ਆਈਫੋਨ 12 ਦੀ ਲਾਂਚਿੰਗ ਤੋਂ ਪਹਿਲਾਂ ਐਪਲ ਨੂੰ 'ਜ਼ੋਰ ਦਾ ਝਟਕਾ'

05/14/2020 7:02:29 PM

ਗੈਜੇਟ ਡੈਸਕ— ਮਾਰਕੀਟ ਰਿਸਰਚ ਕੰਪਨੀ KeyBanc ਨੇ ਆਪਣੇ ਇਕ ਅਧਿਐਨ 'ਚ ਦੱਸਿਆ ਹੈ ਕਿ ਅਪ੍ਰੈਲ 2020 'ਚ ਐਪਲ ਦੀ ਸੇਲ 'ਚ 77 ਫੀਸਦੀ ਦੀ ਜ਼ਬਰਦਸਤ ਗਿਰਾਵਟ ਆਈ ਹੈ। ਇਹ ਕੰਪਨੀ ਦੀ ਸਾਲ ਦਰ ਸਾਲ (YoY) ਗਿਰਾਵਟ ਹੈ। ਕੋਰੋਨਾਵਾਇਰਸ ਆਊਟਬ੍ਰੇਕ ਦਾ ਕੰਪਨੀ 'ਤੇ ਵੱਡਾ ਅਸਰ ਹੋਇਆ ਹੈ। ਐਪਲ ਦੀ ਮਹੀਨਾ ਦਰ ਮਹੀਨਾ ਸੇਲ 'ਤੇ ਵੀ ਇਸ ਦਾ ਅਸਰ ਦੇਖਣ ਮਿਲਿਆ ਜਿਸ ਵਿਚ 56 ਫੀਸਦੀ ਗਿਰਾਵਟ ਆਈ ਹੈ। Goldman Sachs ਨੇ ਵੀ ਆਪਣੀ ਇਕ ਰਿਪੋਰਟ 'ਚ ਦੱਸਿਆ ਸੀ ਕਿ ਇਸ ਸਾਲ ਦੀ ਦੂਜੀ ਤਿਮਾਹੀ ਤਕ ਇਤ ਤਿਹਾਈ ਤਕ ਗਿਰਾਵਟ ਦੇਖੀ ਜਾ ਸਕਦੀ ਹੈ।

ਹਾਲ ਹੀ 'ਚ ਲਾਂਚ ਹੋਇਆ ਸਸਤਾ ਆਈਫੋਨ
ਐਪਲ ਨੇ ਨਵਾਂ ਆਈਫੋਨ ਐੱਸ.ਈ. ਬਲੈਕ, ਵਾਈਟ ਅਤੇ ਪ੍ਰੋਡਕਟ ਰੈੱਡ ਕਲਰ ਆਪਸ਼ਨ 'ਚ ਲਾਂਚ ਕੀਤਾ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਇਸ ਡਿਵਾਈਸ ਨੂੰ ਖਰੀਦਣ ਵਾਲੇ ਗਾਹਕਾਂ ਨੂੰ ਇਸ ਕਾਲ ਤਕ ਐਪਲ ਟੀਵੀ ਪਲੱਸ ਦਾ ਫ੍ਰੀ ਸਬਸਕ੍ਰਿਪਸ਼ਨ ਵੀ ਦੇਣ ਵਾਲੀ ਹੈ। ਡਿਜ਼ਾਈਨ ਭਲੇ ਹੀ ਪੁਰਾਣਾ ਹੋਵੇ ਪਰ ਇਸ ਡਿਵਾਈਸ 'ਚ ਐਪਲ ਦਾ ਏ13 ਬਾਓਨਿਕ ਚਿਪ ਦਿੱਤਾ ਗਿਆ ਹੈ। ਇਹੀ ਐਪਲ ਚਿਪ ਲੇਟੈਸਟ ਆਈਫੋਨ 11 ਅਤੇ ਆਈਫੋਨ 11 ਪ੍ਰੋ ਮਾਡਲਾਂ 'ਚ ਵੀ ਦੇਖਣ ਨੂੰ ਮਿਲ ਚੁੱਕਾ ਹੈ। ਸਾਫ ਹੈ ਕਿ ਇਸ ਦੀ ਪਰਫਾਰਮੈਂਸ ਜ਼ਿਆਦਾ ਦਮਦਾਰ ਹੋਣ ਵਾਲੀ ਹੈ ਅਤੇ ਲੇਟੈਸਟ ਐਪਲ ਡਿਵਾਈਸ ਵਰਗਾ ਹੀ ਸਾਫਟਵੇਅਰ ਆਪਟੀਮਾਈਜੇਸ਼ਨ ਇਸ ਵਿਚ ਵੀ ਦੇਖਣਾ ਨੂੰ ਮਿਲੇਗਾ।

ਇਹ ਵੀ ਪੜ੍ਹੋ— iPhone SE ਦੀ ਟੱਕਰ 'ਚ ਗੂਗਲ ਦਾ 'ਸਸਤਾ' ਫੋਨ, ਜਾਣੋ ਕਦੋਂ ਹੋਵੇਗਾ ਲਾਂਚ

ਆਈਫੋਨ 12 ਸੀਰੀਜ਼ ਦਾ ਇੰਤਜ਼ਾਰ
ਐਪਲ ਦੇ ਫੈਨਜ਼ ਨੂੰ ਆਈਫੋਨ 12 ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਸੀਰੀਜ਼ ਦੇ ਸਮਾਰਟਫੋਨ 'ਚ ਏ14 ਬਾਇਓਨਿਕ ਪ੍ਰੋਸੈਸਰ ਦਿੱਤਾ ਜਾਵੇਗਾ। ਹੁਣ ਤਕ ਆਈ ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ ਤਹਿਤ ਕੰਪਨੀ ਚਾਰ ਮਾਡਲ- ਆਈਫੋਨ 12, ਆਈਫੋਨ 12 ਪਲੱਸ, ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਲਾਂਚ ਕਰੇਗੀ। ਆਈਫੋਨ 12 'ਚ 5.4 ਇੰਚ ਸਕਰੀਨ, ਆਈਫੋਨ 12 ਪਲੱਸ 'ਚ 6.1 ਇੰਚ ਸਕਰੀਨ, ਆਈਫੋਨ 12 ਪ੍ਰੋ 'ਚ 6.1 ਇੰਚ ਸਕਰੀਨ ਅਤੇ ਆਈਫੋਨ 12 ਪ੍ਰੋ ਮੈਕਸ 'ਚ 6.7 ਇੰਚ ਦੀ ਸਕਰੀਨ ਹੋ ਸਕਦੀ ਹੈ। ਇਹ ਫੋਨ 4 ਜੀ.ਬੀ. ਰੈਮ ਦੇ ਨਾਲ 128 ਜੀ.ਬੀ./256 ਜੀ.ਬੀ. ਸਟੋਰੇਜ ਆਪਸ਼ਨ 'ਚ ਉਪਲੱਬਧ ਹੋਵੇਗਾ। 128 ਜੀ.ਬੀ. ਮਾਡਲ ਦੀ ਕੀਮਤ 649 ਡਾਲਰ (ਕਰੀਬ 49,200 ਰੁਪਏ) ਹੋਵੇਗੀ। ਉਥੇ ਹੀ 256 ਜੀ.ਬੀ. ਮਾਡਲ ਦੀ ਕੀਮਤ ਕਰੀਬ 56,800 ਰੁਪਏ ਹੋ ਸਕਦੀ ਹੈ।

ਮਿਲੇਗੀ ਸਭ ਤੋਂ ਪਾਵਰਫੁਲ ਬੈਟਰੀ
ਆਈਫੋਨ 12 'ਚ 4400 ਐੱਮ.ਏ.ਐੱਚ. ਤੋਂ ਜ਼ਿਆਦਾ ਪਾਵਰਫੁਲ ਬੈਟਰੀ ਹੋ ਸਕਦੀ ਹੈ। ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਕਿ ਫੋਨ 'ਚ ਕਿੰਨੇ ਐੱਮ.ਏ.ਐੱਚ. ਦੀ ਬੈਟਰੀ ਕੰਪਨੀ ਦੇਣ ਵਾਲੀ ਹੈ। ਇਸ ਤੋਂ ਪਹਿਲਾਂ ਕੰਪਨੀ ਆਈਫੋਨ 11 ਪ੍ਰੋ ਮੈਕਸ 'ਚ 4000 ਐੱਮ.ਏ.ਐੱਚ. (3969 ਐੱਮ.ਏ.ਐੱਚ.) ਦੀ ਬੈਟਰੀ ਦੇ ਚੁੱਕੀ ਹੈ।

ਇਹ ਵੀ ਪੜ੍ਹੋ— ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 813 'ਖਤਰਨਾਕ' ਐਪਸ, ਤੁਸੀਂ ਵੀ ਤੁਰੰਤ ਕਰੋ ਡਿਲੀਟ


Rakesh

Content Editor

Related News