38 ਹਜ਼ਾਰ ਰੁਪਏ ''ਚ ਮਿਲ ਰਿਹੈ iPhone XR, ਜਾਣੋ ਕੀ ਹੈ ਮਾਮਲਾ

05/30/2020 4:43:35 PM

ਗੈਜੇਟ ਡੈਸਕ— ਐਪਲ ਨੇ ਆਈਫੋਨ ਐਕਸ ਆਰ ਦੇ ਰਿਫਰਬਿਸ਼ ਮਾਡਲ 'ਤੇ ਕਰੀਬ 16 ਫੀਸਦੀ ਤਕ ਦਾ ਡਿਸਕਾਊਂਟ ਦੇ ਦਿੱਤਾ ਹੈ। ਫਿਲਹਾਲ ਸਭ ਤੋਂ ਪਹਿਲਾਂ ਰਿਫਰਬਿਸ਼ ਮਾਡਲਾਂ ਦੀ ਵਿਕਰੀ ਅਮਰੀਕਾ 'ਚ ਕੀਤੀ ਜਾ ਰਹੀ ਹੈ। ਅਮਰੀਕਾ 'ਚ ਐਪਲ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਰਿਫਰਬਿਸ਼ ਆਈਫੋਨ ਮਾਡਲ ਮੁਹੱਈਆ ਕਰ ਦਿੱਤੇ ਹਨ ਜਿਨ੍ਹਾਂ ਨੂੰ ਘੱਟ ਕੀਮਤ 'ਚ ਖਰੀਦਿਆ ਜਾ ਸਕੇਗਾ। 

- ਐਪਲ ਦੀ ਵੈੱਬਸਾਈਟ 'ਤੇ ਰਿਫਰਬਿਸ਼ ਆਈਫੋਨ ਐਕਸ ਆਰ ਦੇ 64 ਜੀ.ਬੀ. ਮਾਡਲ ਦੀ ਕੀਮਤ 499 ਡਾਲਰ (ਕਰੀਬ 37,799 ਰੁਪਏ) ਹੈ। 
- 128 ਜੀ.ਬੀ. ਮਾਡਲ ਦੀ ਕੀਮਤ 539 ਡਾਲਰ (ਕਰੀਬ 40,700 ਰੁਪਏ) ਹੈ। 
- 256 ਜੀ.ਬੀ. ਮਾਡਲ ਦੀ ਕੀਮਤ 629 ਡਾਲਰ (ਕਰੀਬ 47,500 ਰੁਪਏ) ਹੈ। 

ਇਕ ਸਾਲ ਦੀ ਵਾਰੰਟੀ ਵੀ ਦੇ ਰਹੀ ਕੰਪਨੀ
ਇਨ੍ਹਾਂ ਰਿਫਰਬਿਸ਼ ਆਈਫੋਨ ਮਾਡਲਾਂ ਨੂੰ ਪਹਿਲਾਂ ਹੀ ਅਨਲੌਕ ਰੱਖਿਆ ਗਿਆ ਹੈ ਯਾਨੀ ਇਨ੍ਹਾਂ 'ਚ ਕਿਸੇ ਵੀ ਕੰਪਨੀ ਦੀ ਸਿਮ ਦੀ ਵਰਤੋਂ ਕੀਤਾ ਜਾ ਸਕਦੀ ਹੈ। ਇਨ੍ਹਾਂ ਦੇ ਨਾਲ ਕੰਪਨੀ ਇਕ ਸਾਲ ਤਕ ਦੀ ਸਟੈਂਡਰਡ ਵਾਰੰਟੀ ਵੀ ਦੇਵੇਗੀ। ਵਾਰੰਟੀ ਨੂੰ ਤੁਸੀਂ ਐਪਲ ਕੇਅਰ ਪਲੱਸ 'ਤੇ ਜਾ ਕੇ ਵਦਾ ਵੀ ਸਕੋਗੇ। 

ਕੀ ਹੈ ਰਿਫਰਬਿਸ਼ ਫੋਨ 
ਇਹ ਉਹ ਫੋਨ ਹੁੰਦੇ ਹਨ ਜਿਨ੍ਹਾਂ ਨੂੰ ਕਿਸੇ ਮੈਨਿਊਫੈਕਚਰਿੰਗ ਜਾਂ ਹੋਰ ਕਮੀ ਕਾਰਨ ਕੰਪਨੀ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ। ਫਿਰ ਕੰਪਨੀ ਇਨ੍ਹਾਂ ਨੂੰ ਰਿਪੇਅਰ ਕਰਕੇ ਨਵੇਂ ਵਰਗਾ ਬਣਾ ਦਿੰਦੀ ਹੈ। ਇਨ੍ਹਾਂ ਨੂੰ ਰਿਫਰਬਿਸ਼ ਕਿਹਾ ਜਾਂਦਾ ਹੈ। ਐਪਲ ਦਾ ਕਹਿਣਾ ਹੈ ਕਿ ਇਨ੍ਹਾਂ ਮਾਡਲਾਂ ਨੂੰ ਨਿਰੀਖਣ ਅਤੇ ਜਾਂਚ ਕਰਨ ਤੋਂ ਬਾਅਦ ਇਕ ਨਵੇਂ ਬਾਕਸ 'ਚ ਪੈਕ ਕਰਕੇ ਦਿੱਤਾ ਜਾਂਦਾ ਹੈ। ਫੋਨ ਦੇ ਨਾਲ ਸਾਰੇ ਮੈਨੁਅਲ ਅਤੇ ਐਕਸੈਸਰੀਜ਼ ਵੀ ਮਿਲਦੀਆਂ ਹਨ।


Rakesh

Content Editor

Related News