ਇਸ ਦਿਨ ਭਾਰਤ ''ਚ ਲਾਂਚ ਹੋਣਗੇ ਨਵੇਂ iphones, ਜਾਣੋ ਕਿੰਨੀ ਹੋਵੇਗੀ ਕੀਮਤ

Thursday, Sep 14, 2017 - 10:28 AM (IST)

ਇਸ ਦਿਨ ਭਾਰਤ ''ਚ ਲਾਂਚ ਹੋਣਗੇ ਨਵੇਂ iphones, ਜਾਣੋ ਕਿੰਨੀ ਹੋਵੇਗੀ ਕੀਮਤ

ਦੁਨੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਕੰਪਨੀਆਂ 'ਚੋਂ ਇਕ ਕੰਪਨੀ ਐਪਲ ਨੇ ਨਵੇਂ ਜਨਰੇਸ਼ਨ ਆਈਫੋਨ ਤੋਂ ਪਰਦਾ ਚੁੱਕਿਆ ਹੈ। ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੀ 10ਵੀਂ ਵਰ੍ਰੇਗੰਢ 'ਤੇ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਲਾਂਚ ਕਰ ਦਿੱਤਾ ਹੈ ਦੋਵੇਂ ਹੀ ਵੇਰੀਐਂਟ ਆਈਫੋਨ ਮਾਡਲ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਐਪਲ ਦੇ ਆਈਫੋਨ 8 ਅਤੇ ਆਈਫੋਨ 8 ਪਲੱਸ 'ਚ ਏ11 ਬਾਇਓਨਿਕ ਚਿਪਸੈੱਟ ਦਿੱਤੇ ਗਏ ਹਨ।ਭਾਰਤੀ ਯੂਜਰ ਲਈ ਚੰਗੀ ਖਬਰ ਇਹ ਹੈ ਕਿ ਕੰਪਨੀ ਨੇ ਲਾਂਚ ਈਵੈਂਟ ਖਤਮ ਹੋਣ ਦੇ ਨਾਲ ਹੀ ਇਨ੍ਹਾਂ ਹੈਂਡਸੈੱਟਸ ਦੀ ਭਾਰਤ 'ਚ ਕੀਮਤ ਅਤੇ ਉਪਲਬਧਤਾ ਦੀ ਜਾਣਕਾਰੀ ਦੇ ਦਿੱਤੀ।

ਆਈਫੋਨ 8, ਆਈਫੋਨ 8 ਪਲਸ ਦੀ ਭਾਰਤ 'ਚ ਕੀਮਤ
iPhone 8 ਅਤੇ iPhone 8 Plus ਦੇ ਦੋ ਸਟੋਰੇਜ਼ ਵੇਰੀਐਂਟ ਹੋਣਗੇ- 64 ਜੀ. ਬੀ. ਅਤੇ 256 ਜੀ. ਬੀ.। ਭਾਰਤ 'ਚ ਆਈਫੋਨ 8 ਦੇ 64 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 64,000 ਰੁਪਏ ਹੋਵੇਗੀ, ਜਦ ਕਿ ਇਸ ਦੇ 256 ਜੀ. ਬੀ. ਵੇਰੀਐਂਟ ਲਈ ਗਾਹਕਾਂ ਨੂੰ 77,000 ਰੁਪਏ ਖਰਚਣੇ ਹੋਣਗੇ। ਆਈਫੋਨ 8 ਪਲਸ ਦਾ 64 ਜੀ. ਬੀ ਵੇਰੀਐਂਟ 73,000 ਰੁਪਏ 'ਚ ਵੇਚਿਆ ਜਾਵੇਗਾ, ਜਦ ਕਿ 256 ਜੀ. ਬੀ. ਵੇਰਿਐਂਟ ਦੀ ਕੀਮਤ 86,000 ਰੁਪਏ ਹੋਵੇਗੀ।PunjabKesari 

ਆਈਫੋਨ 8, ਆਈਫੋਨ 8 ਪਲਸ ਦੀ ਭਾਰਤ 'ਚ ਉਪਲੱਬਧਤਾ
ਅਮਰੀਕੀ ਮਾਰਕੀਟ 'ਚ ਇਨ੍ਹਾਂ ਹੈਂਡਸੈੱਟਸ ਦੀ ਪ੍ਰੀ-ਆਰਡਰ ਬੁਕਿੰਗ 15 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਇਸ ਦੀ ਵਿਕਰੀ 22 ਸਤੰਬਰ ਤੋਂ ਸ਼ੁਰੂ ਹੋਵੇਗੀ। ਪਰ ਭਾਰਤੀ ਗਾਹਕਾਂ ਨੂੰ ਇਕ ਹਫਤਾ ਜ਼ਿਆਦਾ ਇੰਤਜ਼ਾਰ ਕਰਨਾ ਹੋਵੇਗਾ। ਭਾਰਤ 'ਚ ਆਈਫੋਨ 8 ਅਤੇ ਆਈਫੋਨ 8 ਪਲਸ ਦੀ ਵਿਕਰੀ 29 ਸਤੰਬਰ ਤੋਂ ਸ਼ੁਰੂ ਹੋਵੇਗੀ। ਇਹ ਡਿਵਾਇਸ ਐਪਲ ਦੇ ਸਾਰੇ ਆਥਰਾਇਜ਼ਡ ਰਿਸੇਲਰਸ 'ਤੇ 29 ਸਤੰਬਰ ਤੋਂ ਸੇਲ ਲਈ ਉਪਲੱਬਧ ਹੋਣਗੇ। ਉਥੇ ਹੀ ਕੰਪਨੀ ਨੇ ਐਕਸੇਸਰੀਜ਼ ਦੇ ਰੂਪ 'ਚ ਇਸ ਡਿਵਾਇਸ ਦੇ ਕੇਸ ਕਵਰ ਵੀ ਜਾਰੀ ਕੀਤੇ ਹਨ ਜੋ ਕਿ ਲੈਦਰ ਅਤੇ ਸਿਲਿਕਾਨ ਨਾਲ ਬਣੇ ਹਨ, ਇਨ੍ਹਾਂ ਦੀ ਕੀਮਤ 3,100 ਰੁਪਏ ਹੈ। ਜਦ ਕਿ ਵਿੱਚ​ਟੇਲਿਕ ਫਿਨੀਸ਼ ਵਾਲਾ ਕੇਸ ਕਵਰ 4,700 ਰੁਪਏ 'ਚ ਉਪਲੱਬਧ ਹੋਣਗੇ।PunjabKesari


iPhone X ਦੀ ਭਾਰਤ ਵਿੱਚ ਕੀਮਤ ਅਤੇ ਉਪਲੱਬਧਤਾ
ਬਾਕੀ ਦੋਨ੍ਹਾਂ ਆਈਫੋਨ ਦੀ ਤਰ੍ਹਾਂ ਹੀ iPhone X ਦੇ ਵੀ ਦੋ 64 ਜੀ. ਬੀ. ਅਤੇ 256 ਜੀ. ਬੀ. ਸਟੋਰੇਜ਼ ਵੇਰੀਐਂਟ ਹੋਣਗੇ। ਭਾਰਤੀ ਮਾਰਕੀਟ 'ਚ iPhone X ਦੇ 64 ਜੀ. ਬੀ. ਵੇਰੀਐਂਟ ਦੀ ਕੀਮਤ 89,000 ਰੁਪਏ ਤੋਂ ਸ਼ੁਰੂ ਹੋਵੇਗੀ, ਜਦ ਕਿ ਇਸ ਹੈਂਡਸੈੱਟ ਦੇ 256 ਜੀ. ਬੀ. ਵੇਰੀਐਂਟ ਭਾਰਤ 'ਚ ਕੰਪਨੀ ਦਾ ਲੱਖਟਕਿਆ ਫੋਨ ਹੋਵੇਗਾ। ਜਾਣਕਾਰੀ ਮੁਤਾਬਕ ਕੰਪਨੀ ਆਈਫੋਨ 10 (X) ਦਾ 256 ਜੀ. ਬੀ ਵੇਰਿਐਂਟ 1,02,000 ਰੁਪਏ 'ਚ ਵੇਚੇਗੀ। ਇਸ ਹੈਂਡਸੈੱਟ ਨੂੰ ਭਾਰਤ 'ਚ 3 ਨਵੰਬਰ ਤੋਂ ਵੇਚਿਆ ਜਾਵੇਗਾ।ਐਪਲ ਨੇ ਫੋਨ ਲਾਂਚ ਕਰਨ ਦੇ ਨਾਲ ਹੀ iPhone X ਦੀ ਐਕਸੇਸਰੀਜ਼ ਨੂੰ ਵੀ ਪੇਸ਼ ਕੀਤਾ ਹੈ। ਲੈਦਰ ਅਤੇ ਸਿਲੀਕਾਨ ਕੇਸ ਨੂੰ ਯੂਜ਼ਰਸ ਰਿਟੇਲ ਸਟੋਰ 'ਤੇ 3,500 ਰੁਪਏ 'ਚ ਖਰੀਦ ਸਕਣਗੇ। ਉਥੇ ਹੀ  ਲੈਦਰ ਫੋਲੀਓ ਕੇਸ ਦੀ ਕੀਮਤ 8,600 ਰੁਪਏ ਹੋਵੇਗੀ। ਇਸ ਤੋਂ ਇਲਾਵਾ iPhone ਲਈ ਲਾਈਟਨਿੰਗ ਡਾਕਸ 4,700 ਰੁਪਏ 'ਚ ਉਪਲੱਬਧ ਹੋਣਗੇ।PunjabKesari


Related News