ਜਾਣੋ ਪਿਛਲੀ ਐਪਲ ਵਾਚ ਤੋਂ ਕਿੰਨੀ ਬਿਹਤਰ ਹੈ Apple Watch Series 5

9/11/2019 12:19:28 PM

ਗੈਜੇਟ ਡੈਸਕ– ਐਪਲ ਨੇ ਮੰਗਲਵਾਰ ਨੂੰ ਹੋਈ ਆਪਣੇ ਸਪੈਸ਼ਲ ਈਵੈਂਟ ’ਚ Phone 11, iPhone 11 Pro ਅਤੇ iPhone 11 Pro Max ਨੂੰ ਲਾਂਚ ਕਰਨ ਦੇ ਨਾਲ ਹੀ ਨਵੀਂ ਜਨਰੇਸ਼ਨ ਦੀ Apple Watch Series 5 ਨੂੰ ਵੀ ਲਾਂਚ ਕੀਤਾ ਹੈ। ਐਪਲ ਵਾਚ ਸੀਰੀਜ਼ 5 ਐਪਲ ਵਾਚ 4 ਦਾ ਸਸੈਸਰ ਹੈ। ਕੰਪਨੀ ਨੇ ਇਸ ਵਿਚ ਐਪਲ ਵਾਚ ਸੀਰੀਜ਼ 4 ਦੇ ਮੁਕਾਬਲੇ ਕਈ ਨਵੇਂ ਫੀਚਰਜ਼ ਦੇਣ ਦੇ ਨਾਲ ਹੀ ਇਸ ਦੀ ਪਰਫਾਰਮੈਂਸ ਨੂੰ ਵੀ ਹੋਰ ਬਿਹਤਰ ਕੀਤਾ ਹੈ। ਐਪਲ ਨੇ ਵਾਚ ਸੀਰੀਜ਼ 5 ਦਾ ਟਾਈਟੇਨੀਅਮ ਅਤੇ ਸੇਰਮਿਕ ਵੇਰੀਐਂਟ ਵੀ ਪੇਸ਼ ਕੀਤਾ ਹੈ। 

PunjabKesari

Apple Watch Series 5 ਦੇ ਫੀਚਰਜ਼
ਐਪਲ ਵਾਚ ਸੀਰੀਜ਼ 5 ਨੂੰ 44mm ਅਤੇ 40mm ਸਾਈਜ਼ ’ਚ ਲਾਂਚ ਕੀਤਾ ਗਿਆ ਹੈ। ਸੇਰਮਿਕ ਅਤੇ ਸਫਾਇਰ ਕ੍ਰਿਸਟਲ ਬੈਕ ਫਿਨਿਸ਼ ’ਚ ਆਉਮ ਵਾਲੀਆਂ ਇਨ੍ਹਾਂ ਦੋਵਾਂ ਵਾਚਿਸ ਦੀ ਥਿਕਨੈੱਸ (ਮੋਟਾਈ) 10.7mm ਹੈ। ਇਹ ਸਮਾਰਟ ਵਾਚ ਡਿਜੀਟਲ ਕ੍ਰਾਊਨ ਦੇ ਨਾਲ ਹੈਪਟਿਕ ਫੀਡਬੈਕ ਫੀਚਰ ਦੇ ਨਾਲ ਆਉਂਦੀਆਂ ਹਨ। 44mm ਡਿਸਪਲੇਅ ਵਾਲੀ ਐਪਲ ਵਾਚ ’ਚ 368x448 ਪਿਕਸਲ ਰੈਜ਼ੋਲਿਊਸ਼ਨ ਵਾਲੀ ਆਲਵੇਜ ਆਨ ਰੇਟਿਨਾ ਡਿਸਪਲੇਅ ਦਿੱਤੀ ਗਈ ਹੈ ਜੋ LTPO OLED ਟੈਕਨਾਲੋਜੀ ਨਾਲ ਆਉਂਦੀ ਹੈ। ਉਥੇ ਹੀ 40mm ਵਾਲੀ ਐਪਲ ਵਾਚ ’ਚ ਵੀ ਇਸੇ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆਹੈ ਪਰ ਇਹ 324x394 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਕੰਪਨੀ ਨੇ ਕਿਹਾ ਕਿ ਐਪਲ ਵਾਚ ਸੀਰੀਜ਼ 5 ਦੀ ਡਿਸਪਲੇਅ ਐਪਲ ਵਾਚ ਸੀਰੀਜ਼ 3 ਦੇ ਮੁਕਾਬਲੇ 30 ਫੀਸਦੀ ਵੱਡੀ ਹੈ। 

PunjabKesari

ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿਚ ਐਪਲ ਦਾ ਨਵਾਂ 64 ਬਿਟ ਡਿਊਲ ਕੋਰ ਐੱਸ5 ਪ੍ਰੋਸੈਸਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਐਪਲ ਦੇ ਪਿਛਲੇ ਐੱਸ3 ਪ੍ਰੋਸੈਸਰ ਤੋਂ ਦੁਗਣਾ ਫਾਸਟ ਹੈ। 32 ਜੀ.ਬੀ. ਦੀ ਸਟੋਰੇਜ ਦੇ ਨਾਲ ਆਉਣ ਵਾਲੀ ਇਹ ਸਮਾਰਟ ਵਾਚ W3 ਵਾਇਰਲੈੱਸ ਚਿਪ ਕੁਨੈਕਟੀਵਿਟੀ ਦਿੰਦੀ ਹੈ। 

PunjabKesari

ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ECG ਐਪ ਨੂੰ ਚਲਾਉਣ ਵਾਲਾ ਇਲੈਕਟ੍ਰਿਕਲ ਹਾਰਟ ਰੇਟ ਸੈਂਸਰ ਦਿੱਤਾ ਗਿਆਹੈ। ਇਸ ਤੋਂ ਇਲਾਵਾ ਇਸ ਵਿਚ ਸੈਕਿੰਡ ਜਨਰੇਸ਼ਨ ਆਪਟਿਕਲ ਸੈਂਸਰ, ਬਿਲਟ-ਇਨ ਕੰਪਸ, ਬੈਰੋਮੈਟ੍ਰਿਕ ਆਲਟੀਮੀਟਰ, ਐਕਸਲੈਰੋਮੀਟਰ, ਐਂਬੀਐਂਟ ਲਾਈਟ ਸੈਂਸਰ, ਫਾਲ ਡਿਟੈਕਸ਼ਨ ਦੇ ਨਾਲ ਇੰਟਰਨੈਸ਼ਨਲ ਐਮਰਜੈਂਸੀ ਕਾਲਿੰਗ ਅਤੇ ਐਮਰਜੈਂਸੀ SOS ਵਰਗੇ ਫੀਚਰਜ਼ ਦਿੱਤੇ ਗਏ ਹਨ। ਕੁਨੈਕਟੀਵਿਟੀ ਲਈ ਇਸ ਵਿਚ Wi-Fi 802.11 b/g/n, ਬਲੂਟੁੱਥ ਵਰਜ਼ਨ 5.0 ਅਤੇ ਜੀ.ਪੀ.ਐੱਸ./GLONASS/ Galileo/QZSS ਵਰਗੇ ਕੁਨੈਕਟੀਵਿਟੀ ਆਪਸ਼ਨ ਦਿੱਤੇ ਗਏ ਹਨ। 

PunjabKesari

ਐਪਲ ਵਾਚ ਸੀਰੀਜ਼ 5 ’ਚ 18 ਘੰਟੇ ਦਾ ਬੈਕਅਪ ਦੇਣ ਵਾਲੀ ਬੈਟਰੀ ਦਿੱਤੀ ਗਈ ਹੈ। ਸਾਊਂਡ ਕੁਆਲਿਟੀ ਦੀ ਗੱਲ ਕਰੀਏ ਤਾਂ ਇਸ ਵਿਚ ਐਪਲ ਵਾਚ ਸੀਰੀਜ਼ 3 ਦੇ ਮੁਕਾਬਲੇ 50 ਫੀਸਦੀ ਤੇਜ਼ ਆਵਾਜ਼ ਦਿੱਤੀ ਗਈ ਹੈ।

PunjabKesari

ਭਾਰਤ ’ਚ ਕੀ ਹੋਵੇਗੀ ਕੀਮਤ
ਜੀ.ਪੀ.ਐੱਸ. ਵਾਲੀ ਐਪਲ ਵਾਚ ਸੀਰੀਜ਼ 5 ਦੀ ਭਾਰਤ ’ਚ ਸ਼ੁਰੂਆਤੀ ਕੀਮਤ 40,900 ਰੁਪਏ ਅਤੇ ਜੀ.ਪੀ.ਐੱਸ.+ਸੈਲੁਲਰ ਨੈੱਟਵਰਕ ਵਾਲੀ ਵਾਚ ਸੀਰੀਜ਼ 5 ਦੀ ਕੀਮਤ 49,900 ਰੁਪਏ ਤੈਅ ਕੀਤੀ ਗਈ ਹੈ। ਭਾਰਤ ’ਚ ਇਸ ਦੀ ਵਿਕਰੀ 27 ਸਤੰਬਰ ਤੋਂ ਸ਼ੁਰੂ ਹੋਵੇਗੀ। ਅਮਰੀਕਾ ’ਚ ਐਪਲ ਵਾਚ ਸੀਰੀਜ਼ (ਜੀ.ਪੀ.ਐੱਸ.) ਦੀ ਕੀਮਤ 399 ਡਾਲਰ (ਕਰੀਬ 28,700 ਰੁਪਏ) ਅਤੇ ਜੀ.ਪੀ.ਐੱਸ.+ ਸੈਲੁਲਰ ਨੈੱਟਵਰਕ ਵਾਲੀ ਐਪਲ ਵਾਚ ਸੀਰੀਜ਼ 5 ਦੀ ਕੀਮਤ 499 ਡਾਲਰ (ਕਰੀਬ 38,900 ਰੁਪਏ) ਰੱਖੀ ਗਈ ਹੈ।

PunjabKesari

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ