ਇਸ ਦਿਨ ਸ਼ੁਰੂ ਹੋਵੇਗੀ ਨਵੇਂ iPhone SE ਦੀ ਵਿਕਰੀ, ਮਿਲੇਗਾ 3,600 ਰੁਪਏ ਦਾ ਡਿਸਕਾਊਂਟ

05/14/2020 2:41:59 PM

ਗੈਜੇਟ ਡੈਸਕ— ਐਪਲ ਦੇ ਨਵੇਂ ਆਈਫੋਨ ਐੱਸ.ਈ. ਨੂੰ ਇਸੇ ਸਾਲ ਅਪ੍ਰੈਲ 'ਚ ਲਾਂਚ ਕੀਤਾ ਗਿਆ। ਭਾਰਤ 'ਚ ਨਵੇਂ ਆਈਫੋਨ ਐੱਸ.ਈ. ਦੀ ਕੀਮਤ 42,500 ਰੁਪਏ ਹੈ। ਅਜੇ ਤਕ ਕੋਰੋਨਾਵਾਇਰਸ ਲਾਕ ਡਾਊਨ ਦੇ ਚਲਦੇ ਐਪਲ ਆਈਫੋਨ ਐੱਸ.ਈ. 2020 ਦੀ ਵਿਕਰੀ ਭਾਰਤ 'ਚ ਸ਼ੁਰੂ ਨਹੀਂ ਹੋਈ ਪਰ ਹੁਣ ਇਕ ਫਲਿਪਕਾਰਟ ਲਿਸਟਿੰਗ ਤੋਂ ਪਤਾ ਲੱਗਾ ਹੈ ਕਿ ਨਵੇਂ ਆਈਫੋਨ ਨੂੰ 20 ਮਈ ਤੋਂ ਦੇਸ਼ 'ਚ ਵਿਕਰੀ ਲਈ ਉਪਲੱਬਧ ਕਰਾਇਆ ਜਾਵੇਗਾ। ਈ-ਕਾਮਰਸ ਕੰਪਨੀ ਨੇ ਆਈਫੋਨ ਐੱਸ.ਈ. ਦੇ ਅਪਗ੍ਰੇਡਿਡ ਮਾਡਲ ਲਈ ਇਕ ਸਪੈਸ਼ਲ ਪੇਜ ਬਣਾ ਦਿੱਤਾ ਹੈ ਜਿਸ 'ਤੇ ਲਿਖਿਆ ਹੈ ਕਿ ਦੇਸ਼ 'ਚ ਆਈਫੋਨ ਐੱਸ.ਈ. ਦੁਪਹਿਰ 12 ਵਜੇ 20 ਮਈ ਤੋਂ ਖਰੀਦਿਆ ਜਾ ਸਕੇਗਾ।

ਇਹ ਵੀ ਪੜ੍ਹੋ— ਸਾਵਧਾਨ! ਆਨਲਾਈਨ ਨੌਕਰੀ ਲੱਭ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ

ਫਲਿਪਕਾਰਟ 'ਤੇ ਬਣੇ ਪੇਜ ਤੋਂ ਫੋਨ ਖਰੀਦਣ ਲਈ ਬੈਂਕ ਆਫਰਜ਼ ਦਾ ਵੀ ਖੁਲਾਸਾ ਹੁੰਦਾ ਹੈ। ਵੈੱਬ ਪੇਜ ਮੁਤਾਬਕ, ਐੱਚ.ਡੀ.ਐੱਫ.ਸੀ. ਬੈਂਕ ਕ੍ਰੈਡਿਟ ਕਾਰਡ ਧਾਰਕਾਂ ਨੂੰ 3,600 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਇਸ ਆਫਰ ਤਹਿਤ ਆਈਫੋਨ ਐੱਸ.ਈ. ਦਾ 64 ਜੀ.ਬੀ. ਸਟੋਰੇਜ ਵਾਲਾ ਬੇਸ ਮਾਡਲ 38,999 ਰੁਪਏ 'ਚ ਖਰੀਦਣ ਲਈ ਉਪਲੱਬਧ ਹੋਵੇਗਾ। ਦੱਸ ਦੇਈਏ ਕਿ ਐਪਸ ਨੇ ਇਸੇ ਹਫਤੇ ਲਾਂਚ ਆਫਰ ਦਾ ਐਲਾਨ ਕਰ ਦਿੱਤਾ ਸੀ।

ਨਵੇਂ ਆਈਫੋਨ ਐੱਸ.ਈ. ਦੇ ਫੀਚਰਜ਼
ਐਪਲ ਆਈਫੋਨ ਐੱਸ.ਈ. 'ਚ ਏ13 ਬਾਇਓਨਿਕ ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ 64 ਜੀ.ਬੀ., 128 ਜੀ.ਬੀ. ਅਤੇ 256 ਜੀ.ਬੀ. ਦੇ ਤਿੰਨ ਸਟੋਰੇਜ ਵੇਰੀਐਂਟ 'ਚ ਆਉਂਦਾ ਹੈ। ਆਈਫੋਨ ਐੱਸ.ਈ.ਡੀ. ਐਲਮੀਨੀਅਮ ਅਤੇ ਗਲਾਸ ਡਿਜ਼ਾਈਨ ਨਾਲ ਲੈਸ ਹੈ। ਇਸ ਵਿਚ 4.7 ਇੰਚ ਰੇਟਿਨਾ ਐੱਚ.ਡੀ. ਡਿਸਪਲੇਅ ਅਤੇ ਬੈਕ ਟੱਚ ਆਈ.ਡੀ. ਹੈ। ਹੈਂਡਸੈੱਟ ਆਈ.ਪੀ.67 ਰੇਟਿੰਗ ਨਾਲ ਆਉਂਦਾ ਹੈ, ਯਾਨੀ ਧੂੜ ਅਤੇ ਪਾਣੀ ਤੋਂ ਸੁਰੱਖਿਅਤ ਰਹੇਗਾ।

ਐਪਲ ਦੇ ਨਵੇਂ ਆਈਫੋਨ ਐੱਸ.ਈ. 'ਚ ਫਾਸਟ ਚਾਰਜਿੰਗ ਸੁਪੋਟਰ ਦੇ ਨਾਲ ਵਾਇਰਲੈੱਸ ਚਾਰਜਿੰਗ ਸਮਰੱਥਾ ਵੀ ਦਿੱਤੀ ਹੈ। 96ixit ਰੈਂਕਿੰਗ ਮੁਤਾਬਕ, ਆਈਫੋਨ ਐੱਸ.ਈ. ਨੇ ਓਵਰਆਲ ਟਿਅਰਡਾਊਨ 'ਚ 10 ਚੋਂ 6 ਸਕੋਰ ਕੀਤਾ। ਰਿਪੋਰਟਾਂ ਮੁਤਾਬਕ, ਇਸ ਵਿਚ ਆਈਫੋਨ 8 ਵਾਲੀ ਹੀ ਡਿਸਪਲੇਅ ਅਤੇ ਬੈਟਰੀ ਹੈ।


Rakesh

Content Editor

Related News