ਐਪਲ ਦਾ ਵੱਡਾ ਫੈਸਲਾ, ਹੁਣ ''ਐਕਸ'' ਅਤੇ ਯੂਟਿਊਬ ''ਤੇ ਨਹੀਂ ਮਿਲੇਗਾ ਕਸਟਮਰ ਸਪੋਰਟ

09/01/2023 3:51:41 PM

ਗੈਜੇਟ ਡੈਸਕ- ਐਪਲ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਅਤੇ ਯੂਟਿਊਬ 'ਤੇ ਕਸਟਮਰ ਸਪੋਰਟ ਬੰਦ ਕਰਨ ਦੀ ਪਲਾਨਿੰਗ ਕਰ ਰਹੀ ਹੈ। ਇਕ ਰਿਪੋਰਟ ਮੁਤਾਬਕ, ਚੈਟ ਆਧਾਰਿਤ ਕਸਟਮਰ ਸਰਵਿਸ ਐਕਸ ਅਤੇ ਯੂਟਿਊਬ 'ਤੇ ਅਕਤੂਬਰ 'ਚ ਬੰਦ ਹੋ ਜਾਵੇਗੀ। ਆਮਤੌਰ 'ਤੇ ਸਾਰੀਆਂ ਕੰਪਨੀਆਂ ਸੋਸ਼ਲ ਮੀਡੀਆ ਸਾਈਟ 'ਤੇ ਕਸਟਮਰ ਸਪੋਰਟ ਸਰਵਿਸ ਦਿੰਦੀਆਂ ਹਨ। ਐਪਲ ਦਾ ਕਸਟਮਰ ਸਪੋਰਟ ਵੀ ਇਸੇ ਤਰ੍ਹਾਂ ਦਾ ਹੈ। ਐਪਲ ਵੀ ਐਕਸ ਦੇ ਹੈਂਡਲ ਅਤੇ ਯੂਟਿਊਬ 'ਤੇ ਕਸਟਮਰ ਸਪੋਰਟ ਦਿੰਦੀ ਸੀ ਜੋ ਕਿ ਇਸ ਮਹੀਨੇ ਬੰਦ ਹੋ ਜਾਵੇਗਾ।

ਐਕਸ 'ਤੇ ਡਾਇਰੈਕਟ ਮੈਸੇਜਿੰਗ ਰਾਹੀਂ ਆਮਤੌਰ 'ਤੇ ਕਸਟਮਰ ਸਰਵਿਸ ਦਿੱਤੀ ਜਾਂਦੀ ਹੈ। ਐਪਲ ਨੇ ਇਸਦੀ ਜਾਣਕਾਰੀ ਐਪਲ ਸਪੋਰਟ ਕਮਿਊਨਿਟੀ ਫੋਰਮ 'ਤੇ ਦਿੱਤੀ ਹੈ। ਸੋਸ਼ਲ ਸਾਈਟ 'ਤੇ ਕਸਟਮਰ ਸਰਵਿਸ ਬੰਦ ਹੋਣ ਤੋਂ ਬਾਅਦ ਯੂਜ਼ਰਜ਼ ਨੂੰ ਇਕ ਆਟੋਮੈਟਿਕ ਮੈਸੇਜ ਮਿਲੇਗਾ ਜਿਸ ਵਿਚ ਸਾਈਟ ਦੇ ਹੈਲਪ ਸੈਂਟਰ ਦੇ ਪੇਜ ਦਾ ਲਿੰਕ ਹੋਵੇਗਾ। 

MacRumors ਨੇ ਸਭ ਤੋਂ ਪਹਿਲਾਂ ਐਪਲ ਦੇ ਇਸ ਕਦਮ ਬਾਰੇ ਜਾਣਕਾਰੀ ਦਿੱਤੀ ਹੈ। ਸਰਵਿਸ ਬੰਦ ਹੋਣ ਦੀ ਸ਼ੁਰੂਆਤ 1 ਅਕਤੂਬਰ ਤੋਂ ਹੋ ਸਕਦੀ ਹੈ। ਖਬਰ ਇਹ ਵੀ ਹੈ ਕਿ ਐਪਲ ਆਪਣੇ ਕਰਮਚਾਰੀਆਂ ਨੂੰ ਫੋਨ ਆਧਾਰਿਤ ਚੈਟ ਸਪੋਰਟ ਲਈ ਉਤਸ਼ਾਹਿਤ ਕਰ ਰਹੀ ਹੈ, ਹਾਲਾਂਕਿ ਐਪਲ ਦੇ ਇਸ ਕਦਮ ਨਾਲ ਕਰਮਚਾਰੀਆਂ 'ਚ ਨਾਰਾਜ਼ਗੀ ਵੀ ਹੈ। ਕੰਪਨੀ ਕਰਮਚਾਰੀਆਂ ਨੂੰ ਕਿਸੇ ਹੋਰ ਚੈਟ-ਆਧਾਰਿਤ ਸਹਾਇਤਾ ਭੂਮਿਕਾ 'ਤੇ ਸਵਿੱਚ ਕਰਨ ਦੀ ਵੀ ਮਨਜ਼ੂਰੀ ਨਹੀਂ ਦੇ ਰਹੀ, ਜਦੋਂ ਤਕ ਕਿ ਕੋਈ ਮੈਡੀਕਲ ਸਮੱਸਿਆ ਨਾ ਹੋਵੇ। 

ਇਸਤੋਂ ਇਲਾਵਾ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਕਰਮਚਾਰੀਆਂ ਨੂੰ ਫੋਨ ਆਧਾਰਿਤ ਸਹਾਇਤਾ ਭੂਮਿਕਾਵਾਂ ਲਈ ਟ੍ਰੇਨਿੰਗ ਵੀ ਦੇਵੇਗੀ ਅਤੇ ਇਹ ਪ੍ਰਕਿਰਿਆ ਨਵੰਬਰ ਤਕ ਪੂਰੀ ਹੋਣ ਦੀ ਸੰਭਾਵਨਾ ਹੈ। ਐਪਲ ਨੇ X/Twitter ਲਈ ਕਸਟਮਰ ਸਪੋਰਟ ਦੀ ਸ਼ੁਰੂਆਤ 2016 'ਚ ਕੀਤੀ ਸੀ।


Rakesh

Content Editor

Related News