ਐਪਲ ਨੇ ਜਾਰੀ ਕੀਤੀ iOS 14.1 ਅਪਡੇਟ, ਮਿਲਣਗੇ ਇਹ ਸ਼ਾਨਦਾਰ ਫੀਚਰਜ਼

10/21/2020 11:16:23 AM

ਗੈਜੇਟ ਡੈਸਕ– ਐਪਲ ਆਮ ਤੌਰ ’ਤੇ ਪਬਲਿਕ ਲਈ ਨਵਾਂ ਆਈ.ਓ.ਐੱਸ. ਵਰਜ਼ਨ ਨਵੇਂ ਆਈਫੋਨ ਦੇ ਨਾਲ ਜਾਰੀ ਕਰਦੀ ਹੈ ਪਰ ਆਈ.ਓ.ਐੱਸ. 14 ਨੂੰ ਕੰਪਨੀ ਨੇ ਆਈਫੋਨ 12 ਦੇ ਲਾਂਚ ਤੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ। ਹੁਣ ਕੰਪਨੀ ਨੇ iOS 14.1 ਦੀ ਅਪਡੇਟ ਜਾਰੀ ਕੀਤੀ ਹੈ। ਇਸ ਅਪਡੇਟ ਦੇ ਨਾਲ ਆਈਫੋਨ ਦੀਆਂ ਕਈ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਹੈ। ਅਪਡੇਟ ਚੇਂਜਲਾਗ ਮੁਤਾਬਕ, iOS 14.1 ਦੇ ਨਾਲ ਕਈ ਤਰ੍ਹਾਂ ਦੇ ਬਗਸ ਫਿਕਸ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ iOS 14.2 ਦੀ ਵੀ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ ਪਰ ਫਿਲਹਾਲ ਤੁਸੀਂ iOS 14.1 ਹੀ ਡਾਊਨਲੋਡ ਕਰ ਸਕੋਗੇ ਕਿਉਂਕਿ ਇਹ ਪਬਲਿਕ ਅਪਡੇਟ ਹੈ। 

ਇਹ ਵੀ ਪੜ੍ਹੋ- ਫਲਿਪਕਾਰਟ ਦੀ ਸੇਲ ’ਚ ਧੜਾਧੜ ਵਿਕਿਆ ਇਹ ਫੋਨ, ਕੰਪਨੀ ਨੇ 12 ਘੰਟਿਆਂ ’ਚ ਕਮਾਏ 350 ਕਰੋੜ

ਆਈਫੋਨ 6ਐੱਸ ਜਾਂ ਇਸ ਤੋਂ ਉਪਰ ਵਾਲੇ ਆਈਫੋਨ ਮਾਡਲਾਂ ’ਚ ਤੁਸੀਂ iOS 14.1 ਡਾਊਨਲੋਡ ਕਰਕੇ ਇੰਸਟਾਲ ਕਰ ਸਕਦੇ ਹੋ। ਇਸ ਲਈ ਸਟੈਂਡਰਡ ਪ੍ਰੋਸੈਸ ਹੈ। ਸੈਟਿੰਗ ’ਚ ਜਾਣਾ ਹੈ ਫਿਰ ਜਨਰਲ ਅਤੇ ਸਾਫਟਵੇਅਰ ਅਪਡੇਟ ’ਤੇ ਟੈਪ ਕਰਨਾ ਹੈ। iOS 14.1 ਦੇ ਨਾਲ ਕੁਝ ਖ਼ਾਸ ਫੀਚਰਜ਼ ਦਿੱਤੇ ਗਏ ਹਨ ਅਤੇ ਕੁਝ ਸੁਧਾਰ ਕੀਤੇ ਗਏ ਹਨ। ਇਨ੍ਹਾਂ ’ਚ ਖ਼ਾਸ ਇਹ ਹੈ ਕਿ ਹੁਣ ਆਈਫੋਨ 8 ਅਤੇ ਇਸ ਤੋਂ ਉਪਰ ਵਾਲੇ ਮਾਡਲਾਂ ’ਚ 10 ਬਿਟ ਐੱਚ.ਡੀ.ਆਰ. ਵੀਡੀਓ ਪਲੇਅਬੈਕ ਅਤੇ ਫੋਟੋ ਐਡਿਟ ਦੀ ਸੁਪੋਰਟ ਮਿਲੇਗੀ। 

ਇਹ ਵੀ ਪੜ੍ਹੋ- iPhone 12 ਦੀ ਸਕਰੀਨ ਟੁੱਟੀ ਤਾਂ ਲੱਗੇਗਾ ਵੱਡਾ ਝਟਕਾ, ਖ਼ਰਚ ਹੋਵੇਗੀ ਇੰਨੀ ਮੋਟੀ ਰਕਮ

ਆਈਫੋਨ 12 ਦੇ ਨਾਲ ਕੰਪਨੀ ਨੇ 10 ਬਿਟ ਐੱਚ.ਡੀ.ਆਰ. ਵੀਡੀਓ ਪਲੇਅਬੈਕ ਅਤੇ ਫੋਟੋ ਐਡਿਟ ਫੀਚਰ ਦਿੱਤਾ ਹੈ। ਹਾਲਾਂਕਿ, ਆਈਫੋਨ 12 ਨਾਲ 60 ਫਰੇਮ ਪ੍ਰਤੀ ਸਕਿੰਟ ’ਤੇ 4ਕੇ 10 ਬਿਟ ਐੱਚ.ਡੀ.ਆਰ. ਵੀਡੀਓ ਸ਼ੂਟ ਕਰ ਸਕਦੇ ਹੋ ਜੋ ਹਰ ਆਈਫੋਨ ਮਾਡਲ ਨਾਲ ਸੰਭਵ ਨਹੀਂ ਹੋਵੇਗਾ। 10 ਬਿਟ ਐੱਚ.ਡੀ.ਆਰ. ’ਚ ਸ਼ੂਟ ਕੀਤੀ ਗਈ ਵੀਡੀਓ ਸਧਾਰਣ ਵੀਡੀਓ ਦੇ ਮੁਕਾਬਲੇ ਡਾਰਕ ਪਾਰਟ ਅਤੇ ਲਾਈਟ ਪਾਰਟ ਡਿਟੇਲਿੰਗ ਦੇ ਮਾਮਲੇ ’ਚ ਬਿਹਤਰ ਹੁੰਦੇ ਹਨ। ਇਸ ਤੋਂ ਬਾਅਦ ਐਡਿਟ ਵੀ ਕੀਤੀ ਜਾ ਸਕਦੀ ਹੈ। iOS 14.1 ਦੇ ਨਾਲ ਵਿਜ਼ੇਟਸ ’ਚ ਆ ਰਹੀਆਂ ਸਮੱਸਿਆਵਾਂ ਨੂੰ ਵੀ ਠੀਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਈ-ਮੇਲ, ਲਾਕ ਸਕਰੀਨ, ਐਮਰਜੈਂਸੀ ਬਟਨ ਅਤੇ ਕੈਲਕੁਲੇਟਰ ’ਚ ਆ ਰਹੀਆਂ ਛੋਟੀਆਂ ਸਮੱਸਿਆਵਾਂ ਨੂੰ ਠੀਕ ਕੀਤਾ ਗਿਆ ਹੈ। 


Rakesh

Content Editor

Related News