Apple ਨੇ ਐਪ ਸਟੋਰ ਤੋਂ ਹਟਾਈ ਖਤਰਨਾਕ ਮੈਪਿੰਗ ਐਪ

10/11/2019 2:00:32 PM

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਐਪਲ ਨੇ ਬੁੱਧਵਾਰ ਨੂੰ ਐਪ ਸਟੋਰ ਤੋਂ HKmap.live ਨਾਂ ਦੇ ਮੈਪਿੰਗ ਐਪ ਨੂੰ ਡਿਲੀਟ ਕਰ ਦਿੱਤਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਹਾਂਗਕਾਂਗ ’ਚ ਪਰਦਰਸ਼ਨਕਾਰੀਆਂ ਨੇ ਪੁਲਸ ਦੀ ਲੋਕੇਸ਼ਨ ਟ੍ਰੈਕ ਕਰਨ ਲਈ ਇਸ ਐਪ ਦਾ ਇਸਤੇਮਾਲ ਕੀਤਾ ਸੀ। ਨਾਲ ਹੀ ਪੁਲਸ ਕਰਮਚਾਰੀਆਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਥੇ ਹੀ ਚੀਨ ਨੇ ਵੀ HKmap ਦੀ ਨਿੰਦਾ ਕੀਤੀ, ਜਿਸ ਤੋਂ ਬਾਅਦ ਕੰਪਨੀ ਨੇ ਇਸ ਐਪ ਨੂੰ ਪਲੇਟਫਾਰਮ ਤੋਂ ਹਟਾਇਆ ਹੈ। ਰਿਪੋਰਟਾਂ ਮੁਤਾਬਕ, ਪਰਦਰਸ਼ਨਕਾਰੀ ਇਸ ਐਪ ਦੀ ਮਦਦ ਨਾਲ ਪੁਲਸ ਦੀ ਲੋਕੇਸ਼ਨ ਟ੍ਰੈਕ ਕਰਨ ਦੇ ਨਾਲ ਉਨ੍ਹਾਂ ’ਤੇ ਹਮਲਾ ਕਰਦੇ ਸਨ। ਉਥੇ ਹੀ ਦੂਜੇ ਪਾਸੇ ਅਪਰਾਧੀ ਵੀ ਇਸ ਐਪ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ, ਜਿਥੇ ਪੁਲਸ ਦੀ ਮੌਜੂਦਗੀ ਨਹੀਂ ਹੁੰਦੀ ਸੀ। 

ਉਥੇ ਹੀ ਚੀਨ ਦੀ ਕਮਿਊਨਿਟੀ ਪਾਰਟ ਨੇ ਵੀ ਇਸ ਐਪ ਦੀ ਨਿੰਦਾ ਕੀਤੀ ਹੈ। HKmap ਐਪ ਨੂੰ ਲੈ ਕੇ ਐਪਲ ਨੇ ਕਿਹਾ ਹੈ ਕਿ ਸਾਡੇ ਪੋਰਟਲ ’ਤੇ ਲੋਕਾਂ ਨੇ ਇਸ ਐਪ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ ’ਚ ਰੱਖ ਕੇ ਅਸੀਂ ਇਸ ਐਪ ਦੀ ਜਾਂਚ ਕੀਤੀ ਹੈ। 

ਦੱਸ ਦੇਈਏ ਕਿ ਐਪਲ ਦੀ ਜਾਂਚ ’ਚ ਪਾਇਆ ਗਿਆ ਹੈ ਕਿ ਯੂਜ਼ਰਜ਼ ਨੇ ਇਸ ਐਪ ਨੂੰ ਗੈਰ-ਕਾਨੂੰਨੀ ਕੰਮਾਂ ਲਈ ਇਸਤੇਮਾਲ ਕੀਤਾ ਹੈ। ਇਸ ਤੋਂ ਇਲਾਵਾ ਪਰਦਰਸ਼ਨਕਾਰੀਆਂ ਨੇ ਪੁਲਸ ਦੀ ਲੋਕੇਸ਼ਨ ਟ੍ਰੈਕ ਕਰਕੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। 


Related News