World Emoji Day ''ਤੇ ਐਪਲ ਨੇ ਲਾਂਚ ਕੀਤੇ ਨਵੇਂ ਇਮੋਜੀ
Tuesday, Jul 18, 2017 - 01:13 PM (IST)

ਜਲੰਧਰ- ਅਸੀਂ ਹਰ ਦਿਨ ਆਪਣੇ ਸਮਾਰਟਫੋਨ ਤੋਂ ਕਿੰਨੇ ਹੀ ਇਮੋਜੀ ਸ਼ੇਅਰ ਕਰਦੇ ਹਾਂ ਪਰ ਤੁਹਾਨੂੰ ਇਹ ਵੀ ਪਤਾ ਹੋਣਾ ਹੈ ਕਿ 17 ਜੁਲਾਈ ਨੂੰ ਗਲੋਬਲ ਇਮੋਜੀ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਐਪਲ ਨੇ ਕੁਝ ਨਵੇਂ ਇਮੋਜੀ ਪੇਸ਼ ਕੀਤੇ ਹਨ, ਮਤਲਬ ਐਪਲ ਦੇ ਯੂਜ਼ਰਸ ਹੁਣ ਆਪਣੇ ਦੋਸਤਾਂ ਦੇ ਵਿਚਕਾਰ ਨਵੇਂ ਇਮੋਜੀ ਦੇ ਰਾਹੀ ਆਪਣੀਆਂ ਭਾਵਨਾਵਾਂ ਰੱਖ ਸਕਣਗੇ।
ਸੋਮਵਾਰ ਨੂੰ ਦਰਜਨ ਨਵੇਂ ਕਰੈਕਟਰ ਰਿਲੀਜ਼ ਕੀਤੇ ਗਏ, ਇਸ 'ਚ ਸੈਂਡਵਿਚ, ਇਕ ਕੋਕੋਨਟ ਅਤੇ ਇਕ ਮਾਇੰਡ ਬਲੋਨ ਫੇਸ ਸ਼ਾਮਲ ਹੈ। ਇਸ ਤੋਂ ਇਲਾਵਾ ਇਸ 'ਚ ਬ੍ਰੇਸਟਫੀਡਿੰਗ ਮਾਮ ਅਤੇ ਹੈੱਡਸਕਰਫ ਪਾਹਿਨੇ ਹੋਈ ਔਰਤ ਦਾ ਵੀ ਇਮੋਜੀ ਵੀ ਪੇਸ਼ ਕੀਤਾ ਗਿਆ ਹੈ। ਪੇਸ਼ ਕੀਤੇ ਗਏ ਨਵੇਂ ਇਮੋਜੀ ਦੀ ਲਿਸਟ 'ਚ ਇਸ ਵਾਰ ਨਵੇਂ ਜਾਨਵਰਾਂ ਵਰਗੇ ਟੀ-ਰੇਕਸ ਅਤੇ ਜ਼ੈਬਰੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਵਰਲਡ ਇਮੋਜੀ ਡੇ ਦੇ ਮੌਕੇ 'ਤੇ ਫੇਸਬੁੱਕ ਦੇ ਸੀ. ਈ. ਓ. ਮਾਰਕ ਜਕਰਬਰਗ ਨੇ ਵੀ ਫੇਸਬੁੱਕ 'ਤੇ ਸਭ ਤੋਂ ਜ਼ਿਆਦਾ ਉਪਯੋਗ ਕੀਤੇ ਗਏ ਇਮੋਜੀ ਦੀ ਜਾਣਕਾਰੀ ਆਪਣੇ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ, ਇਸ 'ਚ ਫਰੀਸਟ ਪੋਜੀਸ਼ਨ 'ਤੇ ਟੀਅਰਸ ਆਫ ਜਾਏ ਫੇਸ ਵਾਲਾ ਇਮੋਜੀ ਹੈ।