ਐਪਲ ਲਿਆਏਗੀ ਸਸਤੀ Smart Watch, ਇੰਨੀ ਹੋ ਸਕਦੀ ਹੈ ਕੀਮਤ

08/28/2020 10:18:31 AM

ਗੈਜੇਟ ਡੈਸਕ– ਦੁਨੀਆ ਦੇ ਸਮਾਰਟ ਵਾਚ ਬਾਜ਼ਾਰ ’ਚ ਐਪਲ ਵਾਚ ਦਾ ਦਬਦਬਾ ਹੈ। ਫਿਲਹਾਲ ਬਾਜ਼ਾਰ ’ਚ ਕੰਪਨੀ ਦੇ ਦੋ ਮਾਡਲ ‘ਐਪਲ ਵਾਚ ਸੀਰੀਜ਼-5 ਅਤੇ ‘ਐਪਲ ਵਾਚ ਸੀਰੀਜ਼-3’ ਵਿਕ ਰਹੇ ਹਨ। ਇਸ ਸਾਲ ਕੰਪਨੀ ਐਪਲ ਵਾਚ ਸੀਰੀਜ਼-6 ਸਮਾਰਟ ਵਾਚ ਲਾਂਚ ਕਰ ਸਕਦੀ ਹੈ। ਉਥੇ ਹੀ ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਪਲ ਆਪਣੇ ਸਸਤੇ ਸਮਾਰਟਫੋਨ iPhone SE ਦੀ ਤਰ੍ਹਾਂ ਸਸਤੀ ਸਮਾਰਟ ਵਾਚ Apple Watch SE ਵੀ ਲਿਆਏਗੀ। ਫਿਲਹਾਲ ਇਸ ’ਤੇ ਕੰਮ ਚੱਲ ਰਿਹਾ ਹੈ ਅਤੇ ਇਸ ਨੂੰ ਅਗਲੇ ਸਾਲ ਤਕ ਲਿਆਇਆ ਜਾ ਸਕਦਾ ਹੈ। 

ਐਪਲ ਕਿਉਂ ਲਿਆਏਗੀ Watch SE
ਕੰਪਨੀ ਇਸ ਸਮਾਰਟ ਵਾਚ ਨੂੰ ਅਜਿਹੇ ਗਾਹਕਾਂ ਲਈ ਲਿਆ ਸਕਦੀ ਹੈ ਜੋ ਜ਼ਿਆਦਾ ਕੀਮਤ ਦੇ ਚਲਦੇ ਕੰਪਨੀ ਦੀ ਸਮਾਰਟ ਵਾਚ ਨਹੀਂ ਖ਼ਰੀਦ ਪਾਉਂਦੇ। ਕੁਝ ਇਸੇ ਰਣਨੀਤੀ ਦੇ ਚਲਦੇ ਕੰਪਨੀ iPhone SE ਵੀ ਲੈ ਕੇ ਆਈ ਸੀ। ਇਸ ਵਾਚ ਨਾਲ ਕੰਪਨੀ ਐਪਲ ਵਾਚ ਸੀਰੀਜ਼-3 ਨੂੰ ਰਿਪਲੇਸ ਕਰ ਸਕਦੀ ਹੈ। ਇਸ ਵਿਚ ਵਾਚ ਸੀਰੀਜ਼-3 ਵਰਗਾ ਡਿਜ਼ਾਇਨ ਮਿਲ ਸਕਦਾ ਹੈ, ਜਦਕਿ ਕੁਝ ਫੀਚਰਜ਼ ਨਵੀਂ ਐਪਲ ਵਾਚ ਸੀਰੀਜ਼-6 ਤੋਂ ਲਏ ਜਾ ਸਕਦੇ ਹਨ। 

ਮਿਲਣਗੇ ਇਹ ਫੀਚਰਜ਼ 
ਇਸ ਵਿਚ ਨਵਾਂ ਡਿਜ਼ਾਇਨ ਤਾਂ ਵੇਖਣ ਨੂੰ ਨਹੀਂ ਮਿਲੇਗਾ, ਹਾਲਾਂਕਿਇਸ ਦੇ ਫੀਚਰਜ਼ ਪ੍ਰਭਾਵਿਤ ਕਰਨ ਵਾਲੇ ਹੋਣਗੇ। ਰਿਪੋਰਟਾਂ ਦੀ ਮੰਨੀਏ ਤਾਂ ਐਪਲ ਵਾਚ ਐੱਸ.ਈ. ਸਮਾਰਟ ਵਾਚ ਦਾ 42mm ਮਾਡਲ ਲਿਆਇਆ ਜਾਵੇਗਾ। ਇਸ ਦਾ ਡਿਜ਼ਾਇਨ ਸੀਰੀਜ਼-3 ਤੋਂ ਲਿਆ ਜਾਵੇਗਾ। ਇਸ ਵਿਚ ਐੱਸ-6 ਪ੍ਰੋਸੈਸਰ ਦੀ ਵਰਤੋਂ ਕੀਤੀ ਜਾਵੇਗੀ, ਜੋ ਵਾਚ ਸੀਰੀਜ਼-6 ਨਾਲ ਪੇਸ਼ ਹੋਵੇਗਾ। ਇਸ ਵਿਚ 16 ਜੀ.ਬੀ. ਸਟੋਰੇਜ, ਬਲੂਟੂਥ 5.0 ਅਤੇ ਬਿਹਤਰ ਕੁਨੈਕਟੀਵਿਟੀ ਲਈ W4 ਵਾਇਰਲੈੱਸ ਪੇਅਰਿੰਗ ਚਿੱਪ ਦਿੱਤੀ ਜਾਵੇਗੀ। 

ਇੰਨੀ ਹੋ ਸਕਦੀ ਹੈ ਕੀਮਤ
ਇਸ ਵਾਚ ਦੀ ਕੀਮਤ ਐਪਲ ਵਾਚ ਸੀਰੀਜ਼-3 ਜਿੰਨੀ ਹੋ ਸਕਦੀ ਹੈ। ਦੱਸ ਦੇਈਏ ਕਿ ਭਾਰਤ ’ਚ ਐਪਲ ਵਾਚ ਸੀਰੀਜ਼-3 ਸਮਾਰਟ ਵਾਚ ਦੀ ਕੀਮਤ 20,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ ਵਾਚ ਦੇ 38mm ਮਾਡਲ ਦੀ ਹੈ। ਉਥੇ ਹੀ ਇਸ ਦੇ 42mm ਮਾਡਲ ਦੀ ਕੀਮਤ 23.900 ਰੁਪਏ ਹੈ। 


Rakesh

Content Editor

Related News