ਸੈਮਸੰਗ ਤੋਂ ਬਾਅਦ ਹੁਣ ਐਪਲ ਵੀ ਲਾਂਚ ਕਰੇਗਾ ਫੋਲਡੇਬਲ ਫੋਨ

02/23/2019 12:22:22 AM

ਗੈਜੇਟ ਡੈਸਕ—ਸੈਮਸੰਗ ਦੇ ਫੋਲਡੇਬਲ ਸਮਾਰਟਫੋਨ ਦੇ ਲਾਂਚ ਹੋਣ ਤੋਂ ਬਾਅਦ ਹੁਣ ਐਪਲ ਨੇ ਅਮਰੀਕੀ ਪੇਟੈਂਟ ਅਤੇ ਟਰੇਡਮਾਰਕ ਆਫਿਸ 'ਚ ਇਕ ਮੁੜਨ ਵਾਲੇ ਸਮਾਰਟਫੋਨ ਦਾ ਬਲੂਪ੍ਰਿੰਟ ਪੇਸ਼ ਕੀਤਾ ਹੈ, ਜੋ ਕਿ ਐਪਲ ਦੁਆਰਾ ਫੋਲਡੇਬਲ ਡਿਵਾਈਸ ਬਣਾਉਣ ਦੀ ਦਿਸ਼ਾ 'ਚ ਇਕ ਵੱਡਾ ਕਦਮ ਹੈ। ਇਕ ਰਿਪੋਰਟ 'ਚ ਵੀਰਵਾਰ ਨੂੰ ਕਿਹਾ ਗਿਆ ਹੈ ਕਿ ਇਸ ਪੇਟੈਂਟ ਅਪੀਲ 'ਚ ਹਿੰਗਸ ਨਾਲ ਡਿਸਪਲੇਅ ਦਾ ਜ਼ਿਕਰ ਕੀਤਾ ਗਿਆ ਹੈ, ਜੋ ਅੱਧੇ ਜਾਂ ਤਿਹਾਈ ਹਿੱਸੇ 'ਤੇ ਮੁੜ ਸਕਦਾ ਹੈ। ਇਸ ਡਿਸਪਲੇਅ ਦਾ ਇਸਤੇਮਾਲ ਫੋਨ ਤੋਂ ਲੈ ਕੇ ਟੈਬਲੇਟ ਅਤੇ ਲੈਪਟਾਪ ਵੈਅਰੇਬਲਸ ਜਾਂ ਮੋਬਾਇਲ ਐਕਸਸਰੀਜ਼ ਬਣਾਉਣ ਲਈ ਕੀਤਾ ਜਾ ਸਕਦਾ ਹੈ। 2018 'ਚ ਅਜਿਹੀ ਅਟਕਲਾਂ ਸਨ ਕਿ ਐਪਲ ਸਾਲ 2020 'ਚ ਫੋਲੇਡਬਲ ਆਈਫੋਨ ਲਾਂਚ ਕਰ ਸਕਦਾ ਹੈ, ਜੋ ਕਿ ਟੈਬਲੇਟ ਦਾ ਕੰਮ ਵੀ ਕਰੇਗਾ।.PunjabKesari

ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਦੇ ਪਲਾਨ ਕੀਤੇ ਗਏ ਡਿਜ਼ਾਈਨ ਨੂੰ ਪਿਛਲੇ ਸਾਲ ਅਕਤੂਬਰ 'ਚ ਹੀ ਦਾਖਿਲ ਕੀਤਾ ਗਿਆ ਸੀ ਅਤੇ ਅਜੇ ਪੇਟੈਂਟ ਅਪਲੀ ਦਾਖਲ ਕਰਨ ਦਾ ਕੇਵਲ ਇਹ ਮਤਲਬ ਹੈ ਕਿ ਇਸ ਪਲਾਨ 'ਤੇ ਕੰਮ ਚੱਲ ਰਿਹਾ ਹੈ ਅਤੇ ਅਜੇ ਤੱਕ ਮੰਜ਼ੂਰ ਨਹੀਂ ਕੀਤਾ ਗਿਆ ਹੈ। ਫੋਲਡੇਬਲ ਸਮਾਰਟਫੋਨ ਦੇ ਟਰੈਂਡ ਨੂੰ ਅੱਗੇ ਵਧਾਉਂਦੇ ਹੋਏ ਸੈਮਸੰਗ ਨੇ ਵੀਰਵਾਰ ਨੂੰ ਆਧਿਕਾਰਿਤ ਰੂਪ ਨਾਲ ਗਲੈਕਸੀ ਫੋਲਡ ਸਮਾਰਟਫੋਨ ਲਾਂਚ ਕੀਤਾ, ਜਿਸ ਦੀ ਕੀਮਤ 1980 ਡਾਲਰ (1.42 ਲੱਖ ਰੁਪਏ) ਹੈ। ਸੈਮਸੰਗ ਗਲੈਕਸੀ ਫੋਲਡ 'ਚ ਹਿੰਜ ਦਿੱਤਾ ਗਿਆ ਹੈ ਜਿਸ ਨਾਲ ਯੂਜ਼ਰਸ ਫੋਨ ਨੂੰ ਫੋਲਡ ਕਰ ਸਕਦਾ ਹੈ। ਸੈਮਸੰਗ ਦਾ ਫੋਲਡੇਬਲ ਫੋਨ ਚਾਰ ਕਲਰ ਵੇਰੀਐਂਟ 'ਚ ਆਵੇਗਾ। ਹਿੰਜ ਦੇ ਕਲਰ ਨੂੰ ਵੀ ਕਸਟਮਾਈਜਡ ਕੀਤਾ ਜਾ ਸਕੇਗਾ। ਸੈਮਸੰਗ ਦੇ ਫੋਲਡੇਬਲ ਫੋਨ ਗਲੈਕਸੀ ਫੋਲਡ 'ਚ ਕੁਲ 6 ਕੈਮਰੇ ਹੋਣਗੇ। ਫੋਨ ਦੇ ਬੈਕ 'ਚ ਤਿੰਨ ਕੈਮਰੇ ਹੋਣਗੇ। ਉੱਥਏ 2 ਕੈਮਰੇ ਅੰਦਰ ਹੋਣਗੇ, ਜਦਕਿ ਇਕ ਕੈਮਰਾ ਫੋਲਡੇਬਲ ਫਰੰਟ 'ਤੇ ਹੋਵੇਗਾ।


Karan Kumar

Content Editor

Related News