ਆਈਫੋਨ ਤੋਂ ਬਾਅਦ ਹੁਣ ਸਮਾਰਟਵਾਚ ਨੇ ਦਿੱਤਾ ਐਪਲ ਨੂੰ ਝਟਕਾ

Tuesday, May 03, 2016 - 12:52 PM (IST)

ਆਈਫੋਨ ਤੋਂ ਬਾਅਦ ਹੁਣ ਸਮਾਰਟਵਾਚ ਨੇ ਦਿੱਤਾ ਐਪਲ ਨੂੰ ਝਟਕਾ

ਜਲੰਧਰ— ਰਿਸਰਚ ਫਰਮ ਸਟ੍ਰੈਟੇਜੀ ਐਨਾਲਿਟਿਕਸ ਦੀ ਰਿਪੋਰਟ ਮੁਤਾਬਕ ਗਲੋਬਲ ਸਮਾਰਟਵਾਚ ਦੀ ਸ਼ਿਪਮੈਂਟ ''ਚ 223 ਫੀਸਦੀ ਦੇ ਵਾਧੇ ਨਾਲ 2016 ਦੀ ਪਹਿਲੀ ਤਿਮਾਹੀ ''ਚ 4.2 ਮਿਲੀਅਨ ਤੱਕ ਪਹੁੰਚ ਗਈ ਹੈ। ਉਥੇ ਹੀ ਐਪਲ ਨੇ ਵਿਸ਼ਵ ਭਰ ''ਚ 52 ਫੀਸਦੀ ਮਾਰਕੀਟ ''ਤੇ ਕਬਜ਼ਾ ਕੀਤਾ ਹੋਇਆ ਪਰ ਹੈਰਾਨੀ ਦੀ ਗੱਲ ਹੈ ਕਿ ਕੰਪਨੀ ਦੀ ਵਿਕਰੀ (ਪਿਛਲੀ ਤਿਮਾਹੀ ''ਚ 63 ਫੀਸਦੀ ਸੀ) ''ਚ ਗਿਰਾਵਟ ਆਈ ਹੈ। 
52 ਫੀਸਦੀ ਮਾਰਕੀਟ ਸ਼ੇਅਰ ਘੱਟ ਤਾਂ ਨਹੀਂ ਹੈ ਪਰ ਫਿਰ ਵੀ ਕੰਪਨੀ ਦਾ ਮਾਰਕੀਟ ਸ਼ੇਅਰ ਗਿਆ ਹੈ। ਇਸ ਤੋਂ ਪਹਿਲਾਂ ਆਈਫੋਨਸ ਦੀ ਵਿਕਰੀ ''ਚ ਵੀ ਕਮੀ ਦੀ ਗੱਲ ਸਾਹਮਣੇ ਆਈ ਸੀ ਜਿਸ ਵਿਚ ਕਾਊਂਟਰਪੁਆਇੰਟ ਨੇ ਆਈਪੋਨ ਦੀ ਵਿਕਰੀ ਘੱਟ ਹੋਣ ਦੀ ਗੱਲ ਕਹੀ ਹੈ। 
ਜ਼ਿਕਰਯੋਗ ਹੈ ਕਿ ਸਟ੍ਰੈਟੇਜੀ ਐਨਾਲਿਟਿਕਸ ਦੀ ਪੁਰਾਣੀ ਰਿਪੋਰਟ ''ਚ 2015 ਦੀ ਦੂਜੀ ਤਿਮਾਹੀ ''ਚ ਐਪਲ ਨੂੰ 75.5 ਫੀਸਦੀ ਗਲੋਬਲ ਮਾਰਕੀਟ ਸ਼ੇਅਰ ਦੇ ਰੂਪ ''ਚ ਦਿਖਾਇਆ ਗਿਆ ਸੀ ਪਰ ਇਕ ਸਾਲ ''ਚ ਹੀ ਇਹ ਗ੍ਰਾਫ 52.4 ਫੀਸਦੀ ਰਹਿ ਗਿਆ ਹੈ ਜਿਸ ਤੋਂ ਇਹ ਲਗਦਾ ਹੈ ਕਿ ਹੁਣ ਐਪਲ ਲਵਰਜ਼ ''ਚ ਐਪਲ ਪ੍ਰਾਡਕਟਸ ਨੂੰ ਲੈ ਕੇ ਪਹਿਲਾਂ ਵਰਗਾ ਕ੍ਰੇਜ਼ ਨਹੀਂ ਰਹਿ ਗਿਆ ਹੈ।


Related News