ਭਾਰਤ ''ਚ ਸ਼ੁਰੂ ਹੋਈ ਆਈਫੋਨ 11 ਦੀ ਮੈਨਿਊਫੈਕਚਰਿੰਗ

08/05/2020 1:07:10 AM

ਗੈਜੇਟ ਡੈਸਕ—ਐਪਲ ਨੇ ਭਾਰਤ 'ਚ ਆਪਣੇ ਫਲੈਗਸ਼ਿਪ ਫੋਨ ਆਈਫੋਨ 11 ਦੀ ਮੈਨਿਊਫੈਕਚਰਿੰਗ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਇਸ ਨੂੰ ਭਾਰਤ ਦੀ ਮੇਕ ਇਨ ਇੰਡੀਆ ਮੁਹਿੰਮ ਦੀ ਦਿਸ਼ਾ 'ਚ ਵੱਡਾ ਕਰਾਰ ਦਿੱਤਾ। ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਭਾਰਤ ਨੂੰ ਮੋਬਾਇਲ ਮੈਨਿਊਫੈਕਚਰਿੰਗ ਹਬ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਆਈਫੋਨ 11 ਸਮਾਰਟਫੋਨ ਨੂੰ ਚੇਨਈ ਸਥਿਤ Foxconn ਪਲਾਂਟ 'ਚ ਬਣਾਇਆ ਜਾਵੇਗਾ। ਫਾਕਸਕਾਨ ਕੰਪਨੀ ਆਈਫੋਨ ਦੀ ਲੀਡਿੰਗ ਸਪਲਾਇਰਸ ਹੈ। ਫਾਕਸਕਾਨ ਤੋਂ ਬਾਅਦ ਦੂਜੀ ਵੱਡੀ ਆਈਫੋਨ ਸਪਲਾਇਰਸ ਕੰਪਨੀ Pegatron ਨੇ ਵੀ ਭਾਰਤ 'ਚ ਨਿਵੇਸ਼ ਕਰਨ ਦਾ ਦਾਅਵਾ ਕੀਤਾ ਹੈ।

ਦੱਸ ਦੇਈਏ ਕਿ ਹਾਲ ਹੀ 'ਚ ਐਪਲ ਨੇ ਭਾਰਤ 'ਚ ਆਈਫੋਨ ਐਕਸ.ਆਰ. ਦੀ ਅਸੈਂਬਲਿੰਗ ਲਾਈਨ ਨੂੰ ਭਾਰਤ 'ਚ ਸ਼ੁਰੂ ਕੀਤਾ ਸੀ। ਇਸ ਦੇ 9 ਮਹੀਨੇ ਬਾਅਦ ਹੀ ਕੰਪਨੀ ਨੇ ਐਪਲ 11 ਦੀ ਮੈਨਿਊਫੈਕਚਰਿੰਗ ਲਾਈਨ ਨੂੰ ਭਾਰਤ 'ਚ ਸ਼ੁਰੂ ਕਰ ਦਿੱਤਾ ਹੈ। ਭਾਰਤ 'ਚ ਐਪਲ ਕੰਪਨੀ ਦੇ ਸਪਲਾਇਰਸ ਦੇ ਤੌਰ 'ਤੇ Foxconn, Wistron ਅਤੇ Pegatron ਵਰਗੀਆਂ ਕੰਪਨੀਆਂ ਕੰਮ ਕਰਦੀਆਂ ਹਨ। ਇਹ ਕੰਪਨੀਆਂ ਆਈਫੋਨ ਮਾਡਲ ਦੀ ਸਪਲਾਈ ਕਰਦੀ ਹੈ। ਇਨ੍ਹਾਂ ਕੰਪਨੀਆਂ ਵੱਲੋਂ ਭਾਰਤ 'ਚ ਫੋਨ ਨਿਰਮਾਣ ਦੀ ਦਿਸ਼ਾ 'ਚ ਕਾਫੀ ਨਿਵੇਸ਼ ਕੀਤਾ ਗਿਆ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਈਫੋਨ ਦੇ ਭਾਰਤ 'ਚ ਨਿਰਮਾਣ ਨਾਲ ਫੋਨ ਦੀ ਲਾਗਤ 'ਚ ਕਮੀ ਆਵੇਗੀ। ਨਾਲ ਹੀ ਕੰਪਨੀ ਇੰਪੋਰਟ ਡਿਊਟੀ ਦੇ ਤੌਰ 'ਤੇ ਸਰਕਾਰ ਨੂੰ ਮਿਲਣ ਵਾਲੇ 22 ਫੀਸਦੀ ਟੈਕਸ ਨੂੰ ਬਚਾ ਸਕੇਗਾ। ਇਸ ਦੇ ਚੱਲਦੇ ਆਉਣ ਵਾਲੇ ਦਿਨਾਂ 'ਚ ਆਈਫੋਨ 11 ਦੀ ਕੀਮਤ 'ਚ ਕਮੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਰਤ ਸਮਾਰਟਫੋਨ ਦਾ ਵੱਡਾ ਬਾਜ਼ਾਰ ਹੈ। ਅਜਿਹੇ 'ਚ ਐਪਲ ਦੇ ਭਾਰਤ 'ਚ ਆਪਣੇ ਫੋਨਸ ਦੀ ਮੈਨਿਊਫੈਕਚਰਿੰਗ ਨਾਲ ਦੁਗਣਾ ਫਾਇਦਾ ਹੋਵੇਗਾ। ਐਪਲ ਨੇ ਮਈ 2017 'ਚ ਸਭ ਤੋਂ ਪਹਿਲੀ ਘਰੇਲੂ ਮੈਨਿਊਫੈਕਚਰਿੰਗ ਸ਼ੁਰੂ ਕੀਤੀ ਸੀ ਅਤੇ ਉਸ ਵੇਲੇ iPhone SE ਦਾ ਨਿਰਮਾਣ ਕੀਤਾ ਸੀ। 


Karan Kumar

Content Editor

Related News