ਐਪਲ ਦਾ ਵੱਡਾ ਐਲਾਨ, ਬੰਦ ਕਰੇਗੀ ਸਭ ਤੋਂ ਪਾਵਰਫੁਲ ਕੰਪਿਊਟਰ, ਜਾਣੋ ਕਾਰਨ

03/11/2021 2:34:16 PM

ਗੈਜੇਟ ਡੈਸਕ– ਐਪਲ ਦਾ ਸਭ ਤੋਂ ਪਾਵਰਫੁਲ ਕੰਪਿਊਟਰ iMac Pro ਜਲਦ ਬੰਦ ਹੋ ਜਾਵੇਗਾ। ਕੰਪਨੀ ਵਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ। ਐਪਲ ਨੇ ਆਈ ਮੈਕ ਪ੍ਰੋ ਨੂੰ ਸਾਲ 2017 ’ਚ ਲਾਂਚ ਕੀਤਾ ਸੀ। ਲਾਂਚਿੰਗ ਤੋਂ ਬਾਅਦ ਪ੍ਰੋਫੈਸ਼ਨਲ ਵਰਲਡ ’ਚ ‘ਆਲ ਇਨ ਵਨ ਆਈ ਮੈਕ ਪ੍ਰੋ’ ਨੂੰ ਕਾਫੀ ਪਸੰਦ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਕੰਪਨੀ ਇਸ ਦਾ ਪ੍ਰੋਡਕਸ਼ਨ ਬੰਦ ਕਰਨ ਜਾ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਐਪਲ ਵਲੋਂ ਸਿਰਫ ਸਟਾਕ ’ਚ ਰੱਖੇ ਆਈ ਮੈਕ ਦੀ ਵਿਕਰੀ ਕੀਤੀ ਜਾਵੇਗੀ। ਕੰਪਨੀ ਕੋਈ ਨਵਾਂ ਆਈ ਮੈਕ ਨਹੀਂ ਬਣਾਏਗੀ। ਗਾਹਕ ਆਈ ਮੈਕ ਪ੍ਰੋ ਦੇ ਲਿਮਟਿਡ ਸਟਾਕ ਨੂੰ 4,999 ਡਾਲਰ (ਕਰੀਬ 3,63,715 ਰੁਪਏ) ’ਚ ਖ਼ਰੀਦ ਸਕਣਗੇ। 

ਇਹ ਵੀ ਪੜ੍ਹੋ– ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

iMac Pro ਬੰਦ ਹੋਣ ਦਾ ਕਾਰਨ
iMac Pro ਨੂੰ ਹੁਣ ਤਕ ਦੇ ਸਭ ਤੋਂ ਪਾਵਰਫੁਲ ਆਈ ਮੈਕ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਹ ਖ਼ਾਸਤੌਰ ’ਤੇ ਕ੍ਰਿਏਟਿਵ ਅਤੇ ਪ੍ਰੋਫੈਸ਼ਨਲ ਜਗਤ ਦੇ ਲੋਕਾਂ ਲਈ ਬਣਾਇਆ ਗਿਆ ਸੀ ਜੋ ਥ੍ਰੀ-ਡੀ ਗ੍ਰਾਫਿਕਸ ’ਤੇ ਕੰਮ ਕਰਦੇ ਹਨ। ਆਈ ਮੈਕ ਪ੍ਰੋ ਦੇ ਬੰਦ ਹੋਣ ਦੀਆਂ ਖ਼ਬਰਾਂ ਵਿਚਕਾਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੰਪਨੀ ਨੈਕਸਟ ਜਨਰੇਸ਼ਨ ਦਾ ਆਈ ਮੈਕ ਕੰਪਿਊਟਰ ਲਾਂਚ ਕਰ ਸਕਦੀ ਹੈ। ਬਲੂਮਬਰਗ ਦੀ ਰਿਪੋਰਟ ’ਚ ਵੀ ਇਸ ਵੱਲ ਇਸ਼ਾਰਾ ਕੀਤਾ ਗਿਆ ਹੈ। ਜਿਸ ਵਿਚ ਜਾਣਕਾਰੀ ਦਿੱਤੀ ਗਈ ਸੀ ਕਿ ਐਪਲ 21.5 ਇੰਚ ਅਤੇ 27 ਇੰਚ ਮਾਡਲ ਨੂੰ ਬਦਲਣ ਲਈ ਇਸ ਸਾਲ ਆਈ ਮੈਕ ਦੀ ਨਵੀਂ ਰਿਲੀਜ਼ ਲਈ ਤਿਆਰ ਹੈ। ਹਾਲਾਂਕਿ, ਇਸ ਦੀ ਅਜੇ ਕੋਈ ਅਧਿਕਾਰਤ ਜਾਣਕਾਰੀ ਮੌਜੂਦ ਨਹੀਂ ਹੈ। 

ਇਹ ਵੀ ਪੜ੍ਹੋ– 20 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ


Rakesh

Content Editor

Related News