5.5-ਇੰਚ ਤੋਂ ਵੀ ਵੱਡਾ ਹੋਵੇਗਾ ਐਪਲ ਦਾ ਨਵਾਂ ਆਈਫੋਨ

Thursday, Mar 10, 2016 - 01:56 PM (IST)

5.5-ਇੰਚ ਤੋਂ ਵੀ ਵੱਡਾ ਹੋਵੇਗਾ ਐਪਲ ਦਾ ਨਵਾਂ ਆਈਫੋਨ

ਜਲੰਧਰ— ਸਮਾਰਟਫੋਨ ''ਚ ਲੀਡ ਕਰਨ ਵਾਲੀ ਦੁਨੀਆ ਦੀ ਸਭ ਤੋਂ ਮਸ਼ਹੂਰ ਟੈੱਕ ਕੰਪਨੀ ਐਪਲ ਸਤੰਬਰ ''ਚ ਆਈਫੋਨ 7 ਲਾਂਚ ਕਰਨ ਦੀ ਤਿਆਰੀ ''ਚ ਹੈ ਅਤੇ ਖਬਰ ਆ ਰਹੀ ਹੈ ਕਿ ਨਵੇਂ ਆਈਫੋਨ ''ਚ 5.8-ਇੰਚ ਦੀ AMOLED ਸਕ੍ਰੀਨ ਦਿੱਤੀ ਜਾਵੇਗੀ। ਫਿਲਹਾਲ ਇਹ ਸਾਫ ਨਹੀਂ ਹੈ ਕਿ ਇਹ ਸਕ੍ਰੀਨ ਆਈਫੋਨ 7 ''ਚ ਦਿੱਤੀ ਜਾਵੇਗੀ ਜਾਂ ਆਈਫੋਨ 7 ਪਲੱਸ ''ਚ। 
ਰਿਪੋਰਟ ਮੁਤਾਬਕ AMOLED ਡਿਸਪਲੇ ਵਾਲਾ ਆਈਫੋਨ 2017 ਦੇ ਅਖੀਰ ''ਚ ਜਾਂ 2018 ਦੀ ਸ਼ੁਰੂਆਤ ''ਚ ਲਾਂਚ ਹੋ ਸਕਦਾ ਹੈ। ਇਸ ਰਿਪੋਰਟ ''ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਸ ਸਾਲ ਕੰਪਨੀ ਆਈਫੋਨ 7 ਪਲੱਸ ਦੇ ਦੋ ਵੇਰੀਅੰਟ ਲਾਂਚ ਕਰੇਗੀ। ਦੋਵਾਂ ਕਥਿਤ ਆਈਫੋਨਸ ''ਚੋਂ ਇਕ ਸਿੰਗਲ ਲੈਂਜ਼ ਕੈਮਰਾ ਸੈੱਟਅਪ ਦੇ ਨਾਲ ਹੋਵੇਗਾ ਜਦੋਂਕਿ ਦੂਜਾ ਡਿਊਲ ਲੈਂਜ਼ ਕੈਮਰਾ ਨਾਲ। ਡਿਊਲ ਲੈਂਜ਼ ਕੈਮਰੇ ਵਾਲੇ ਸਮਾਰਟਫੋਨ ਨੂੰ ਕੰਪਨੀ ਆਈਫੋਨ ਪ੍ਰੋ ਦਾ ਨਾਂ ਦੇ ਸਕਦੀ ਹੈ। 
ਤੁਹਾਨੂੰ ਦੱਸ ਦਈਏ ਕਿ ਐਪਲ ਫਿਲਹਾਲ 4,4.7 ਅਤੇ 5.5-ਇੰਚ ਦੇ ਆਈਫੋਨ ਵੇਚਦੀ ਹੈ ਜਿਨ੍ਹਾਂ ''ਚੋਂ ਸਭ ਤੋਂ ਵੱਡਾ ਫੋਨ ਆਈਫੋਨ 6ਐੱਸ ਪਲੱਸ ਹੈ। ਇਸ ਤੋਂ ਇਲਾਵਾ ਕੰਪਨੀ ਨੇ ਅਜੇ ਤੱਕ ਆਈਫੋਨ ''ਚ AMOLED ਡਿਸਪਲੇ ਦੀ ਵਰਤੋਂ ਨਹੀਂ ਕੀਤੀ ਹੈ। ਫਿਲਹਾਲ ਇਸ ਡਿਸਪਲੇ ਦੀ ਵਰਤੋਂ ਗਲੈਕਸੀ ਐੱਸ7 ਅਤੇ ਦੂਜੇ ਹਾਈ-ਐਂਡ ਡਿਵਾਈਸ ''ਚ ਕੀਤੀ ਜਾਂਦੀ ਹੈ। ਰਿਪੋਰਟਾਂ ''ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੈਮਸੰਗ ਪਹਿਲੀ ਕੰਪਨੀ ਹੋਵੇਗੀ ਜੋ ਐਪਲ ਨੂੰ AMOLED ਡਿਸਪਲੇ ਦੇਵੇਗੀ, ਨਾਲ ਹੀ ਐੱਲ.ਜੀ. ਡਿਸਪਲੇ ਅਤੇ ਜਪਾਨ ਡਿਸਪਲੇ ਵੀ ਐਪਲ ਨੂੰ ਇਹ ਸਕ੍ਰੀਨ ਪ੍ਰੋਵਾਇਡ ਕਰਾਉਣਗੇ।

 


Related News