ 5ਐੱਸ.ਈ. ਨੂੰ ਪਾਕੇਟ ਫ੍ਰੈਂਡਲੀ ਸਾਈਜ਼ ''ਚ ਲੈ ਕੇ ਆਏਗੀ ਮਤਲਬ ਕਿ ਇਕ ਵਾਰ ਫਿਰ ਆਈਫੋਨ 4-ਇੰਚ ਦੀ ਸਕ੍ਰੀਨ ਸਾਈਜ਼ ''ਚ ਦੇਖਣ ਨੂੰ ਮਿਲੇਗਾ। 

2. ਇਸ ਵਿਚ ਮੈਟਲ ਬਾਡੀ ਵਾਲਾ ਡਿਜ਼ਾਈਨ ਹੋ ਸਕਦਾ ਹੈ। ਰਿਪੋਰਟ ਮੁਤਾਬਕ ਆਈਫੋਨ 5ਐੱਸ.ਈ. ਆਈਫੋਨ 5ਐੱਸ ਤੋਂ ਪਤਲਾ ਅਤੇ ਡਿਜ਼ਾਈਨ ਦੇ ਮਾਮਲੇ ''ਚ ਆਈਫੋਨ 6ਐੱਸ ਵਰਗਾ ਹੋਵੇਗਾ। 

3. ਜਿਥੋਂ ਤਕ ਸੀ.ਪੀ.ਯੂ. ਦੀ ਗੱਲ ਹੈ ਤਾਂ ਹੋ ਸਕਦਾ ਹੈ ਐਪਲ ਇਸ ਵਿਚ ਲੇਟੈਸਟ ਏ-9 ਪ੍ਰੋਸੈਸਰ ਦੀ ਵਰਤੋਂ ਕਰੇ ਜਿਸ ਨਾਲ ਜ਼ਿਆਦਾ ਰੈਮ (2 ਜੀ.ਬੀ ਰੈਮ) ਵੀ ਹੋਵੇ। 

4. ਹਾਲ ਹੀ ''ਚ ਆਈ ਇਕ ਰਿਪੋਰਟ ''ਚ ਆਈਫੋਨ 5ਐੱਸ.ਈ. ''ਚ ਫਿੰਗਰਪ੍ਰਿੰਟ ਸੈਂਸਰ ਅਤੇ ਐਨ.ਐਫ.ਸੀ. ਤਕਨੀਕ ਦਾ ਦਾਅਵਾ ਕੀਤਾ ਗਿਆ ਸੀ ਅਤੇ ਇਹ ਵੀ ਕਿਹਾ ਗਿਆ ਸੀ ਕਿ ਇਸ ਵਿਚ ਐਪਲ ਪੇਅ ਵੀ ਕੰਮ ਕਰੇਗਾ। 

5. ਇਸ ਵਿਚ ਆਈਫੋਨ 5ਐੱਸ ਦੀ ਤਰ੍ਹਾਂ ਹੀ 8MP ਵਾਲੇ ਰੀਅਰ ਕੈਮਰੇ ਅਤੇ 1.2MP ਵਾਲੇ ਸੈਲਫੀ ਕੈਮਰੇ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। 

6. ਕੰਪਨੀ ਆਈਫੋਨ 5ਐੱਸ.ਈ. ''ਚ ਆਈਫੋਨ 6ਐੱਸ ਵਰਗੇ ਰੰਗਾਂ ਦੀ ਆਪਸ਼ਨ ਰੱਖ ਸਕਦੀ ਹੈ। ਇਸ ਦੇ ਨਾਲ ਹੀ ਐਪਲ ਨਵੇਂ ਆਈਫੋਨ ''ਚ ਰੋਜ ਗੋਲਡ ਰੰਗ ਦੀ ਪੇਸ਼ਕਸ਼ ਵੀ ਕਰ ਸਕਦੀ ਹੈ। 


Related News