Apple ਦਾ WWDC ਈਵੈਂਟ ਅੱਜ ਤੋਂ ਹੋਵੇਗਾ ਸ਼ੁਰੂ, ਸਾਫਟਵੇਅਰ ’ਚ ਆ ਸਕਦੈ ਨਵਾਂ ਅਪਡੇਟ
Monday, Jun 05, 2023 - 08:28 PM (IST)
ਗੈਜੇਟ ਡੈਸਕ : ਐਪਲ ਦਾ WWDC ਈਵੈਂਟ ਅੱਜ ਰਾਤ 10 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਈਵੈਂਟ 5 ਜੂਨ ਤੋਂ 9 ਜੂਨ ਤਕ ਚੱਲੇਗਾ। ਇਸ ਈਵੈਂਟ 'ਚ ਕੰਪਨੀ ਸਾਫਟਵੇਅਰ iOS, iPadOS, macOS, watchOS ਅਤੇ tvOS ਅਪਡੇਟ ਦੇਖਣ ਨੂੰ ਮਿਲ ਸਕਦੇ ਹਨ। ਇਸ ਸਾਲ ਕੰਪਨੀ ਐਪਲ ਰਿਐਲਿਟੀ ਪ੍ਰੋ, ਕੰਪਨੀ ਦਾ ਪਹਿਲਾ ਮਿਕਸਡ ਹੈੱਡਸੈੱਟ ਵੀ ਪੇਸ਼ ਕਰ ਸਕਦੀ ਹੈ। ਇਹ ਨਵੇਂ xrOS ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰੇਗਾ ਅਤੇ ਇਸ ਵਿਚ AR ਅਤੇ VR ਦੋਵੇਂ ਤਕਨੀਕਾਂ ਹੋਣਗੀਆਂ। ਕੰਪਨੀ ਨਵੇਂ Mac ਮਾਡਲ ਵੀ ਲਿਆ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ‘ਆਪ’ ਵਿਧਾਇਕ ਦਲਬੀਰ ਸਿੰਘ ਟੋਂਗ ਦੀ ਗੱਡੀ ਨਾਲ ਵਾਪਰਿਆ ਭਿਆਨਕ ਹਾਦਸਾ (ਵੀਡੀਓ)
WWDC 2023 ’ਚ ਕੀ-ਕੀ ਹੋਵੇਗਾ?
ਐਪਲ ਆਮ ਤੌਰ ’ਤੇ WWDC 'ਤੇ ਆਪਣੀਆਂ ਡਿਵਾਈਸਿਜ਼ ਦੇ ਅਪਡੇਟਸ ਨੂੰ ਸ਼ੋਅਕੇਸ਼ ਕਰਦਾ ਹੈ। ਇਸ ਵਾਰ ਉਮੀਦ ਹੈ ਕਿ iOS 17, iPadOS 17, macOS 14, tvOS 17 ਅਤੇ watchOS 10 ਨੂੰ ਲੈ ਕੇ ਵੇਰਵੇ ਸਾਹਮਣੇ ਆਉਣਗੇ। ਕੰਪਨੀ ਇਸ ਈਵੈਂਟ ’ਚ Apple Reality Pro ਮਿਕਸਡ ਰਿਐਲਿਟੀ ਹੈੱਡਸੈੱਟ ਵੀ ਪੇਸ਼ ਕਰ ਸਕਦੀ ਹੈ। ਐਪਲ ਨਵੀਂ ਮੈਕਬੁੱਕ ਅਤੇ ਮੈਕ ਪ੍ਰੋ ਮਾਡਲ ਵੀ ਈਵੈਂਟ ’ਚ ਪੇਸ਼ ਕਰ ਸਕਦੀ ਹੈ।