ਬਿਲਕੁਲ ਨਵੇਂ ਰੰਗ ''ਚ ਆ ਸਕਦਾ ਹੈ ਆਈਫੋਨ 7

Tuesday, Nov 08, 2016 - 04:30 PM (IST)

ਬਿਲਕੁਲ ਨਵੇਂ ਰੰਗ ''ਚ ਆ ਸਕਦਾ ਹੈ ਆਈਫੋਨ 7

ਜਲੰਧਰ : ਐਪਲ ਨੇ ਇਸ ਸਾਲ ਨਵੇਂ ਆਈਫੋਨ 7 ਨੂੰ 2 ਨਵੇਂ ਰੰਗਾਂ (ਜੈੱਟ ਬਲੈਕ ਤੇ ਮੈਟ ਬਲੈਕ) ''ਚ ਪੇਸ਼ ਕੀਤਾ ਸੀ। ਜਦੋਂ ਐਪਲ ਨੇ ਆਈਫੋਨ 7 ਦੀ ਸਿਪਿੰਗ ਸ਼ੁਰੂ ਕੀਤੀ ਤਾਂ ਦੇੱਖਿਆ ਗਿਆ ਕਿ ਆਈਫੋਨ 7 ਦੇ ਜੈੱਟ ਬਲੈਕ ਵਰਜ਼ਨ ਦੀ ਮੰਗ ਸਭ ਤੋਂ ਜ਼ਿਆਦਾ ਹੈ। ਹੋਰ ਤਾਂ ਹੋਰ ਐਪਲ ਆਈਫੋਨ 7 ਦੇ ਜੈੱਟ ਬਲੈਕ ਵਰਜ਼ ਦੀ ਪ੍ਰਾਡਕਸ਼ਨ ਦੇ ਨਾਲ ਡਿਮਾਂਡ ਵੀ ਪੂਰੀ ਨਹੀਂ ਕਰ ਪਾ ਰਹੀ। ਜਪਾਨੀ ਵੈੱਬਸਾਈਟ ਮੈਕ ਓਕਟਾਰਾ ਦੇ ਮੁਤਾਬਿਕ ਐਪਲ ਆਈਫੋਨ 7 ਦੇ ਨਵੇਂ ਕਲਰ ਵੇਰੀਅੰਟ ਤਿਆਰ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਇਹ ਨਵਾਂ ਵੇਰੀਅੰਟ ਜੈੱਟ ਵ੍ਹਾਈਟ ਰੰਗ ''ਚ ਹੋਵੇਗਾ।

 

ਐਪਲ ਨੇ ਜੈੱਟ ਬਲੈਕ ਆਈਫੋਨ ਬਾਰੇ ਇਹ ਕਿਹਾ ਸੀ ਕਿ ਇਸ ਨੂੰ ਖਰੋਚਾਂ ਆਦਿ ਲੱਗਣ ਦਾ ਖਤਰਾ ਹੋ ਸਕਦਾ ਹੈ। ਇਸ ਤਰ੍ਹਾਂ ਹੀ ਆਈਫੋਨ ਦੇ ਜੈੱਟ ਵ੍ਹਾਈਟ ਵੇਰੀਅੰਟ ਨਾਲ ਇਹ ਖਤਰਾ ਬਣਿਆ ਰਹੇਗਾ। ਐਪਲ ਵੱਲੋਂ ਆਈਫੋਨ ਦੇ ਨਵੇਂ ਰੰਗ ਜਾਂ ਵੇਰੀਅੰਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਲਿਆਉਂਦੀ ਗਈ ਹੈ।


Related News