ਵਾਟਰ ਪਰੂਫ ਐੱਪਲ ਵਾਚ ਲਾਂਚ, ਇਹ ਹੈ ਕੀਮਤ
Thursday, Sep 08, 2016 - 12:28 AM (IST)

ਜਲੰਧਰ— ਐੱਪਲ ਨੇ ਬੁੱਧਵਾਰ ਨੂੰ ਅਮਰੀਕਾ ਸਥਿਤ ਬਿਲ ਗ੍ਰੈਹਮ ਸਿਵਿਕ ਆਡੀਟੋਰੀਅਮ ਦੇ ਲਾਈਵ ਇਵੈਂਟ ''ਚ ਆਈ ਵਾਚ ਨੂੰ ਅਪਗ੍ਰੇਡ ਕਰਕੇ ਐੱਪਲ ਵਾਡ ਓ. ਐੱਸ. 3 ਪੇਸ਼ ਕੀਤੀ। ਜਿਸ ''ਚ ਐੱਪਲ ਨੇ ਕੁਝ ਖਾਸ ਫੀਚਰ ਨੂੰ ਜੋੜਿਆ ਹੈ। ਇਸ ਦਾ ਪ੍ਰੀ ਆਰਡਰ 9 ਸਤੰਬਰ ਤੋਂ ਸ਼ੁਰੂ ਹੋਵੇਗਾ ਤੇ ਅਕਤੂਬਰ ਤਕ ਇਸ ਦੀ ਡਲਿਵਰੀ ਹੋਵੇਗੀ।
ਐੱਪਲ ਵਾਡ ਓ. ਐੱਸ. 3 ਜੋ ਕਿ ਪੂਰੀ ਤਰ੍ਹਾਂ ਨਾਲ ਵਾਟਰ ਪਰੂਫ ਹੋਣ ਦੇ ਨਾਲ ਵਾਚ ''ਚ ਸਪੀਕਰ ਵੀ ਉਪਲੱਬਧ ਹੋਵੇਗਾ। ਇਸ ਦੇ ਨਾਲ ਹੀ ਵਾਚ 50 ਮੀਟਰ ਦੀ ਡੂੰਘਾਈ ''ਚ ਵੀ ਚੱਲੇਗੀ। ਇਸ ਦੇ ਨਾਲ-ਨਾਲ ਬਿਨਾਂ ਫੋਨ ਵਰਤੇ ਐੱਪਲ ਵਾਚ ''ਚ ਪੋਕੇਮਾਨ ਗੋ ਗੇਮ ਵੀ ਖੇਡੀ ਜਾ ਸਕੇਗੀ। ਵਾਚ ਰਾਹੀਂ ਪੋਕੇਮਾਨ ਦੀ ਲੋਕੇਸ਼ਨ ਵੀ ਮੌਜੂਦ ਹੋਵੇਗੀ।
ਇਸ ਦੇ ਨਾਲ ਹੀ ਐੱਪਲ ਨੇ ਸਪੋਰਟਸ ਬ੍ਰਾਂਡ ਨਾਇਕੀ ਨਾਲ ਮਿਲ ਕੇ ਐੱਪਲ ਨੇ ਰਨਿੰਗ ਲਈ ਐੱਪਲ ਵਾਚ ਨਾਇਕੀ ਪਲੱਸ ਨਾਂ ਨਾਲ ਵਾਚ ਲਾਂਚ ਕੀਤੀ। ਐੱਪਲ ਵਾਚ ਸੀਰੀਜ਼ 2 ਤੇ ਐੱਪਲ ਵਾਚ ਨਾਇਕੀ ਪਲੱਸ ਦੀ ਕੀਮਤ 369 ਡਾਲਰ ਰੱਖੀ ਗਈ ਹੈ। ਵਾਕਿੰਗ ਤੇ ਰਨਿੰਗ ''ਚ ਸੁਵਿਧਾ ਹੋਵੇ, ਇਸ ਲਈ ਐੱਪਲ ਵਾਚ ਸੀਰੀਜ਼ 2 ''ਚ ਬਿਲਟ ਇਨ ਜੀ. ਪੀ. ਐੱਸ. ਐਡ ਵੀ ਕੀਤਾ ਗਿਆ ਹੈ।