ਐਂਡਰਾਇਡ ਸਮਾਰਟਫੋਨ ''ਚ ਇਸ ਤਰ੍ਹਾਂ ਛੁਪਾਓ ਆਪਣੀਆਂ ਤਸਵੀਰਾਂ

Thursday, Jun 22, 2017 - 09:44 AM (IST)

ਐਂਡਰਾਇਡ ਸਮਾਰਟਫੋਨ ''ਚ ਇਸ ਤਰ੍ਹਾਂ ਛੁਪਾਓ ਆਪਣੀਆਂ ਤਸਵੀਰਾਂ

ਜਲੰਧਰ- ਸਮਾਰਟਫੋਨ 'ਚ ਤੁਹਾਡੀਆਂ ਕਈ ਨਿੱਜੀ ਜਾਣਕਾਰੀਆਂ ਹੁੰਦੀਆਂ ਹਨ, ਜਿਸ ਨੂੰ ਤੁਸੀਂ ਹਰ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ। ਅਜਿਹੇ 'ਚ ਉਸ ਨੂੰ ਛੁਪਾ ਕੇ ਰੱਖਣਾ ਹੀ ਬਿਹਤਰ ਹੈ। ਫੋਨ 'ਚ ਤਸਵੀਰਾਂ ਅਤੇ ਵੀਡੀਓ ਨੂੰ ਦੂਜਿਆਂ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਅਸੀਂ ਵੱਖ-ਵੱਖ ਫੋਲਡਰਸ ਬਣਾ ਲੈਂਦੇ ਹਾਂ ਅਤੇ ਸਾਰੀਆਂ ਤਸਵੀਰਾਂ ਅਤੇ ਵੀਡੀਓ ਉਸ 'ਚ ਸੇਵ ਕਰ ਦਿੰਦੇ ਹਾਂ, ਜਿਸ ਦੇ ਰਾਹੀ ਫੋਨ ਤੋਂ ਫਾਈਲਸ ਅਤੇ ਫੋਲਡਰਸ ਨੂੰ ਹਾਈਡ ਕੀਤਾ ਜਾ ਸਕਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬਿਨਾ ਕਿਸੇ ਐਪ ਦੇ ਵੀ ਫੋਨ 'ਚ ਫੋਲਡਰ ਨੂੰ ਹਾਈਡ ਕਰ ਸਕਦੇ ਹੋ। ਸਮਾਰਟਫੋਨ 'ਚ ਡਾਟਾ ਹਾਈਡ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਆਪਣੀਆਂ ਨਿੱਜੀ ਫਾਈਲਾਂ ਨੂੰ ਹਾਈਡ ਕਰਨ ਲਈ। 
1. ਸਭ ਤੋਂ ਪਹਿਲਾਂ ਆਪਣੇ ਐਂਡਰਾਇਡ ਫੋਨ 'ਚ ਮੈਨਿਊ 'ਚ ਜਾ ਕੇ ਫਾਈਲ ਮੈਨੇਜ਼ਰ ਨੂੰ ਓਪਨ ਕਰੋ। ਇੱਥੇ ਤੁਸੀਂ ਐੱਸ. ਡੀ. ਕਾਰਡ ਜਾਂ ਇੰਟਰਨਲ ਸਟੋਰੇਜ 'ਚ ਫਾਈਲ ਨੂੰ ਹਾਈਡ ਕਰਨਾ ਚਾਹੁੰਦੇ ਹੋ ਤਾਂ ਇਕ ਫੋਲਡਰ ਬਣਾਓ।
2. ਫੋਲਡਰ ਬਣਾਉਣ ਦਾ ਆਪਸ਼ਨ ਉੱਪਰ ਸੱਜੇ ਪਾਸੇ ਸੈਟਿੰਗਸ 'ਚ ਮਿਲੇਗਾ, ਜੋ ਤਿੰਨ ਡਾਟ ਦੇ ਮਾਧਿਅਮ ਤੋਂ ਪ੍ਰਦਰਸ਼ਿਤ ਹੁੰਦਾ ਹੈ। ਨਿਊ ਫੋਲਡਰ 'ਤੇ ਕਲਿੱਕ ਕਰਦੇ ਹੀ ਫੋਲਡਰ ਦਾ ਨਾਂ ਦੇਣ ਦਾ ਆਪਸ਼ਨ ਆਵੇਗਾ, ਉੱਥੇ ਤੁਸੀਂ ਨਾਂ ਤੋਂ ਪਹਿਲਾਂ ਡਾਟ '.' ਦਾ ਉਪਯੋਗ ਕਰੋ ਅਤੇ ਓਕੇ ਕਰ ਦਿਓ।
3. ਫੋਲਡਰ ਬਣਦੇ ਹੀ ਇਹ ਫਾਈਲ ਹਾਈਡ ਹੋ ਜਾਵੇਗੀ। ਇਸ ਤੋਂ ਬਾਅਦ ਮੈਨੇਜਰ 'ਚ ਫਿਰ ਤੋਂ ਸੈਟਿੰਗ 'ਚ ਜਾਓ, ਜਿੱਥੇ ਹਾਈਡ ਸਿਸਟਮ ਫਾਈਲਸ ਆਪਸ਼ਨ ਨੂੰ ਡਿਸਲੈਕਟ ਕਰੋ। ਹੁਣ ਫਾਈਲ ਮੈਨੇਜਰ 'ਚ ਇਹ ਫੋਲਡਰ ਦਿਖਾਈ ਦੇਣ ਲੱਗੇਗਾ।
4. ਹੁਣ ਹਾਈਡ ਕਰਨ ਲਈ ਤੁਹਾਨੂੰ ਫਿਰ ਤੋਂ ਸੈਟਿੰਗ 'ਚ ਜਾ ਕੇ ਹਾਈਡ ਸਿਸਟਮ ਫਾਈਲ ਨੂੰ ਸਲੈਕਟ ਕਰ ਦਿਓ। ਹੁਣ ਜਦੋਂ ਤੁਸੀਂ ਸਰਚ 'ਚ ਜਾ ਕੇ ਉਸ ਫਾਈਲ ਦਾ ਨਾਂ ਸਰਚ ਕਰੋਗੇ ਤਾਂ ਉੱਥੇ ਤੁਹਾਨੂੰ ਨਹੀਂ ਦਿਖੇਗੀ। 
5. ਇਸ ਤੋਂ ਬਾਅਦ ਜਦੋਂ ਵੀ ਤੁਹਾਨੂੰ ਇਨ੍ਹਾਂ ਹਾਈਡ ਕੀਤੀ ਗਈ ਫਾਈਲਸ ਦਾ ਉਪਯੋਗ ਕਰਨਾ ਹੋਵੇਂ ਤਾਂ ਫਾਈਲ ਮੈਨੇਜਰ ਦੀ ਸੈਟਿੰਗ 'ਚ ਜਾ ਕੇ ਹਾਈਡ ਫਾਈਲ ਨੂੰ ਸਿਰਫ ਡਿਸਲੈਕਟ ਕਰਨਾ ਹੋਵੇਗਾ।
ਤੁਸੀਂ ਚਾਹੋ ਤਾਂ ਆਪਣੀਆਂ ਤਸਵੀਰਾਂ, ਵੀਡੀਓ ਅਤੇ ਫਾਈਲਸ ਨੂੰ ਹਾਈਡ ਕਰਨ ਲਈ ਥਰਡ ਪਾਰਟੀ ਐਪਲੀਕੇਸ਼ਨ ਦਾ ਵੀ ਉਪਯੋਗ ਕਰ ਸਕਦੇ ਹੋ, ਜਿਸ 'ਚ ਐਪ ਲਾਕ, ਵੌਲਟ, ਐਪ ਲਾਕ ਐਂਡ ਹਾਈਡ ਅਤੇ ਪਰਫੈਕਟ ਐਪਲਾਕ ਵਰਗੇ ਹੋਰ ਵੀ ਕਈ ਐਪਲੀਕੇਸ਼ਨ ਸ਼ਾਮਿਲ ਹਨ।


Related News