Samsung ਨੂੰ ਟੱਕਰ ਦੇਣ ਦੀ ਤਿਆਰੀ 'ਚ Apple ! iPhone 20 Pro 'ਚ ਮਿਲੇਗਾ 200MP ਕੈਮਰਾ
Tuesday, Nov 24, 2026 - 09:21 AM (IST)
ਗੈਜੇਟ ਡੈਸਕ - ਆਈਫੋਨ ਦੇ ਸ਼ੌਕੀਨਾਂ ਲਈ ਇਕ ਬੜੀ ਹੀ ਦਿਲਚਸਪ ਖਬਰ ਸਾਹਮਣੇ ਆਈ ਹੈ। ਐਪਲ ਆਪਣੀ 20ਵੀਂ ਐਨੀਵਰਸਰੀ 'ਤੇ iPhone 20 Pro ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੌਰਾਨ ਇਸ ਫੋਨ ਦੇ ਕੈਮਰੇ ਦੀ ਕੁਝ ਜਾਣਕਾਰੀ ਰੈਂਡਰ ਸਾਹਮਣੇ ਆਈ ਹੈ। iPhone 20 Pro 'ਚ 200MP ਦਾ ਕੈਮਰਾ ਦਿੱਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕੈਮਰਾ ਸੈਮਸੰਗ ਦੇ ਸ਼ਾਨਦਾਰ Galaxy S26 Ultra ਦੇ 200MP ਦੇ ਮੇਨ ਕੈਮਰੇ ਨੂੰ ਟੱਕਰ ਸਕਦਾ ਹੈ। ਹਾਲਾਂਕਿ iPhone 20 Pro ਦੇ ਨਾਲ ਕੁਝ ਹੋਰ ਜਾਣਕਾਰੀ ਵੀ ਸਾਹਮਣੇ ਆਈ ਹੈ ਜੋ ਕਿ iPhone Duo 2 ਬਾਰੇ ਹੈ। ਕੰਪਨੀ ਆਪਣੇ ਆਉਣ ਵਾਲੇ ਫੋਲਡੇਬਲ ਫੋਨ 'ਚ ਆਈਫੋਨ ਡੂਓ ਨਾਲੋਂ ਜ਼ਿਆਦਾ ਸਕ੍ਰੀਨ ਵਿਜੇਟਸ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਅਤੇ ਫੋਨ ਦੇ ਕੈਮਰੇ 'ਚ ਵੀ ਅਪਗ੍ਰੇਡ ਦੇਖਣ ਨੂੰ ਮਿਲਣਗੇ।
ਮਿਲੀ ਜਾਣਕਾਰੀ ਅਨੁਸਾਰ, ਆਈਫੋਨ 20 ਪ੍ਰੋ ਅਗਲੇ ਸਾਲ ਸਤੰਬਰ 2027 'ਚ ਆਈਫੋਨ 20 ਪ੍ਰੋ ਮੈਕਸ ਦੇ ਨਾਲ ਲਾਂਚ ਕੀਤਾ ਜਾਵੇਗਾ। ਇਸਦਾ ਸਪੱਸ਼ਟ ਮਤਲਬ ਹੈ ਕਿ ਆਈਫੋਨ 19 ਸੀਰੀਜ਼ ਲਾਂਚ ਨਹੀਂ ਕੀਤੀ ਜਾਵੇਗੀ। ਕੰਪਨੀ ਆਈਫੋਨ 18 ਤੋਂ ਸਿੱਧੇ ਆਈਫੋਨ 20 ਸੀਰੀਜ਼ ਪੇਸ਼ ਕਰਨ ਜਾ ਰਹੀ ਹੈ। ਪਹਿਲਾਂ, ਕੰਪਨੀ ਨੇ ਆਈਫੋਨ 8 ਤੋਂ ਬਾਅਦ ਆਈਫੋਨ ਐਕਸ ਸੀਰੀਜ਼ ਪੇਸ਼ ਕੀਤੀ ਸੀ। ਆਉਣ ਵਾਲੀ ਸੀਰੀਜ਼ ਨੂੰ ਆਈਫੋਨ XX ਸੀਰੀਜ਼ ਦੇ ਰੂਪ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਆਈਫੋਨ XX ਪ੍ਰੋ ਦੇ ਰੈਂਡਰ ਦੇ ਅਨੁਸਾਰ, ਇਸਦੇ ਡਿਜ਼ਾਈਨ ਨੂੰ ਸੋਧਿਆ ਜਾਵੇਗਾ, ਜਿਸ 'ਚ ਇਕ ਕਰਵਡ ਗਲਾਸ ਫਰੰਟ ਪੈਨਲ ਹੋਵੇਗਾ। ਇਹ ਫੋਨ ਮੈਟਲ ਫਰੇਮ ਅਤੇ ਗਲਾਸ ਬੈਕ ਪੈਨਲ ਨਾਲ ਲਾਂਚ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਰਿਪੋਰਟਾਂ ਦੇ ਅਨੁਸਾਰ, ਐਪਲ ਆਉਣ ਵਾਲੀ 20ਵੀਂ ਵਰ੍ਹੇਗੰਢ ਵਾਲੀ ਆਈਫੋਨ ਸੀਰੀਜ਼ ਲਈ ਚਾਰ ਵੱਖ-ਵੱਖ ਪ੍ਰੋਟੋਟਾਈਪਾਂ ਦੀ ਜਾਂਚ ਕਰ ਰਿਹਾ ਹੈ। ਇਹ ਦੋ ਜਾਂ ਆਲ-ਸਾਈਡਡ ਕਰਵਡ ਗਲਾਸ ਪੈਨਲਾਂ ਤੋਂ ਇਲਾਵਾ, ਇਕ ਫਲੈਟ ਜਾਂ ਰਵਾਇਤੀ ਗਲਾਸ ਬੈਕ ਪੈਨਲ ਦੀ ਵਰਤੋਂ ਕਰ ਸਕਦਾ ਹੈ।
ਆਈਫੋਨ 20 ਪ੍ਰੋ 'ਚ 6.4-ਇੰਚ OLED ਪੈਨਲ ਹੋਣ ਦੀ ਉਮੀਦ ਹੈ, ਜਦੋਂ ਕਿ ਪ੍ਰੋ ਮੈਕਸ ਮਾਡਲ 'ਚ 7-ਇੰਚ OLED ਪੈਨਲ ਹੋ ਸਕਦਾ ਹੈ। ਆਉਣ ਵਾਲੀ ਆਈਫੋਨ ਸੀਰੀਜ਼ A21 ਪ੍ਰੋ ਚਿੱਪਸੈੱਟ ਰਾਹੀਂ ਸੰਚਾਲਿਤ ਹੋਣ ਦੀ ਸੰਭਾਵਨਾ ਹੈ। ਇਹ ਚਿੱਪ 2nm ਪ੍ਰੋਸੈਸਿੰਗ ਤਕਨਾਲੋਜੀ 'ਤੇ ਵੀ ਕੰਮ ਕਰ ਸਕਦੀ ਹੈ। ਫੋਨ ਦੇ ਫਰੰਟ ਪੈਨਲ 'ਤੇ ਕੈਮਰਾ ਆਈਲੈਂਡ ਨੂੰ ਛੋਟਾ ਕੀਤਾ ਜਾ ਸਕਦਾ ਹੈ। ਕੰਪਨੀ ਇਸ 'ਚ ਅੰਡਰ ਡਿਸਪਲੇਅ ਸੈਲਫੀ ਕੈਮਰਾ ਵਰਤ ਸਕਦੀ ਹੈ।
