ਐਪਲ ਦਾ Siri ਅਸਿਸਟੈਂਟ ਹੋਵੇਗਾ ਹੋਰ ਵੀ ਬਿਹਤਰ, ਸਮਝੇਗਾ ਤੁਹਾਡੀਆਂ ਭਾਵਨਾਵਾਂ

11/15/2019 1:26:54 PM

ਗੈਜੇਟ ਡੈਸਕ– ਐਪਲ ਦੇ ਵਰਚੁਅਲ ਅਸਿਸਟੈਂਟ ਸੀਰੀ ਨੂੰ ਯੂਜ਼ਰ ਦੀਆਂ ਵਾਈਸ ਕਮਾਂਡਸ ਨੂੰ ਫਾਲੋ ਕਰਨ ਲਈ ਬਣਾਇਆ ਗਿਆ ਹੈ ਪਰ ਆਉਣ ਵਾਲੇ ਸਮੇਂ ’ਚ ਇਹ ਤੁਹਾਡੀਆਂ ਭਾਵਨਾਵਾਂ ਨੂੰ ਵੀ ਸਮਝੇਗਾ ਅਤੇ ਚਿਹਰੇ ਦੇ ਹਾਵ-ਭਾਵ ਨੂੰ ਵੀ ਪੜੇਗਾ। ਐਪਲ ਵੱਲੋਂ ਇਕ ਨਵਾਂ ਪੇਟੈਂਟ ਫਾਈਲ ਕੀਤਾ ਗਿਆ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਵਾਈਸ ਅਸਿਸਟੈਂਟ ਸੀਰੀ ਦਾ ਫਿਊਚਰ ਵਰਜ਼ਨ ਆਪਣੇ ਯੂਜ਼ਰਜ਼ ਦੇ ਚਿਹਰੇ ’ਤੇ ਆਉਣ ਵਾਲੇ ਐਕਸਪ੍ਰੈਸ਼ਨ ਅਤੇ ਉਨ੍ਹਾਂ ਦੇ ਇਮੋਸ਼ੰਸ ਨੂੰ ਵੀ ਸਮਝ ਸਕੇਗਾ। 

Siri ਹੋਵੇਗਾ ਹੋਰ ਵੀ ਬਿਹਤਰ
ਐਪਲ ਨੇ ਕਿਹਾ ਹੈ ਕਿ ਫੇਸ਼ੀਅਲ ਐਕਸਪ੍ਰੈਸ਼ਨ ਐਨਾਲਿਸਿਸ ਤਕਨੀਕ ਯੂਜ਼ਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਵਾਈਸ ਕਮਾਂਡਸ ਨੂੰ ਸਮਝਣ ਦਾ ਇਕ ਬਿਹਤਰ ਤਰੀਕਾ ਸਾਬਿਤ ਹੋਵੇਗੀ ਕਿਉਂਕਿ ਵਾਈਸ ਅਸਿਸਟੈਂਟ ਯੂਜ਼ਰ ਦੀਆਂ ਕਮਾਂਡਸ ਨੂੰ ਸਹੀ ਢੰਗ ਨਾਲ ਸਮਝ ਨਹੀਂ ਪਾਉਂਦਾ ਅਤੇ ਉਸ ਨੂੰ ਪਤਾ ਨਹੀਂ ਹੁੰਦਾ ਕਿ ਇਸ ਦੇ ਪਿੱਛੇ ਯੂਜ਼ਰ ਦਾ ਇਮੋਸ਼ਨ ਕੀ ਹੈ। 

PunjabKesari

ਇੰਝ ਕੰਮ ਕਰੇਗਾ ਇਹ ਫੀਚਰ
ਜੇਕਰ ਕੋਈ ਅਜਿਹੀ ਸਥਿਤੀ ਸਾਹਮਣੇ ਆਉਂਦੀ ਹੈ, ਜਿਸ ਵਿਚ ਸੀਰੀ ਨੂੰ ਵਾਈਸ ਕਮਾਂਡ ਦੇ ਆਧਾਰ ’ਤੇ ਐਕਸ਼ਨ ਲੈਣ ’ਚ ਸਮੱਸਿਆ ਹੋ ਰਹੀ ਹੈ ਤਾਂ ਸੀਰੀ ਯੂਜ਼ਰ ਦਾ ਫੇਸ਼ੀਅਲ ਡਾਟਾ ਚੈੱਕ ਕਰੇਗਾ ਅਤੇ ਇਸੇ ਤੋਂ ਸਮਝ ਲਵੇਗਾ ਕਿ ਉਹ ਚੰਗੇ ਮੂਡ ’ਚ ਹੈ, ਦੁੱਖੀ ਹੈ ਜਾਂ ਫਿਰ ਪਰੇਸ਼ਾਨ ਤੇ ਗੁੱਸੇ ’ਚ ਹੈ। 

ਕੰਮ ਕਰੇਗਾ ਖਾਸ ਕੋਡਿੰਗ ਸਿਸਟਮ
ਐਪਲ ਯੂਜ਼ਰ ਦਾ ਮੂਡ ਸਮਝਣ ਲਈ ਜਿਸ ਡਾਟਾ ਨੂੰ ਇਕੱਠਾ ਕਰੇਗੀ ਉਸ ਵਿਚ ਮਾਈਕ੍ਰੋਫੋਨ, ਆਡੀਓ ਇਨਪੁਟ, ਕੈਮਰਾ ਅਤੇ ਇਸ ਤੋਂ ਮਿਲ ਵਾਲੀਆਂ ਤਸਵੀਰਾਂ ਸ਼ਾਮਲ ਹੋਣਗੀਆਂ। ਕੰਪਨੀ ਆਪਣੇ ਫੇਸ਼ੀਅਲ ਐਕਸ਼ਨ ਕੋਡਿੰਗ ਸਿਸਟਮ (FACS) ’ਚ ਕੁਝ ਖਾਸ ਹਾਲਾਤ, ਐਕਸਪ੍ਰੈਸ਼ਨ ਅਤੇ ਉਨ੍ਹਾਂ ਦੇ ਸੰਭਾਵਿਤ ਮਤਲਬ ਨਾਲ ਜੁੜੇ ਡਾਟਾ ਨੂੰ ਸ਼ਾਮਲ ਕਰੇਗੀ। 

ਫਿਲਾਲ ਇਹ ਜਾਣਕਾਰੀ ਸਿਰਫ ਇਕ ਪੇਟੈਂਟ ਦੇ ਆਧਾਰ ’ਤੇ ਸਾਹਮਣੇ ਆਈ ਹੈ ਜਿਸ ’ਤੇ ਕੰਪਨੀ ਅਜੇ ਕੰਮ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਐਪਲ ਦੀਆਂ ਨਵੀਆਂ ਡਿਵਾਈਸਿਜ਼ ’ਚ ਮਿਲਣ ਵਾਲੇ ਵਰਚੁਅਲ ਅਸਿਸਟੈਂਟ ਸੀਰੀ ’ਚ ਇਹ ਫੀਚਰ ਯੂਜ਼ਰ ਨੂੰ ਇਸਤੇਮਾਲ ਕਰਨ ਲਈ ਮਿਲ ਸਕਦੇ ਹਨ।


Related News