ਐਪਲ ਦੀਆਂ 2 ਸਮਾਰਟ ਵਾਚ ਦੀ ਸਟੋਰਾਂ ’ਚ ਵਿਕਰੀ ਹੋਵੇਗੀ ਬੰਦ, ਆਨਲਾਈਨ ਵੀ ਨਹੀਂ ਮਿਲਣਗੀਆਂ, ਜਾਣੋ ਕਾਰਨ

Wednesday, Dec 20, 2023 - 02:09 PM (IST)

ਐਪਲ ਦੀਆਂ 2 ਸਮਾਰਟ ਵਾਚ ਦੀ ਸਟੋਰਾਂ ’ਚ ਵਿਕਰੀ ਹੋਵੇਗੀ ਬੰਦ, ਆਨਲਾਈਨ ਵੀ ਨਹੀਂ ਮਿਲਣਗੀਆਂ, ਜਾਣੋ ਕਾਰਨ

ਜਲੰਧਰ, (ਇੰਟ.)– ਹੈਲਥ ਟੈਕਨਾਲੋਜੀ ਕੰਪਨੀ ਮਾਸਿਮੋ ਨਾਲ ਪੇਟੈਂਟ ਵਿਵਾਦ ਕਾਰਨ ਐਪਲ ਨੇ ਅਮਰੀਕਾ ’ਚ ਵਾਚ ਅਲਟਰਾ 2 ਤੇ ਵਾਚ ਸੀਰੀਜ਼ 9 ਦੀ ਵਿਕਰੀ ਰੋਕਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਦੋਵਾਂ ਉਤਪਾਦਾਂ ਦੀ ਵਿਕਰੀ ’ਤੇ ਅਮਰੀਕਾ ਵਿਚ ਪਾਬੰਦੀ ਲਾ ਦਿੱਤੀ ਹੈ। ਨਾਲ ਹੀ ਜਲਦੀ ਹੀ ਇਹ ਐਮਾਜ਼ੋਨ ਤੇ ਹੋਰ ਈ-ਕਾਮਰਸ ਵੈੱਬਸਾਈਟਾਂ ਤੋਂ ਵੀ ਹਟ ਜਾਣਗੀਆਂ।

ਇਹ ਵੀ ਪੜ੍ਹੋ- ਸੈਮਸੰਗ ਤੋਂ ਬਾਅਦ iPhone ਯੂਜ਼ਰਜ਼ ਲਈ ਸਰਕਾਰ ਨੇ ਜਾਰੀ ਕੀਤਾ ਅਲਰਟ, ਤੁਰੰਤ ਕਰੋ ਇਹ ਕੰਮ

24 ਦਸੰਬਰ ਪਿੱਛੋਂ ਸਟੋਰਾਂ ’ਚ ਇਨਵੈਂਟਰੀ ਬੰਦ

ਇੰਟਰਨੈਸ਼ਨਲ ਟਰੇਡ ਕਮਿਸ਼ਨ (ਆਈ. ਟੀ. ਸੀ.) ਨੇ ਮਾਸੀਮੋ ਕੰਪਨੀ ਦੇ ਪੱਖ ਵਿਚ ਫੈਸਲਾ ਸੁਣਾਇਆ ਹੈ, ਜਿਸ ਨਾਲ ਵਿਕਰੀ ਆਰਜ਼ੀ ਤੌਰ ’ਤੇ ਰੁਕ ਗਈ ਹੈ, ਜਦੋਂਕਿ ਮਾਮਲਾ 60 ਦਿਨਾਂ ਦੀ ਰਾਸ਼ਟਰਪਤੀ ਸਮੀਖਿਆ ਮਿਆਦ ’ਚੋਂ ਲੰਘ ਰਿਹਾ ਹੈ, ਜਿਸ ਦਾ ਸਮਾਂ 25 ਦਸੰਬਰ ਨੂੰ ਖਤਮ ਹੋ ਜਾਵੇਗਾ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਪਲ ਨੇ ਪੁਸ਼ਟੀ ਕੀਤੀ ਹੈ ਕਿ ਦੋ ਵਾਚ ਮਾਡਲ 21 ਦਸੰਬਰ ਨੂੰ ਦੁਪਹਿਰ 3 ਵਜੇ ਤੋਂ ਬਾਅਦ ਉਸ ਦੀ ਵੈੱਬਸਾਈਟ ’ਤੇ ਆਰਡਰ ਲਈ ਮੁਹੱਈਆ ਨਹੀਂ ਹੋਣਗੇ ਅਤੇ 24 ਦਸੰਬਰ ਤੋਂ ਬਾਅਦ ਸਟੋਰ ਵਿਚ ਇਨਵੈਂਟਰੀ ਵੀ ਨਹੀਂ ਮਿਲੇਗੀ।

ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਭਾਵਤ ਬੈਨ ਦੇ ਜਵਾਬ ’ਚ ਐਪਲ ਕਥਿਤ ਤੌਰ ’ਤੇ ਵਾਚ ਦੇ ਬਲੱਡ ਆਕਸੀਜਨ ਦੇ ਲੈਵਲ ਨੂੰ ਮਾਪਣ ਦੇ ਤਰੀਕੇ ਵਿਚ ਤਬਦੀਲੀ ਕਰਨ ਲਈ ਇਕ ਸਾਫਟਵੇਅਰ ਫਿਕਸ ’ਤੇ ਕੰਮ ਕਰ ਰਹੀ ਹੈ। ਕੰਪਨੀ ਦਾ ਟੀਚਾ ਬਲੱਡ ਆਕਸੀਜਨ ਮੋਨੀਟਰਿੰਗ ਨਾਲ ਸਬੰਧਤ ਪੇਟੈਂਟ ਇਸ਼ੂ ਨੂੰ ਦੂਰ ਕਰਨ ਲਈ ਵਾਚ ਅਲਟਰਾ 2 ਤੇ ਵਾਚ ਸੀਰੀਜ਼ 9 ਮਾਡਲ ’ਚ ਵਰਤੋਂ ’ਚ ਲਿਆਂਦੇ ਗਏ ਅਲਗੋਰਿਦਮ ਤੇ ਸਾਫਟਵੇਅਰ ਨੂੰ ਬਦਲਣਾ ਹੈ।

ਇਹ ਵੀ ਪੜ੍ਹੋ- ਕੇਂਦਰ ਸਰਕਾਰ ਦਾ ਵੱਡਾ ਐਕਸ਼ਨ! ਬੰਦ ਕੀਤੇ 55 ਲੱਖ SIM, ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ


author

Rakesh

Content Editor

Related News