Apple ਨੇ iPhone ਯੂਜ਼ਰਸ ਲਈ ਜਾਰੀ ਕੀਤੀ ‘ਸਰਪ੍ਰਾਈਜ਼’ ਅਪਡੇਟ, ਜਾਣੋ ਕੀ ਹੈ ਖ਼ਾਸ

05/18/2022 5:57:44 PM

ਗੈਜੇਟ ਡੈਸਕ– ਐਪਲ ਨੇ ਆਈਫੋਨ ਯੂਜ਼ਰਸ ਲਈ ਸਰਪ੍ਰਾਈਜ਼ ਅਪਡੇਟ ਜਾਰੀ ਕੀਤੀ ਹੈ। ਨਵੀਂ iOS 15.5 ਅਪਡੇਟ ਸਾਰੇ ਯੋਗ ਆਈਫੋਨ ਯੂਜ਼ਰਸ ਲਈ ਉਪਲੱਬਧ ਹੈ। ਨਵੀਂ ਆਈਫੋਨ ਅਪਡੇਟ ਫੀਚਰ ਰੀਚ ਅਪਡੇਟ ਨਹੀਂ ਹੈ। ਇਸ ਕਾਰਨ ਤੁਹਾਨੂੰ ਇਸ ਵਿਚ ਜ਼ਿਆਦਾ ਬਦਲਾਅ ਵੀ ਨਹੀਂ ਵੇਖਣ ਨੂੰ ਮਿਲਣਗੇ। ਪਰ ਇਸ ਵਿਚ ਕਈ ਐਨਹੈਂਸਮੈਂਟ ਕੀਤੇ ਗਏ ਹਨ। ਇਹ ਐਪਲ ਦੇ ਇਨ-ਐਪ ਪਰਚੇਜ਼ ਸਿਸਟਮ ਨੂੰਲੈ ਕੇ ਹੈ। ਇਸ ਅਪਡੇਟ ’ਚ ਆਪਟੀਮਾਈਜ਼ੇਸ਼ਨ ’ਤੇ ਧਿਆਨ ਦਿੱਤਾ ਗਿਆ ਹੈ। iOS 15.5 ਕਈ ਐਨਹੈਂਸਮੈਂਟਸ ਦੇ ਨਾਲ ਆਉਂਦੀ ਹੈ। Apple Wallet ਨਾਲ ਐਪਲ ਕਾਰਡ ਯੂਜ਼ਰਸ ਇਕ ਟੈਪ ’ਚ ਪੈਸੇ ਸੈਂਡ ਜਾਂ ਰਿਸੀਵ ਕਰ ਸਕਦੇ ਹਨ। 

ਇਹ ਵੀ ਪੜ੍ਹੋ– ਇਨ੍ਹਾਂ iPhone ਯੂਜ਼ਰਸ ਨੂੰ ਮੁਆਵਜ਼ਾ ਦੇਵੇਗੀ Apple, ਜਾਣੋ ਕੀ ਹੈ ਪੂਰਾ ਮਾਮਲਾ

ਇਸਤੋਂ ਇਲਾਵਾ Apple Podcasts ਐਪ ’ਚ ਵੀ ਬਦਲਾਅ ਕੀਤਾ ਗਿਆ ਹੈ। ਇਹ ਐਪ ਹੁਣ ਲਿਮਟ ਨਹੀਂ ਲਗਾਏਗਾ ਕਿ ਪੌਡਕਾਸਟ ਸੀਰੀਜ਼ ਦੇ ਕਿੰਨੇ ਐਪੀਸੋਡਸ ਨੂੰ ਆਟੋਮੈਟਿਕਲੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਅਪਡੇਟ ਦੇ ਨਾਲ ਕਈ ਬਗਸ ਵੀ ਫਿਕਸ ਕੀਤੇ ਗਏ ਹਨ। 

ਐਪਲ ਨੇ ਆਪਣੇ ਰਿਲੀਜ਼ ਨੋਟ ’ਚ ਕਿਹਾ ਹੈ ਕਿ ਹੋਮ ਆਟੋਮੈਸ਼ਨ ਨੂੰ ਇਫੈੱਕਟ ਕਰਨ ਵਾਲੇ ਬਗਸ ਨੂੰ ਅਪਡੇਟ ਦੇ ਨਾਲ ਫਿਕਸ ਕਰ ਦਿੱਤਾ ਗਿਆ ਹੈ। ਐਪਲ ਦਾ ਇਹ ਨਵਾਂ iOS 15.5 ਜ਼ਿਆਦਾ ਕੰਜ਼ਿਊਮਰ ਫੇਸਿੰਗ ਫੀਚਰਜ਼ ਨਹੀਂ ਹੈ ਪਰ 9to5Mac ਮੁਤਾਬਕ, ਇਹ ਬਿਲਡ ਐਕਸਟਰਨਲ ਪਰਚੇਜ਼ ਰੈਫਰੈਂਸ ਨੂੰ ਕੰਟੇਨ ਕਰਦਾ ਹੈ।

ਇਹ ਵੀ ਪੜ੍ਹੋ– ਗੂਗਲ ਪਲੇਅ ਤੇ ਐਪਲ ਐਪ ਸਟੋਰ ਤੋਂ ਹਟਾਏ ਜਾ ਸਕਦੇ ਹਨ 15 ਲੱਖ ਤੋਂ ਜ਼ਿਆਦਾ ਐਪਸ, ਇਹ ਹੈ ਵਜ੍ਹਾ

ਇਸ ਤੋਂ ਮੰਨਿਆ ਜਾ ਰਿਹਾ ਹੈ ਕਿ ਐਪਲ ਕੁਝ ਐਪਸ ਨੂੰ ਐਬਿਲਿਟੀ ਦੇ ਰਿਹਾ ਹੈ ਜਿਸ ਨਾਲ ਉਹ ਯੂਜ਼ਰਸ ਨੂੰ ਐਕਸਟਰਨਲ ਪੇਮੈਂਟ ਸਿਸਟਮ ਦਾ ਆਪਸਨ ਦੇ ਸਕੇ। ਇਸ ਫੀਚਰ ਨੂੰ ਕੰਪਨੀ ਆਪਣੇ ਅਗਲੇ ਵਰਜ਼ਨ ’ਚ ਜਾਰੀ ਕਰ ਸਕਦੀ ਹੈ। ਐਪਲ ਨੇ ਕਿਹਾ ਹੈ ਕਿ ਇਹ ਕੁਝ ਐਪਸ ਨੂੰ ਐਕਸਟਰਨਲ ਪੇਮੈਂਟ ਸਿਸਟਮ ਐਕਸੈੱਪਟ ਕਰਨ ਲਈ ਪਰਮਿਸ਼ਨ ਦੇ ਸਕਦਾ ਹੈ।

ਐਪਲ ’ਤੇ ਦੋਸ਼ ਲਗਦਾ ਰਿਹਾ ਹੈ ਕਿ ਇਹ ਪੇਮੈਂਟ ਸਿਸਟਮ ’ਤੇ 30 ਫੀਸਦੀ ਦੀ ਫੀਸ ਹਰ ਟ੍ਰਾਂਜੈਕਸ਼ਨ ’ਤੇ ਲੈਂਦੀ ਹੈ। ਸਾਊਥ ਕੋਰੀਆ ਅਤੇ ਨੀਦਰਲੈਂਡ ਨੇ ਐਪਲ ਨੂੰ ਆਰਡਰ ਦਿੱਤਾ ਹੈ, ਇਹ ਯੂਜ਼ਰਸ ਨੂੰ ਐਪਸ ’ਤੇ ਪਰਚੇਜ਼ ਲਈ ਜ਼ਿਆਦਾ ਡਿਜੀਟਲ ਪੇਮੈਂਟ ਆਪਸ਼ਨ ਦੇਵੇ। 

ਇਹ ਵੀ ਪੜ੍ਹੋ– 5G ਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਅਗਲੇ ਸਾਲ ਮਿਲਣਗੇ ਇੰਨੇ ਸਸਤੇ


Rakesh

Content Editor

Related News