ਐਪਲ ਦੇ ਸਸਤੇ 5ਜੀ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ, ਮਿਲਣਗੇ ਇਹ ਸ਼ਾਨਦਾਰ ਆਫਰ

Saturday, Mar 12, 2022 - 05:46 PM (IST)

ਐਪਲ ਦੇ ਸਸਤੇ 5ਜੀ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ, ਮਿਲਣਗੇ ਇਹ ਸ਼ਾਨਦਾਰ ਆਫਰ

ਗੈਜੇਟ ਡੈਸਕ– ਐਪਲ ਦੇ ਸਸਤੇ 5ਜੀ ਫੋਨ iPhone SE (2022) ਦੀ ਪ੍ਰੀ-ਬੁਕਿੰਗ ਭਾਰਤ ’ਚ ਸ਼ੁਰੂ ਹੋ ਗਈ ਹੈ। ਫੋਨ ਨੂੰ ਕੰਪਨੀ ਦੀ ਅਧਿਕਾਰਤ ਸਾਈਟ ਅਤੇ ਫਲਿਪਕਾਰਟ ਤੋਂ ਪ੍ਰੀ-ਬੁੱਕ ਕੀਤਾ ਜਾ ਸਕੇਗਾ। ਫੋਨ ਦੀ ਪਹਿਲੀ ਸੇਲ 18 ਮਾਰਚ ਤੋਂ ਆਯੋਜਿਤ ਕੀਤੀ ਜਾਵੇਗੀ। ਜਦਕਿ ਫੋਨ ਦੀ ਡਿਲਿਵਰੀ ਮਾਰਚ ਦੇ ਅਖ਼ੀਰ ਤਕ ਸ਼ੁਰੂ ਹੋਵੇਗੀ। ਫੋਨ ਤਿੰਨ ਰੰਗਾਂ- ਮਿਡਨਾਈਟ, ਸਟਾਰਲਾਈਟ ਅਤੇ ਪ੍ਰੋਡਕਟ ਰੈੱਡ ’ਚ ਆਉਂਦਾ ਹੈ। ਆਓ ਜਾਣਦੇ ਹਾਂ iPhone SE (2022) ਦੀ ਕੀਮਤ ਅਤੇ ਡਿਸਕਾਊਂਟ ਆਫਰ ਬਾਰੇ...

iPhone SE (2022) ਦੀ ਕੀਮਤ
iPhone SE (2022) ਸਮਾਰਟਫੋਨ ਦੇ 64 ਜੀ.ਬੀ. ਮਾਡਲ ਨੂੰ 43,900 ਰੁਪਏ ’ਚ ਵਿਰੀ ਲਈ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਫੋਨ ਦੀ ਕੀਮਤ ’ਚ ਪੈਕਿੰਗ ਚਾਰਜ ਸ਼ਾਮਿਲ ਨਹੀਂ ਹੈ। ਗਾਹਕ ਨੂੰ ਪੈਕਿੰਗ ਚਾਰਜ ਲਈ 49 ਰੁਪਏ ਵੱਖ ਤੋਂ ਦੇਣੇ ਪੈਣਗੇ। ਇਸ ਦੇ ਨਾਲ ਹੀ ਕੰਪਨੀ ਹਰ iPhone SE ਦੀ ਖ਼ਰੀਦਣ ਦੇ ਮੁਨਾਫੇ ਦਾ ਕੁਝ ਹਿੱਸਾ ਕੋਵਿਡ-19 ਫੰਡ ’ਚ ਟ੍ਰਾਂਸਫਰ ਕਰੇਗੀ। iPhone SE (2022) ਦੇ 128 ਜੀ.ਬੀ. ਮਾਡਲ ਦੀ ਕੀਮਤ 48,900 ਰੁਪਏ ਹੈ। ਜਦਕਿ 256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 58,900 ਰੁਪਏ ਹੈ। 

iPhone SE (2022) ਦੇ ਡਿਸਕਾਊਂਟ ਆਫਰ
iPhone SE (2022) ਸਮਾਰਟਫੋਨ ਨੂੰ ਐੱਸ.ਬੀ.ਆਈ. ਕ੍ਰੈਡਿਟ ਕਾਰਡ ਰਾਹੀਂ 10 ਫੀਸਦੀ ਡਿਸਕਾਊਂਟ ਨਾਲ ਖ਼ਰੀਦਿਆ ਜਾ ਸਕੇਗਾ। ਜਦਕਿ ਫਲਿਪਕਾਰਟ ਐਕਸਿਸ ਬੈਂਕ ਆਫਰ ’ਚ ਫੋਨ ਨੂੰ 5 ਫੀਸਦੀ ਅਨਲਿਮਟਿਡ ਕੈਸ਼ਬੈਕ ਆਫਰ ਦਿੱਤਾ ਜਾ ਰਿਹਾ ਹੈ। ਫੋਨ ਨੂੰ 1,538 ਰੁਪਏ ਪ੍ਰਤੀ ਮਹੀਨਾ ਈ.ਐੱਮ.ਆਈ. ਆਪਸ਼ ’ਤੇ ਖ਼ਰੀਦਿਆ ਜਾ ਸਕੇਗਾ। iPhone SE (2022) ਦੀ ਖ਼ਰੀਦ ’ਤੇ 13,000 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। 

iPhone SE (2022) ਦੇ ਫੀਚਰਜ਼
iPhone SE (2022) ’ਚ 4.7 ਇੰਚ ਦੀ ਰੇਟਿਨਾ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਫੋਨ ਆਈ.ਓ.ਐੱਸ. 15 ’ਤੇ ਚੱਲਦਾ ਹੈ। ਫੋਨ ’ਚ 6 ਐੱਨ.ਐੱਮ. ਬੇਸਡ ਏ15 ਬਾਓਨਿਕ ਚਿਪਸੈੱਟ ਦਿੱਤਾ ਗਿਆ ਹੈ। ਫੋਨ ਦੇ ਬੈਕ ਪੈਨਲ ’ਤੇ 12 ਮੈਗਾਪਿਕਸਲ ਰੀਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ਫੇਸਟਾਈਮ ਐੱਚ.ਡੀ. ਕੈਮਰਾ ਆਫਰ ਕਰਦਾ ਹੈ। ਕੁਨੈਕਟੀਵਿਟੀ ਲਈ ਫੋਨ ’ਚ ਬਲੂਟੁੱਥ ਵਰਜ਼ਨ 5, 5ਜੀ, ਵਾਈ-ਫਾਈ 5, 4ਜੀ VoLTE, ਜੀ.ਪੀ.ਐੱਸ., ਏ-ਜੀ.ਪੀ.ਐੱਸ., ਐੱਨ.ਐੱਫ.ਸੀ. ਅਤੇ ਲਾਈਟਨਿੰਗ ਪੋਰਟ ਦਿੱਤਾ ਗਿਆ ਹੈ। 


author

Rakesh

Content Editor

Related News