ਭਾਰਤ ’ਚ ਐਪਲ ਦਾ ਕੰਪਿਊਟਰ ਖਰੀਦਣਾ ਹੋਇਆ ਹੋਰ ਵੀ ਮਹਿੰਗਾ

11/02/2018 4:53:32 PM

ਗੈਜੇਟ ਡੈਸਕ– ਐਪਲ ਨੇ ਭਾਰਤ ’ਚ ਆਪਣੇ ਮੈਕ ਕੰਪਿਊਟਰ ਦੀਆਂ ਕੀਮਤਾਂ ’ਚ ਵਾਧਾ ਕਰ ਦਿੱਤਾ ਹੈ। ਦਰਅਸਲ, ਕੀਮਤਾਂ ਵਧਾਉਣ ਦਾ ਫੈਸਲਾ ਇਸ ਹਫਤੇ ਹੀ MacBook Air ਅਤੇ Mac mini ਦੇ ਲਾਂਚ ਦੇ ਨਾਲ ਲਿਆ ਗਿਆ ਸੀ। ਐਪਲ ਦੇ ਕੰਪਿਊਟਰ ਦੀਆਂ ਕੀਮਤਾਂ ’ਚ ਸਭ ਤੋਂ ਜ਼ਿਆਦਾ ਵਾਧਾ 61,800 ਰੁਪਏ ਤਕ ਦਾ ਕੀਤਾ ਗਿਆ ਹੈ। ਇਸ ਬ੍ਰਾਂਡ ਦੇ ਲਗਭਗ ਸਾਰੇ ਮਾਡਲ ਮਹਿੰਗੇ ਹੋ ਗਏ ਹਨ। 12-ਇੰਚ ਮੈਕਬੁੱਕ, ਪੁਰਾਣਾ 13-ਇੰਚ ਮੈਕਬੁੱਕ ਏਅਰ, 13 ਅਤੇ 15-ਇੰਚ ਮੈਕਬੁੱਕ ਪ੍ਰੋ ਮਾਡਲ, 21.5 ਅਤੇ 27-ਇੰਚ ਆਈਮੈਕ ਮਾਡਲ (iMac Pro ਵੀ) ਅਤੇ ਮੈਕ ਪ੍ਰੋ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ। ਦੱਸ ਦੇਈਏ ਕਿ ਪੁਰਾਣੇ 13-ਇੰਚ ਵਾਲੇ ਮੈਕਬੁੱਕ ਏਅਰ ਦਾ ਸਿਰਫ 128 ਜੀ.ਬੀ. ਵੇਰੀਐਂਟ ਮਹਿੰਗਾ ਹੋਇਆ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਐਪਲ ਨੇ 256 ਜੀ.ਬੀ. ਸਟੋਰੇਜ ਮਾਡਲ ਨੂੰ ਬੰਦ ਕਰ ਦਿੱਤਾ ਹੈ। 

ਯਾਦ ਰਹੇ ਕਿ ਨਵੇਂ ਮੈਕਬੁੱਕ ਏਅਰ ਅਤੇ ਮੈਕ ਮਿੰਨੀ ਮਾਡਲ ਨੂੰ ਇਸ ਹਫਤੇ ਹੀ ਲਾਂਚ ਕੀਤਾ ਗਿਆ ਸੀ। ਇਨ੍ਹਾਂ ਦੀਆਂ ਭਾਰਤੀ ਕੀਮਤਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਵਿਕਰੀ 7 ਨਵੰਬਰ ਤੋਂ ਸ਼ੁਰੂ ਹੋਵੇਗੀ। ਦੋਵਾਂ ਹੀ ਮਾਡਲਾਂ ਦੇ ਡਿਜ਼ਾਈਨ ’ਚ ਕਈ ਸਾਲ ਤੋਂ ਬਦਲਾਅ ਨਹੀਂ ਹੋਇਆ। ਮੈਕਬੁੱਕ ਏਅਰ ਦੇ ਡਿਜ਼ਾਈਨ ’ਚ 2010 ਅਤੇ ਮੈਕ ਮਿੰਨੀ ’ਚ 2014 ’ਚ ਬਦਲਾਅ ਕੀਤਾ ਗਿਆ ਸੀ।

ਨਵੇਂ ਮੈਕਬੁੱਕ ਏਅਰ ’ਚ ਰੇਟਿਨਾ ਡਿਸਪੇਲਅ ਹੈ। ਇਸ ਲੈਪਟਾਪ ’ਚ ਟੱਚ ਆਈ.ਡੀ. ਵੀ ਹੈ ਅਤੇ ਇਸ ਦੀ ਕੀਮਤ 1,14,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਪੁਰਾਣੇ ਵੇਰੀਐਂਟ ਦੇ ਮੁਕਾਬਲੇ ਕੀਮਤ ’ਚ ਵਾਧਾ ਕੀਤਾ ਗਿਆ ਹੈ। ਉਥੇ ਹੀ ਨਵੇਂ ਮੈਕ ਮਿੰਨੀ ਦੀ ਕੀਮਤ 75,900 ਰੁਪਏ ਤੋਂ ਸ਼ੁਰੂ ਹੁੰਦੀ ਹੈ। 

ਐਪਲ ਦੇ ਮੈਕ ਲਾਈਨਅਪ ਦੀਆਂ ਨਵੀਆਂ ਕੀਮਤਾਂ- 

ਮੈਕ

ਨਵੀਂ ਕੀਮਤ

ਪੁਰਾਣੀ ਕੀਮਤ

ਵਾਧਾ

12-inch MacBook 256GB

1,19,900 ਰੁਪਏ

 1,04,800 ਰੁਪਏ

15,100 ਰੁਪਏ

12-inch MacBook 512GB

1,49,900 ਰੁਪਏ

 1,28,700 ਰੁਪਏ

21,200 ਰੁਪਏ

Old 13-inch MacBook Air 128GB

84,900 ਰੁਪਏ

77,200 ਰੁਪਏ

7,700 ਰੁਪਏ

13-inch MacBook Pro: 2.3GHz dual-core Intel Core i5, 128GB

1,19,900 ਰੁਪਏ

1,04,900 ਰੁਪਏ

15,000 ਰੁਪਏ

13-inch MacBook Pro: 2.3GHz dual-core Intel Core i5, 256GB

 1,39,900 ਰੁਪਏ

1,21,100 ਰੁਪਏ

18,800 ਰੁਪਏ

15-inch MacBook Pro with Touch Bar: 2.2GHz 6-core 8th-generation Intel Core i7, 256GB

2,24,900 ਰੁਪਏ

1,99,900 ਰੁਪਏ

 25,000ਰੁਪਏ

15-inch MacBook Pro with Touch Bar: 2.6GHz 6-core 8th-generation Intel Core i7, 512GB

2,64,900 ਰੁਪਏ

 2,31,900 ਰੁਪਏ

33,000 ਰੁਪਏ

13-inch MacBook Pro with Touch Bar: 2.3GHz quad-core 8th-generation Intel Core i5, 256GB

1,69,900 ਰੁਪਏ

1,49,900 ਰੁਪਏ

20,000 ਰੁਪਏ

13-inch MacBook Pro with Touch Bar: 2.3GHz quad-core 8th-generation Inte lCore i5, 512GB

1,89,900 ਰੁਪਏ

1,65,900 ਰੁਪਏ

24,000 ਰੁਪਏ

21.5-inch iMac: 2.3GHz dual-core Intel Core i5

99,900 ਰੁਪਏ

90,200 ਰੁਪਏ

9,700 ਰੁਪਏ

21.5-inch iMac with Retina 4K display: 3.0GHz quad-core Intel Core i5

1,19,900 ਰੁਪਏ

 1,06,400 ਰੁਪਏ

13,500 ਰੁਪਏ

21.5-inch iMac with Retina 4K display: 3.4GHz quad-core Intel Core i5

1,39,900 ਰੁਪਏ

1,23,700 ਰੁਪਏ

 16,200 ਰੁਪਏ

27-inch iMac with Retina 5K display: 3.4GHz quad-core Intel Core i5

1,69,900 ਰੁਪਏ

1,47,400 ਰੁਪਏ

 22,500 ਰੁਪਏ

27-inch iMac with Retina 5K display: 3.5GHz quad-core Intel Core i5

1,89,900 ਰੁਪਏ

1,66,000 ਰੁਪਏ

 23,900 ਰੁਪਏ

27-inch iMac with Retina 5K display: 3.8GHz quad-core Intel Core i5

2,19,900 ਰੁਪਏ

1,90,400 ਰੁਪਏ

29,500 ਰੁਪਏ

27-inch iMac Pro with Retina 5K display: 3.2GHz 8-core Intel Xeon W

4,64,900 ਰੁਪਏ

4,15,000 ਰੁਪਏ

49,900 ਰੁਪਏ

Mac Pro 3.5GHz 6-Core Intel Xeon E5

2,79,900 ਰੁਪਏ

2,43,100 ਰੁਪਏ

36,800 ਰੁਪਏ

Mac Pro: 3.0GHz 8-Core Intel Xeon E5

3,79,900 ਰੁਪਏ

3,18,100 ਰੁਪਏ

61,800 ਰੁਪਏ


Related News