ਕੁਆਲਕਾਮ ਤੋਂ ਹਾਰਿਆ ਐਪਲ, Snapdragon 865 ਨਵੇਂ A14 Bionic ਚਿੱਪ ਤੋਂ ਬਿਹਤਰ

9/21/2020 2:17:20 AM

ਗੈਜੇਟ ਡੈਸਕ—ਕੈਲੀਫੋਰਨੀਆ ਦੀ ਕੰਪਨੀ ਐਪਲ ਵੱਲੋਂ ਇਸ ਹਫਤੇ iPad Air 2020 ਨਾਲ ਨਵਾਂ A14 Bionic ਚਿੱਪਸੈੱਟ ਵੀ ਲਾਂਚ ਕੀਤਾ ਗਿਆ ਹੈ। ਇਹ ਚਿੱਪਸੈੱਟ ਨਵੀਂ ਆਈਫੋਨ 12 ਸੀਰੀਜ਼ ’ਚ ਵੀ ਦਿੱਤਾ ਜਾਵੇਗਾ। ਮਾਰਕਿਟ ’ਚ ਇਸ ਦੀ ਟੱਕਰ ਕੁਆਲਕਾਮ ਦੇ ਲੇਟੈਸਟ ਸਨੈਪਡਰੈਗਨ 800 ਸੀਰੀਜ਼ ਦੇ ਪ੍ਰੋਸੈਸਰ ਨਾਲ ਹੋਵੇਗੀ। ਹਰ ਸਾਲ ਐਪਲ ਆਪਣੇ ਪਾਵਰਫੁੱਲ ਅਤੇ ਪਾਵਰ ਏਸ਼ਿਸ਼ੰਟ ਚਿੱਪ ਦੀ ਮਦਦ ਨਾਲ ਕੁਆਲਕਾਮ ਦੇ ਫਲੈਗਸ਼ਿਪ ਚਿੱਪ ਨੂੰ ਪਿਛੇ ਛੱਡ ਦਿੱਤਾ ਹੈ ਪਰ ਇਸ ਵਾਰੀ ਬਾਜ਼ੀ ਪਲਟ ਗਈ ਹੈ। ਬੈਂਚਮਾਰਕ ਸਕੋਰਸ ਦੀ ਮੰਨੀਏ ਤਾਂ ਸਨੈਪਡਰੈਗਨ 865 ਐਪਲ ਦੇ ਨਵੇਂ A14 Bionic ਚਿੱਪ ਤੋਂ ਬਿਹਤਰ ਹੈ।

ਲੀਕਡ Antutu ਬੈਂਚਮਾਰਕ ਸਕੋਰ ਮਸ਼ਹੂਰ ਟਿਪਸਟਰ Ice Universe ਵੱਲੋਂ ਸ਼ੇਅਰ ਕੀਤਾ ਗਿਆ ਹੈ ਅਤੇ ਇਸ ’ਚ ਐਪਲ ਦਾ ਸਭ ਤੋਂ ਪਾਵਰਫੁੱਲ ਚਿੱਪਸੈੱਟ ਇਕ ਵੱਖ ਹੀ ਕਹਾਣੀ ਕਹਿ ਰਿਹਾ ਹੈ। ਟਿਪਸਟਰ ਨੇ ਟਵੀਟ ਕਰ ਨਵੇਂ ਚਿੱਪਸੈੱਟ ਦੇ ਸਕਰੀਨਸ਼ਾਟ ਸ਼ੇਅਰ ਕੀਤੇ ਹਨ ਅਤੇ ਲਿਖਿਆ ਕਿ iPhone 12 Pro Max ’ਚ ਕੀਤੇ ਗਏ AnTuTu ਬੈਂਚਮਾਰਕ ਟੈਸਟ ਦੇ ਰਿਜ਼ਲਟਸ ਦਿਖਾਉਂਦੇ ਹਨ ਕਿ ਨਵੇਂ ਪ੍ਰੋਸੈਸਰ ਦੀ ਪਰਫਾਰਮੈਂਸ ਨਿਰਾਸ਼ ਕਰਨ ਵਾਲੀ ਹੈ। ਅਜਿਹਾ ਪਹਿਲੀ ਵਾਰ ਹੈ ਜਦ ਐਪਲ ਦੇ ਚਿੱਪਸੈੱਟ ਦੀ ਪਰਫਾਰਮੈਂਸ ਨੂੰ ਕੁਆਲਕਾਮ ਨੇ ਪਿੱਛੇ ਛੱਡਿਆ ਹੈ।

ਇਹ ਹੋ ਸਕਦਾ ਹੈ ਕਾਰਣ
ਟਿਪਸਟਰ ਦੀ ਮੰਨੀਏ ਤਾਂ ਐਪਲ ਏ14 ਬੀਓਨਿਕ ਚਿੱਪਸੈੱਟ ਦਾ AnTuTu ਸਕੋਰ ਕੁਆਲਕਾਮ ਸਨੈਪਡਰੈਗਨ 865 ਤੋਂ ਵੀ ਘੱਟ ਹੈ। ਲੀਕਡ ਸਕਰੀਨਸ਼ਾਟ ’ਚ ਆਈਫੋਨ 11ਪ੍ਰੋ ਮੈਕਸ ਦੇ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਮਾਡਲ ’ਤੇ ਕੀਤਾ ਗਿਆ ਹੈ ਟੈਸਟ ਦਿਖ ਰਿਹਾ ਹੈ ਅਤੇ ਫੋਨ ਆਈ.ਓ.ਐੱਸ. 14.1 ’ਤੇ ਚੱਲ ਰਿਹਾ ਹੈ। ਇਨ੍ਹਾਂ ਸਪੈਸੀਫਿਕੇਸ਼ਨਸ ਨਾਲ ਫਾਈਨਲ ਸਕੋਰ 572333 ਆਇਆ ਹੈ। ਟੈਸਟ ’ਚ ਸੀ.ਪੀ.ਯੂ. ਸਕੋਰ 167527 ਅਤੇ GPU ਸਕੋਰ 222071 ਸਾਹਮਣੇ ਆਇਆ ਹੈ। ਹਾਲਾਂਕਿ ਟਿਪਸਟਰ ਨੇ ਮੰਨਿਆ ਹੈ ਕਿ ਨਵੇਂ ਚਿੱਪਸੈੱਟ ਦਾ ਫੋਕਸ ਘੱਟ ਪਾਵਰ ਯੂਜ਼ ਕਰਨ ਅਤੇ ਹੀਟ ਜਨਰੇਟ ਕਰਨ ’ਤੇ ਹੋ ਸਕਦਾ ਹੈ।


Karan Kumar

Content Editor Karan Kumar