ਐਪਲ ਦਾ ਬਿਆਨ : ਨਹੀਂ ਵਧੀ ਆਈਫੋਨ ਦੀ ਕੀਮਤ
Sunday, Apr 24, 2016 - 03:51 PM (IST)
ਜਲੰਧਰ : ਖਬਰ ਆਈ ਸੀ ਕਿ ਭਾਰਤ ''ਚ ਆਈਫੋਨ ਐੱਸ. ਈ. ਨੂੰ ਸਹੀ ਰਿਸਪਾਂਸ ਨਾ ਮਿਲਣ ਕਰਕੇ ਭਾਰਤ ''ਚ ਆਈਫੋਨ 6 ਦੀ ਕੀਮਤ ''ਚ 29 ਫੀਸਦੀ ਵਾਧਾ ਕਰ ਦਿੱਤਾ ਗਿਆ ਹੈ। ਐਪਲ ਨੇ ਇਸ ਗੱਲ ਨੂੰ ਇਕ ਰਿਪੋਰਟ ਦੌਰਾਨ ਨਕਾਰ ਦਿੱਤਾ ਹੈ ਤੇ ਇਹ ਵੀ ਕਿਹਾ ਹੈ ਕਿ ਤੁਸੀਂ ਆਫਿਸ਼ੀਅਲ ਵੈੱਬਸਾਈਟ ''ਤੇ ਜਾ ਕੇ ਆਈਫੋਨਜ਼ ਦੀ ਸਹੀ ਕੀਮਤ ਦੇਖ ਸਕਦੇ ਹੋ।
ਇਸ ਤੋਂ ਪਹਿਲਾਂ ਆਈ ਰਿਪੋਰਟ ਦੇ ਮੁਤਾਬਿਕ ਐਪਲ ਆਈਫੋਨ ਐੱਸ. ਈ. ਦਾ ਪ੍ਰਾਡਕਸ਼ਨ ਤਾਂ ਘਟ ਕਰ ਹੀ ਰਹੀ ਹੈ ਪਰ ਇਸ ਸਾਲ ਦੀ ਪਹਿਲੀ ਤਿਮਾਹੀ ''ਚ ਵੀ ਕੰਪਨੀ ਦਾ ਪ੍ਰਾਡਕਸ਼ਨ ਬਾਕੀ ਆਈਫੋਨਜ਼ ਲਈ ਵੀ 30 ਫੀਸਦੀ ਘਟਿਆ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਐਪਲ ਵੱਲੋਂ ਆਫਿਸ਼ੀਅਲੀ ਆਈਫੋਨ ਦੀਆਂ ਕੀਮਤਾਂ ''ਚ ਵਾਧਾ ਕੀਤਾ ਗਿਆ ਹੈ।
