ਇਹ ਖਬਰ ਜਾਣ ਕੇ Samsung ਯੂਜ਼ਰਸ ਨੂੰ ਲੱਗੇਗਾ ਵੱਡਾ ਝਟਕਾ!
Thursday, Sep 01, 2016 - 11:09 AM (IST)

ਜਲੰਧਰ- ਕੁਝ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਸੈਮਸੰਗ ਦੇ ਲੇਟੈਸਟ ਫੈਬਲੇਟ ਗਲੈਕਸੀ ਨੋਟ 7 ਨੂੰ ਚਾਰਜਿੰਗ ਦੌਰਾਨ ਅੱਗ ਲੱਗ ਗਈ ਸੀ। ਬਿਜ਼ਨੈੱਸ ਕੋਰੀਆ ਦੀ ਰਿਪੋਰਟ ਮੁਤਾਬਕ, ਫੈਬਲੇਟ ''ਚ ਅੱਗ ਲੱਗਣ ਦਾ ਕਾਰਨ ਯੂਜ਼ਰ ਵੱਲੋਂ ਥਰਡ ਪਾਰਟੀ ਚਾਰਜਰ ਦੀ ਵਰਤੋਂ ਕਰਨਾ ਸੀ। ਹੁਣ ਇਕ ਹਫਤੇ ਬਾਅਦ ਦੂਜੀ ਰਿਪੋਰਟ ''ਚ ਅਜਿਹੇ ਹੀ ਇਕ ਮੁੱਦੇ ਨੂੰ ਹਾਈਲਾਈਟ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਗਲੈਕਸੀ ਨੋਟ 7 ਦੀ ਬੈਟਰੀ ਦੀ ਖਰਾਬੀ ਨੂੰ ਲੈ ਕੇ ਦੱਖਣ ਕੋਰੀਆ ''ਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਕੰਪਨੀ ਚੌਕਸ ਹੋ ਗਈ ਹੈ। ਜ਼ਾਹਿਰ ਤੌਰ ''ਤੇ ਸੈਮਸੰਗ ਨਹੀਂ ਚਾਹੁੰਦੀ ਕਿ ਉਸ ਦੇ ਪ੍ਰੀਮੀਅਮ ਡਿਵਾਈਸ ਨੂੰ ਕਿਸੇ ਤਰ੍ਹਾਂ ਦੀਆਂ ਨਿੰਦੀਆਵਾਂ ਦਾ ਸਾਹਮਣਾ ਕਰਨਾ ਪਵੇ। ਕੰਪਨੀ ਇਸ ਸਮੱਸਿਆ ਦਾ ਹੱਲ ਕੱਢਣ ਲਈ ਡਿਵਾਈਸ ਦੀ ਕੁਆਲਿਟੀ ਟੈਸਟਿੰਗ ਕਰ ਰਹੀ ਹੈ ਜਿਸ ਲਈ ਗਾਹਕਾਂ ਨੂੰ ਗਲੈਕਸੀ ਨੋਟ 7 ਲਈ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਖਬਰ ਹੈ ਕਿ ਦੱਖਣ ਕੋਰੀਆ ''ਚ ਨਵੇਂ ਸਮਾਰਟਫੋਨ ਦੀ ਸ਼ਿਪਮੈਂਟ ਨੂੰ ਡਿਲੇ ਕਰ ਦਿੱਤਾ ਹੈ ਜਿਸ ਦਾ ਕਾਰਨ ਹੈ ਨੋਟ 7 ਦਾ ਕੁਆਲਿਟੀ ਟੈਸਟ।