ਐਪਲ ਨੇ ਲਾਂਚ ਕੀਤਾ ਆਪਣਾ ਨਵਾਂ 4K HDR TV

Wednesday, Sep 13, 2017 - 04:38 PM (IST)

ਐਪਲ ਨੇ ਲਾਂਚ ਕੀਤਾ ਆਪਣਾ ਨਵਾਂ 4K HDR TV

ਜਲੰਧਰ— ਐਪਲ ਨੇ ਕੈਲੀਫੋਰਨੀਆ ਦੇ ਕੂਪਟਰੀਨੋ 'ਚ ਆਯੋਜਿਤ ਈਵੈਂਟ ਦੌਰਾਨ 4ਕੇ ਟੀ.ਵੀ. ਨੂੰ ਪੇਸ਼ ਕਰ ਦਿੱਤਾ ਹੈ। ਪੁਰਾਣੇ ਮਾਡਲ 2015 ਦੇ ਮੁਕਾਬਲੇ ਸਾਮਗਰੀ ਦਾ ਉਪਤਾਦਨ ਅਤੇ ਪ੍ਰਸਾਰਿਤ ਕੀਤੇ ਜਾਣ ਦੇ ਤਰੀਕੇ 'ਚ ਮਹੱਤਵਪੂਰਣ ਬਦਲਾਅ ਆ ਗਿਆ ਹੈ। ਇਸ ਦੇ ਲਈ, ਐਪਲ 4ਕੇ ਅਤੇ ਐੱਚ.ਡੀ.ਆਰ. ਵੀਡੀਓ ਨੂੰ ਇਕ ਨਵੀਂ ਵੀਡੀਓ ਸਟਰੀਮਿੰਗ ਬਾਕਸ 'ਚ ਜੋੜਿਆ। ਹਾਈ Resolution ਤੋਂ ਇਲਾਵਾ, ਨਵੇਂ 4ਕੇ ਐਪਲ ਟੀ.ਵੀ. ਨਾਲ ਜਾਣ ਲਈ ਪਾਰਟਨਰ ਐਪਸ ਜਾਂ ਸੇਵਾਵਾਂ ਦੀ ਇਕ ਨਵੀਂ ਸੂਚੀ ਵੀਂ ਪੇਸ਼ ਕੀਤੀ ਹੈ। ਕੈਲੀਫੋਰਨੀਆ ਦੇ ਕੂਪਟਰੀਨੋ 'ਚ ਦੁਨੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਕੰਪਨੀ ਐਪਲ ਦਾ ਮੁੱਖ ਦਫਤਰ ਹੈ। ਇੱਥੇ ਹੀ ਕੰਪਨੀ ਦਾ ਨਵਾਂ ਹੈੱਡਕੁਆਟਰ ਬਣਾਇਆ ਗਿਆ ਹੈ ਜੋ ਕੰਪਨੀ ਦੇ ਫਾਓਂਡਰ ਸਟੀਵ ਜਾਬਸ ਦਾ ਆਖਰੀ ਸਪਨਾ ਮੰਨਿਆ ਜਾਂਦਾ ਹੈ। ਐਪਲ ਟੀ.ਵੀ. ਇਸ ਵਾਰ 4ਕੇ ਰਿਜੋਲਿਊਸ਼ਨ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ 'ਚ ਬਿਹਤਰ ਗ੍ਰਾਫਿਕਸ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਨਵੀਂ ਗੇਮ ਸਕਾਈ ਨੂੰ ਵੀ ਪੇਸ਼ ਕੀਤਾ ਹੈ। ਇਸ ਗੇਮ ਨੂੰ Exclusive ਐਪਲ ਟੀ.ਵੀ. ਅਤੇ ਆਈਪੈਡ ਨਾਲ ਪੇਸ਼ ਕੀਤਾ ਜਾਵੇਗਾ। ਨਵਾਂ ਐਪਲ 4ਕੇ ਟੀ.ਵੀ. ਬਿਹਤਰ ਤੇਜ਼ ਹੈ ਅਤੇ ਐਪਲ ਆਈਟੀਊਨਸ 'ਤੇ ਸ਼ਾਨਦਾਰ ਸਾਮਗਰੀ ਦਾ ਵਾਅਦਾ ਕਰਦਾ ਹੈ। 4ਕੇ ਸਾਮਗਰੀ ਦੀ ਕੀਮਤ ਐੱਚ.ਡੀ. ਦੇ ਸਾਮਾਨ ਹੀ ਹੋਵੇਗੀ। ਐਪਲ 4ਕੇ ਟੀ.ਵੀ. 32 ਜੀ.ਬੀ. ਵੇਰੀਐਂਟ ਦੀ ਕੀਮਤ 179 ਡਾਲਰ (ਲਗਭਗ 11,462 ਰੁਪਏ) ਹੈ, ਉੱਥੇ, ਇਸ ਦੇ 64 ਜੀ.ਬੀ. ਵੇਰੀਐਂਟ ਦੀ ਕੀਮਤ 199 ਡਾਲਰ (ਲਗਭਗ 12,742 ਰੁਪਏ) ਹੈ। ਇਸ ਦੇ ਨਾਲ ਹੀ ਇਸ ਟੀ.ਵੀ. ਲਈ ਆਡਰ 15 ਸਤੰਬਰ ਤੋਂ ਕੀਤੇ ਜਾ ਸਕਣਗੇ। ਉੱਥੇ, 22 ਸਤੰਬਰ ਨੂੰ ਇਕ ਹਫਤੇ ਬਾਅਦ ਇਸ ਨੂੰ ਖਰੀਦਿਆਂ ਜਾ ਸਕੇਗਾ।

PunjabKesari 

ਐਪਲ ਟੀ. ਵੀ.  4k ਹਾਈ ਰੇਜ਼ੋਲਿਊਸ਼ਨ ਵਾਲੇ 4k ਵੀਡੀਓ ਨੂੰ ਸੁਪੋਰਟ ਕਰਦਾ ਹੈ। ਇਸ 'ਚ ਤੁਹਾਨੂੰ ਬਿਹਤਰੀਨ ਪਿਕਚਰ ਕੁਆਲਿਟੀ ਮਿਲੇਗੀ, ਕਿਉਕਿ ਇਹ 4k ਦੇ ਨਾਲ-ਨਾਲ HDR ਵੀਡੀਓ ਪਲੇਬੈਕ ਨੂੰ ਵੀ ਸੁਪੋਰਟ ਕਰਦਾ ਹੈ। ਇਸ ਦੇ ਲਈ ਨਵਾਂ 4k ਟੀ. ਵੀ. ਹੋਣਾ ਚਾਹੀਦਾ ਹੈ। ਐਪਲ ਟੀ. ਵੀ 4k ਹਾਈ ਰੈਜ਼ੋਲਿਊਸ਼ਨ ਵੀਡੀਓ ਨੂੰ ਚਲਾਉਣ ਲਈ ਤੇਜ਼ ਪ੍ਰੋਸੈਸਰ ਦੀ ਸਹੂਲਤ ਮੌਜ਼ੂਦ ਹੈ। ਇਸ 'ਚ ਨਵਾਂ A10X ਪ੍ਰੋਸੈਸਰ ਹੈ, ਜਿਸ ਨੂੰ ਆਈਪੈਡ ਪਰੋ 'ਚ ਵੀ 3 ਜੀ. ਬੀ. ਨਾਲ 4k HDR ਵੀਡੀਓ ਸੁਪੋਰਟ ਲਈ ਇਸਤੇਮਾਲ ਕੀਤਾ ਗਿਆ ਹੈ।
ਐਪਲ ਨੇ iTunes 'ਚ 4k ਕੰਟੇਂਟ ਲਿਆਉਣ ਲਈ ਸੋਨੀ ਪਿਕਚਰਸ , ਯੂਨੀਵਰਸਲ ਅਤੇ 20th ਸੈਂਚੁਅਰੀ ਫਾਕਸ ਵਰਗੇ ਹਾਲੀਵੁੱਡ ਸਟੂਡੀਓ ਨਾਲ ਸਮਝੌਤਾ ਕੀਤਾ ਹੈ। ਯੂਜ਼ਰ ਸਾਰੇ 4k ਮੂਵੀ ਨੂੰ HD ਦੀ ਕੀਮਤ 'ਚ ਐਪਲ ਟੀ. ਵੀ.  4k 'ਤੇ ਦੇਖ ਸਕਣਗੇ। ਜੇਕਰ ਤੁਸੀਂ ਪਹਿਲੇ ਤੋਂ ਹੀ HD 'ਚ ਕੰਟੇਂਟ ਖਰੀਦਿਆਂ ਹੈ। ਤਾਂ ਆਪਣੇ ਆਪ ਹੀ 4k ਵੀਡੀਓ ਕੁਆਲਿਟੀ 'ਚ ਅਪਗ੍ਰੇਡ ਹੋ ਜਾਵੇਗਾ। ਇਸ ਦੇ ਲਈ ਕੰਪਨੀ ਆਪਣੇ ਵਾਧੂ ਚਾਰਜ ਨਹੀਂ ਵਸੂਲੇਗੀ ਅਤੇ ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ 4k HDR ਕੁਆਲਿਟੀ 'ਚ ਆਨਲਾਈਨ ਓਰੀਜਨਲ ਕੰਟੇਂਟ  ਲਈ  NetFlix ਅਤੇ ਅਮੇਜ਼ਨ ਪ੍ਰਾਈਮ ਵੀਡੀਓ ਨਾਲ ਪਾਰਟਨਰਸ਼ਿਪ ਕਰੇਗੀ। 
ਇਸ ਤੋਂ ਇਲਾਵਾ ਯੂਜ਼ਰ ਇਸ 'ਚ ਕਿਸੇ ਵੀ ਸਮੇਂ ਲਾਈਵ ਸਪੋਰਟਸ , ਟੀ. ਵੀ. ਸ਼ੋਅ , ਮੂਵੀ ਅਤੇ ਮਿਊਜ਼ਿਕ ਦਾ ਆਨੰਦ ਲੈ ਸਕਣਗੇ। ਇਸ 'ਚ ਇਕ ਵੱਖਰੇ ਸਪੋਰਟ ਲਈ ਲਾਈਵ ਟੈਬ ਹੋਵੇਗਾ, ਜਿੱਥੇ ਤੁਸੀਂ ਆਪਣੇ ਮਨਪਸੰਦ ਲਾਈਵ ਸਪੋਰਟਸ ਦੇਖ ਸਕਣਗੇ। ਫਿਲਹਾਲ ਕੰਪਨੀ ਵੱਲੋ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਹ ਨਵਾਂ ਐਪਲ ਟੀ. ਵੀ.  4k ਭਾਰਤ 'ਚ ਕਦੋਂ ਉਪਲੱਬਧ ਹੋਵੇਗਾ।


Related News