ਹੁਣ ਸਿਰਫ 19,999 ਰੁਪਏ ''ਚ ਖਰੀਦ ਸਕਦੇ ਹੋ ਨਵਾਂ iPhone SE
Monday, Mar 20, 2017 - 05:23 PM (IST)

ਜਲੰਧਰ- ਐਪਲ ਨੇ ਆਪਣੇ ਅਧਿਕਾਰਤ ਆਫਲਾਈਨ ਰਿਟੇਲ ਸਟੋਰਾਂ ਦੀ ਵਿਕਰੀ ''ਚ ਵਾਧਾ ਕਰਨ ਲਈ ਇਕ ਨਵਾਂ ਆਫਰ ਪੇਸ਼ ਕੀਤਾ ਹੈ। ਇਸ ਆਫਰ ਤਹਿਤ ਇਨ੍ਹਾਂ ਰਿਟੇਲਰਾਂ ਤੋਂ 4-ਇੰਚ ਦੀ ਸਕਰੀਨ ਸਾਈਜ਼ ਵਾਲਾ ਆਈਫੋਨ ਐੱਸ.ਈ. ਹੁਣ ਘੱਟ ਕੀਮਤ ''ਚ ਖਰੀਦਿਆ ਜਾ ਸਕਦਾ ਹੈ। ਅਸਲ ''ਚ ਆਈਫੋਨ ਐੱਸ.ਈ. ਦੇ 16ਜੀ.ਬੀ. ਵੈਰੀਐਂਟ ਦੀ ਕੀਮਤ 24,999 ਰੁਪਏ ਹੈ ਪਰ ਹੁਣ ਇਨ੍ਹਾਂ ਸਟੋਰਾਂ ਤੋਂ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਰਾਹੀਂ ਖਰੀਦਾਰੀ ਕਰਨ ''ਤੇ 5000 ਰੁਪਏ ਦਾ ਕੈਸ਼ਬੈਕ ਮਿਲੇਗਾ। ਜਿਸ ਤੋਂ ਬਾਅਦ ਆਈਫੋਨ ਐੱਸ.ਈ. ਦੇ 16 ਜੀ.ਬੀ. ਮਾਡਲ ਨੂੰ 19,999 ਰੁਪਏ ''ਚ ਖਰੀਦਿਆ ਜਾ ਸਕੇਗਾ। ਇਸ ਤੋਂ ਇਲਾਵਾ ਆਈਫੋਨ ਐੱਸ.ਈ. ਦਾ 64ਜੀ.ਬੀ. ਵੈਰੀਐਂਟ 25,999 ਰੁਪਏ ''ਚ ਮਿਲੇਗਾ।
ਐਪਲ ਦਾ ਇਹ ਨਵਾਂ ਆਫਰ 31 ਮਾਰਚ ਤੱਕ ਹੈ। ਮਤਲਬ ਤੁਹਾਨੂੰ ਕੈਸ਼ਬੈਕ ਪਾਉਣ ਲਈ 31 ਮਾਰਚ ਤੋਂ ਪਹਿਲਾਂ ਅਧਿਕਾਰਤ ਆਨਲਾਈਨ ਰਿਟੇਲਰਜ਼ ਤੋਂ ਇਸ ਨੂੰ ਖਰੀਦਣਾ ਹੋਵੇਗਾ। ਇਹ ਕੈਸ਼ਬੈਕ ਖਰੀਦਾਰੀ ਦੇ 90 ਦਿਨਾਂ ਦੇ ਅੰਦਰ ਯੂਜ਼ਰ ਦੇ ਕਾਰਡ ''ਚ ਰਿਫੰਡ ਹੋ ਜਾਵੇਗਾ।