ਐਪਲ AirDrop ’ਚ ਆਈ ਖਾਮੀ, ਲੀਕ ਹੋ ਸਕਦੀ ਹੈ ਨਿੱਜੀ ਜਾਣਕਾਰੀ ਤੇ ਨੰਬਰ

04/28/2021 1:37:52 PM

ਗੈਜੇਟ ਡੈਸਕ– ਜੇਕਰ ਤੁਸੀਂ ਇਕ ਐਪਲ ਏਅਰਡ੍ਰੋਪ ਯੂਜ਼ਰ ਹੋ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਜੀ ਹਾਂ, ਏਅਰਡ੍ਰੋਪ ਯੂਜ਼ਰਸ ਦਾ ਡਾਟਾ ਚੋਰੀ ਕੀਤਾ ਜਾ ਰਿਹਾ ਹੈ। ਇਹ ਦੱਸਿਆ ਗਿਆ ਹੈ ਕਿ ਏਅਰਡ੍ਰੋਪ ਦੇ ਸਕਿਓਰਿਟੀ ਫੀਚਰ ’ਚ ਖਾਮੀ ਹੈ, ਜਿਸ ਨਾਲ ਯੂਜ਼ਰਸ ਦਾ ਨਿੱਜੀ ਡਾਟਾ ਜਿਵੇਂ- ਈ-ਮੇਲ ਐਡਰੈੱਸ ਅਤੇ ਫੋਨ ਨੰਬਰ ਨੂੰ ਹੈਕਰ ਚੋਰੀ ਕਰ ਸਕਦੇ ਹਨ। ਐਪਲ ਦੇ ਏਅਰਡ੍ਰੋਪ ’ਚ ਨਵਾਂ ਬਗ ਹੈਕਰਾਂ ਲਈ ਮਦਦਗਾਰ ਸਾਬਿਤ ਹੋ ਰਿਹਾ ਹੈ। 

ਐਪਲ ਦਾ ਇਹ ਬਗ ਕਰੀਬ 1.5 ਬਿਲੀਅਨ ਤੋਂ ਜ਼ਿਆਦਾ ਐਪਲ ਯੂਜ਼ਰਸ ਦਾ ਡਾਟਾ ਚੋਰੀ ਹੋਣ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਅੱਗੇ ਜਾ ਕੇ ਸਕਿਓਰਿਟੀ ਸੰਬੰਧਿਤ ਪਰੇਸ਼ਾਨੀ ਆ ਸਕਦੀ ਹੈ। ਰਿਪੋਰਟ ਮੁਤਾਬਕ, ਜਰਮਨੀ ਦੀ ਟੈਕਨੀਕਲ ਯੂਨੀਵਰਸਿਟੀ ਆਫ ਡਾਰਮਸਟੇਡ ਦੇ ਰਿਸਰਚਰ ਤੋਂ ਪਤਾ ਲੱਗਾ ਹੈ ਕਿ ਕੋਈ ਵੀ ਅਣਜਾਣ ਵਿਅਕਤੀ ਐਪਲ ਯੂਜ਼ਰਸ ਦੇ ਈ-ਮੇਲ ਐਡਰੈੱਸ ਅਤੇ ਮੋਬਾਇਲ ਨੰਬਰ ਤਕ ਪਹੁੰਚ ਸਕਦਾ ਹੈ। 

ਜਦੋਂ ਫੋਨ ’ਚ ਸ਼ੇਅਰਿੰਗ ਪ੍ਰੋਸੈਸ ਸ਼ੁਰੂਆਤੀ ਪੜਾਅ ’ਚ ਹੁੰਦਾ ਹੈ ਤਾਂ ਸਿਰਫ ਸ਼ੇਅਰ ਕਰਨ ਨਾਲ ਇਹ ਮੁਮਕਿਨ ਹੋ ਸਕਦਾ ਹੈ। ਇਸ ਨੂੰ ਕਰਨ ਲਈ ਇਕ ਸਟੇਬਲ ਵਾਈ-ਫਾਈ ਕੁਨੈਕਸ਼ਨ ਦੀ ਲੋੜ ਹੁੰਦੀ ਹੈ ਅਤੇ ਇਸ ਦੌਰਾਨ ਦੋ ਐਪਲ ਡਿਵਾਈਸ ਕੋਲ ਹੋਣੇ ਚਾਹੀਦੇ ਹਨ। 

ਇਸ ਸਕਿਓਰਿਟੀ ਬਗ ’ਚ ਆਮਤੌਰ ’ਤੇ ਦੋ ਕਾਰਨ ਹਨ। ਸਭ ਤੋਂ ਪਹਿਲਾਂ ਖਾਮੀ ਕਾਨਟੈਕਟ ਲੱਭਣ ਦਾ ਪ੍ਰੋਸੈਸ ਹੈ। ਦੂਜਾ ਏਅਰਡ੍ਰੋਪ ਇਕ ਰਿਸੀਵ ਕਰਨ ਵਾਲੇ ਦੀ ਪਛਾਣ ਦੇ ਫੋਨ ਨੰਬਰ ਅਤੇ ਈ-ਮੇਲ ਐਡਰੈੱਸ ਦੀ ਵਿਚਕਾਰ ਤੁਲਨਾ ਕਰਨ ਲਈ ਇਕ ਮਿਊਚਲ ਆਥੈਂਟਿਕੇਸ਼ਨ ਪ੍ਰੋਸੈਸ ਦਾ ਇਸਤੇਮਾਲ ਕਰਦਾ ਹੈ। 

ਉਥੇ ਹੀ ਐਪਲ ਦੇ ਕਮਜ਼ੋਰ ਹੈਸ਼ਿੰਗ ਸਿਸਟਮ ਦੀ ਬਦੌਲਤ ਹੈਕਰ ਨਿੱਜੀ ਜਾਣਕਾਰੀ ਤਕ ਪਹੁੰਚ ਜਾਂਦੇ ਹਨ। ਰਿਸਰਚਰ ਦੁਆਰਾ ਐਪਲ ਨੂੰ ਸਕਿਓਰਿਟੀ ’ਚ ਖਾਮੀ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਇਕ ਹਲ ਦਾ ਪਤਾ ਲੱਗਾ ਹੈ ਜਿਸ ਨੂੰ PrivateDrop ਕਿਹਾ ਜਾਂਦਾ ਹੈ। ਇਹ ਆਪਟਿਮਾਈਜ਼ ਕ੍ਰਿਪਟੋਗ੍ਰਾਫਿਕ ਪ੍ਰਾਈਵੇਟ ਸੈੱਟ ਇੰਟਰਸੈਕਸ਼ਨ ਪ੍ਰੋਟੋਕਾਲ ’ਤੇ ਬੇਸਡ ਹੈ ਅਤੇ ਬਿਨਾਂ ਕਿਸੇ ਖਾਮੀ ਦੇ ਯੂਜ਼ਰਸ ਇਕ-ਦੂਜੇ ਨੂੰ ਫਾਇਲ ਟ੍ਰਾਂਸਫਰ ਕਰ ਸਕਦੇ ਹਨ। 


Rakesh

Content Editor

Related News