ਦੇਸ਼ ਦੇ ਕਰੋੜਾਂ ਐਂਡਰਾਇਡ ਯੂਜ਼ਰਜ਼ ਖ਼ਤਰੇ 'ਚ, ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

Tuesday, Sep 12, 2023 - 06:30 PM (IST)

ਦੇਸ਼ ਦੇ ਕਰੋੜਾਂ ਐਂਡਰਾਇਡ ਯੂਜ਼ਰਜ਼ ਖ਼ਤਰੇ 'ਚ, ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

ਗੈਜੇਟ ਡੈਸਕ- ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਐਂਡਰਾਇਡ ਯੂਜ਼ਰਜ਼ ਲਈ ਇਕ ਵਾਰ ਫਿਰ ਚਿਤਾਵਨੀ ਜਾਰੀ ਕੀਤੀ ਹੈ। CERT-In ਮੁਤਾਬਕ, ਐਂਡਰਾਇਡ ਆਪਰੇਟਿੰਗ ਸਿਸਟਮ 'ਚ ਕਈ ਬਗ ਮਿਲੇ ਹਨ ਜੋ ਯੂਜ਼ਰਜ਼ ਲਈ ਬਹੁਤ ਖ਼ਤਰਨਾਕ ਹਨ। ਇਨ੍ਹਾਂ ਬਗ ਦੀ ਮਦਦ ਨਾਲ ਹੈਕਰ ਐਂਡਰਾਇਡ ਡਿਵਾਈਸ 'ਚ ਸੰਨ੍ਹ ਲਗਾ ਸਕਦੇ ਹਨ ਅਤੇ ਜ਼ਰੂਰੀ ਡਾਟਾ ਚੋਰੀ ਕਰ ਸਕਦੇ ਹਨ। 

CERT-In ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਐਂਡਰਾਇਡ ਦੇ ਵਰਜ਼ਨ 11, 12, 12L ਅਤੇ 13 'ਚ ਕਈ ਬਗ ਹਨ ਜੋ ਫੋਨ ਦੀ ਸਕਿਓਰਿਟੀ ਲਈ ਖ਼ਤਰਨਾਕ ਹਨ। ਗੂਗਲ ਨੇ ਇਕ ਬਗ ਦੀ ਪੁਸ਼ਟੀ ਕੀਤੀ ਹੈ ਅਤੇ ਆਪਣੇ ਸਕਿਓਰਿਟੀ ਬੁਲੇਟਿਨ 'ਚ ਇਸਦੀ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ– Apple event 2023: ਅੱਜ ਲਾਂਚ ਹੋਵੇਗਾ iPhone 15 Pro ਤੇ iPhone 15 Pro Max, ਜਾਣੋ ਨਵੇਂ ਫੀਚਰਸ ਤੇ ਕੀਮਤ

ਖ਼ਾਮੀਆਂ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ CERT-In ਨੇ ਕਿਹਾ ਹੈ ਕਿ ਫਰੇਮਵਰਕ, ਸਿਸਟਮ, ਗੂਗਲ ਪੇਅ ਸਿਸਟਮ, ਕੁਆਲਕਾਮ ਚਿੱਪ ਅਤੇ ਕੁਆਲਕਾਮ ਕਲੋਜ ਸੋਰਸ 'ਚ ਖ਼ਾਮੀਆਂ ਹਨ ਜਿਨ੍ਹਾਂ ਕਾਰਨ ਐਂਡਰਾਇਡ ਫੋਨ ਖ਼ਤਰੇ 'ਚ ਹਨ। ਇਨ੍ਹਾਂ ਖ਼ਾਮੀਆਂ ਦਾ ਫਾਇਦਾ ਚੁੱਕ ਕੇ ਹੈਕਰ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ ਅਤੇ ਤੁਹਾਡੇ ਫੋਨ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦੇ ਹਨ। 

ਇਨ੍ਹਾਂ ਬਗ ਨਾਲ ਭਾਰਤ 'ਚ ਕਰੋੜਾਂ ਮੋਬਾਇਲ ਯੂਜ਼ਰਜ਼ ਪ੍ਰਭਾਵਿਤ ਹੋਣਗੇ ਕਿਉਂਕਿ ਫਿਲਹਾਲ ਅਧਿਕਾਰਤ ਐਂਡਰਾਇਡ ਫੋਨ 'ਚ ਐਂਡਰਾਇਜ 11, 12 ਅਤੇ 13 ਹੀ ਮੌਜੂਦ ਹਨ। ਇਸਤੋਂ ਪਿਹਲਾਂ ਪਿਛਲੇ ਮਹੀਨੇ CERT-In ਨੇ ਐਂਡਰਾਇਡ ਬਗ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ। ਉਸ ਦੌਰਾਨ ਕਰੀਬ 40 ਖ਼ਾਮੀਆਂ ਦੀ ਪਛਾਣ ਹੋਈ ਸੀ। 

ਇਹ ਵੀ ਪੜ੍ਹੋ– ਆ ਗਿਆ UPI ATM, ਹੁਣ ਬਿਨਾਂ ਕਾਰਡ ਦੇ ਕੱਢਵਾ ਸਕੋਗੇ ਪੈਸੇ, ਜਾਣੋ ਕਿਵੇਂ

CVE-2022-40534
CVE-2023-21646
CVE-2023-21653
CVE-2023-28538
CVE-2023-28549
CVE-2023-28573
CVE-2023-28581
CVE-2023-28584
CVE-2023-33015
CVE-2023-33016 
CVE-2023-33019
CVE-2023-33021
CVE-2023-35658
CVE-2023-35664
CVE-2023-35665
CVE-2023-35666
CVE-2023-35667
CVE-2023-35669
CVE-2023-35670
CVE-2023-35671
CVE-2023-35673
CVE-2023-35674
CVE-2023-35675
CVE-2023-35676
CVE-2023-35677
CVE-2023-35679
CVE-2023-35680
CVE-2023-35681
CVE-2023-35682
CVE-2023-35683
CVE-2023-35684
CVE-2023-35687

ਇਹ ਵੀ ਪੜ੍ਹੋ– ਹੁਣ ਇਕ ਹੀ ਫੋਨ 'ਚ ਚੱਲਣਗੇ ਦੋ-ਦੋ WhatsApp ਅਕਾਊਂਟ, ਨਹੀਂ ਪਵੇਗੀ 'ਡਿਊਲ ਐਪ' ਦੀ ਲੋੜ

ਐਂਡਰਾਇਡ ਦੀਆਂ ਇਨ੍ਹਾਂ ਖ਼ਾਮੀਆਂ ਤੋਂ ਬਚਨ ਦਾ ਤਰੀਕਾ

CERT-In ਨੇ ਕਿਹਾ ਹੈ ਕਿ ਐਂਡਰਾਇਡ ਯੂਜ਼ਰਜ਼ ਆਪਣੇ ਫੋਨ ਨੂੰ ਤੁਰੰਤ ਅਪਡੇਟ ਕਰਨ। ਜੇਕਰ ਤੁਹਾਡੇ ਫੋਨ 'ਚ ਸਕਿਓਰਿਟੀ ਅਪਡੇਟ ਆਇਆ ਹੈ ਤਾਂ ਉਸਨੂੰ ਨਜ਼ਰਅੰਦਾਜ਼ ਨਾ ਕਰੋ। ਫੋਨ ਨੂੰ ਅਪਡੇਟ ਕਰਨ ਲਈ ਸੈਟਿੰਗ 'ਚ ਜਾਏ ਅਤੇ ਫਿਰ ਸਿਸਟਮ 'ਚ ਜਾ ਕੇ ਸਾਫਟਵੇਅਰ ਅਪਡੇਟ ਕਰੋ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News