ਐਪਲ ਨੇ ਅਪਡੇਟ ਕੀਤੀ ਆਪਣੀ ਕੋਰੋਨਾ ਸਕਰੀਨਿੰਗ ਐਪ

Sunday, May 03, 2020 - 09:55 PM (IST)

ਐਪਲ ਨੇ ਅਪਡੇਟ ਕੀਤੀ ਆਪਣੀ ਕੋਰੋਨਾ ਸਕਰੀਨਿੰਗ ਐਪ

ਗੈਜੇਟ ਡੈਸਕ-ਐਪਲ ਨੇ ਕੋਰੋਨਾ ਵਾਇਰਸ ਸਕਰੀਨਿੰਗ ਐਪ ਨੂੰ ਮਹਾਮਾਰੀ ਦੇ ਨਵੇਂ ਲੱਛਣਾਂ ਨਾਲ ਅਪਡੇਟ ਕੀਤੀ ਹੈ। ਕੋਵਿਡ-19 ਪ੍ਰਭਾਵ ਦੇ ਬਾਰੇ 'ਚ ਨਵੀਂ ਜਾਣਕਾਰੀ ਸਮੇਤ ਇਸ 'ਚ ਮਾਸਕ ਦੀ ਵਿਧੀ ਵੀ ਦੱਸੀ ਗਈ ਹੈ। ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਦੀ ਨਵੀਂ ਗਾਈਡਲਾਈਨ ਦੀਆਂ ਸਿਫਾਰਿਸ਼ਾਂ ਨੂੰ ਸ਼ਾਮਲ ਕਰਦੇ ਹੋਏ ਐਪਲ ਨੇ ਆਪਣੀ ਐਪ ਦਾ ਇਕ ਨਵਾਂ ਵਰਜ਼ਨ ਜਾਰੀ ਕੀਤਾ ਹੈ।

ਕੋਰੋਨਾ ਵਾਇਰਸ ਪ੍ਰਭਾਵ ਦੇ ਨਵੇਂ ਲੱਛਣਾਂ 'ਚ ਠੰਡ ਲਗਣਾ, ਮਾਸ ਪੇਸ਼ੀਆਂ 'ਚ ਦਰਦ, ਸਿਰਦਰਦ, ਗਲੇ 'ਚ ਖਰਾਸ਼ ਅਤੇ ਸਵਾਦ ਦਾ ਪਤਾ ਨਾ ਚਲ ਪਾਉਣਾ ਸ਼ਾਮਲ ਹੈ। ਇਸ ਤੋਂ ਪਹਿਲਾਂ ਕੋਵਿਡ-19 ਪ੍ਰਭਾਵ ਦੇ ਲੱਛਣਾਂ 'ਚ ਸਿਰਫ ਬੁਖਾਰ, ਖੰਘ, ਸਾਹ ਦੀ ਤਕਲੀਫ ਜਾਂ ਸਾਹ ਲੈਣ 'ਚ ਦਿੱਕਤ ਹੋਣ ਵਰਗੀਆਂ ਸਮੱਸਿਆਵਾਂ ਹੀ ਸ਼ਾਮਲ ਸਨ।

ਸੀ.ਡੀ.ਸੀ. ਨੇ ਆਪਣੀਆਂ ਸਿਫਾਰਿਸ਼ਾਂ 'ਚ ਕਿਹਾ ਕਿ ਸਾਰਸ-ਕੋਵ-2 ਵਾਇਰਸ (ਕੋਵਿਡ-19) ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਇਹ ਲੱਛਣ 2 ਤੋਂ 14 ਦਿਨਾਂ ਦੇ ਅੰਦਰ ਦਿਖਾਈ ਦੇ ਸਕਦੇ ਹਨ। ਇਸ ਦੌਰਾਨ ਐਪਲ ਨੇ ਆਪਣੀ ਐਪ ਨੂੰ ਲਾਂਚ ਕੀਤਾ ਅਤੇ ਹੁਣ ਇਸ 'ਚ ਕੀਤੀ ਨਵੀਂ ਅਪਡੇਟ ਰਾਹੀਂ ਕੱਪੜੇ ਨਾਲ ਮਾਸਕ ਬਣਾਉਣ ਦੇ ਤਰੀਕੇ, ਇਸ ਨੂੰ ਠੀਕ ਤਰ੍ਹਾਂ ਨਾਲ ਕਿਵੇਂ ਪਾਉਣਾ ਅਤੇ ਸੈਨੇਟਾਈਜ਼ ਕਰਨ ਦੀ ਵਿਧੀ ਨੂੰ ਵੀ ਐਪ 'ਚ ਸ਼ਾਮਲ ਕੀਤਾ ਹੈ। ਦੱਸਣਯੋਗ ਹੈ ਕਿ ਐਪਲ ਨੇ ਮਾਰਚ ਦੇ ਆਖਿਰ 'ਚ ਕੋਵਿਡ-19 ਪ੍ਰਭਾਵ ਦੇ ਮੱਦੇਨਜ਼ਰ ਐਪ ਅਤੇ ਵੈੱਬਸਾਈਟ ਲਾਂਚ ਕੀਤੀ ਸੀ ਤਾਂ ਕਿ ਲੋਕਾਂ ਨੂੰ ਮਹਾਮਾਰੀ ਨਾਲ ਜੁੜੀਆਂ ਜਾਣਕਾਰੀਆਂ ਮਿਲ ਸਕਣ।


author

Karan Kumar

Content Editor

Related News