Xiaomi Mi MIX 2 ਸਮਾਰਟਫੋਨ ਨੂੰ ਮਿਲੀ ਐਂਡ੍ਰਾਇਡ Oreo ਅਪਡੇਟ
Tuesday, Mar 06, 2018 - 11:53 AM (IST)
ਜਲੰਧਰ - ਆਖਿਰਕਾਰ ਸ਼ਿਓਮੀ ਨੇ ਆਪਣੇ ਮੀ ਮੈਕਸ 2 ਸਮਾਰਟਫੋਨ ਨੂੰ MIUI 9.5 ਦਾ ਸਟੇਬਲ ਅਪਡੇਟ ਦੇ ਹੀ ਦਿੱਤੀ ਹੈ। ਇਹ ਅਫਡੇਟ ਐਂਡ੍ਰਾਇਡ 8.0 ਓਰਿਓ 'ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੱਈਏ ਕਿ ਇਹ ਅਪਡੇਟ ਸਮਾਰਟਫੋਨ 'ਚ ਨੰਬਰ 9.5.2.0 ODECNFA ਨਾਲ ਆਇਆ ਹੈ। ਇਸ ਤੋਂ ਇਲਾਵਾ ਹੁਣ ਇਹ ਸਮਾਰਟਫੋਨ ਐਂਡ੍ਰਾਇਡ 8.0 ਓਰਿਓ 'ਤੇ ਕੰਮ ਕਰਨ ਵਾਲਾ ਹੈ ਅਤੇ ਇਸ ਨੂੰ ਕੁਝ ਨਵੇਂ ਫੀਚਰਸ ਮਿਲ ਚੁੱਕੇ ਹਨ। ਇੰਨ੍ਹਾਂ ਨਵੇਂ ਫੀਚਰਸ 'ਚ ਸਮਾਰਟਫੋਨ ਨੂੰ ਫੇਸ ਅਨਲਾਕ ਫੀਚਰ ਦੇ ਨਾਲ-ਨਾਲ ਸਕਰੀਨ ਜੇਸਚਰ ਮਿਲ ਰਹੇ ਹਨ। ਇਸ ਜੇਸਚਰ 'ਚ ਤੁਹਾਨੂੰ ਡੇਸਕਟਾਪ 'ਤੇ ਜਾਣ ਲਈ ਟਾਪ ਤੋਂ ਬਾਟਮ 'ਤੇ ਸਵਾਈਪਿੰਗ ਸਪੋਰਟ ਮੌਜੂਦ ਹੈ। ਇਸ ਤੋਂ ਇਲਾਵਾ ਤੁਸੀਂ ਹੋਰ ਵੀ ਬਹੁਤ ਤੋਂ ਕੰਮ ਕਰ ਸਕਦੇ ਹੋ, ਜਦਕਿ ਹੁਣ ਲਈ ਇਹ ਸਾਰੇ ਫੀਚਰ ਸਿਰਫ ਚੀਨ ਦੇ ROM ਦੇ ਲਈ ਹੀ ਉਪਲੱਬਧ ਹੋਏ ਹਨ, ਜਦਕਿ ਇੰਨ੍ਹਾਂ ਨੂੰ ਤੁਸੀਂ ਹੁਣ ਗਲੋਬਲੀ ਪਾ ਸਕਦੇ ਹੋ।
ਇੰਨ੍ਹਾਂ ਫੀਚਰਸ ਤੋਂ ਇਲਾਵਾ ਸਮਾਰਟਫੋਨ 'ਚ ਤੁਹਾਨੂੰ ਐਂਡ੍ਰਾਇਡ ਓਰਿਓ ਦਾ ਵੀ ਸਪੋਰਟ ਮਿਲਿਆ ਹੈ, ਜਿਸ ਦੇ ਕਾਰਨ ਇਹ ਸਮਾਰਟਫੋਨ ਕਈ ਨਵੇਂ ਬਦਲਾਵਾਂ ਦੇ ਨਾਲ ਵੀ ਦੇਖਣ ਨੂੰ ਮਿਲੇਗਾ। ਇਸ ਅਪਡੇਟ ਤੋਂ ਬਾਅਦ ਸਮਾਰਟਫੋਨ 'ਚ ਬੈਟਰੀ ਸਮਰੱਥਾ 'ਚ ਵਾਧਾ ਹੋਵੇਗਾ, ਜਦਕਿ ਇਸ ਅਪਡੇਟ ਦਾ ਸਾਈਜ਼ ਕਾਫੀ ਵੱਡਾ ਹੈ, ਇਸ ਲਈ ਤੁਹਾਡੇ ਫੋਨ ਦੀ 6 ਜੀ. ਬੀ. ਰੈਮ 'ਚ ਇਸ ਨੂੰ ਲਗਭਗ 3,6 ਜੀ. ਬੀ. ਰੈਮ ਚਾਹੀਦੀ ਹੋਵੇਗੀ। ਇਸ ਤੋਂ ਇਲਾਵਾ ਐਂਡ੍ਰਾਇਡ ਓਰਿਓ ਆਪਣੇ ਕੁਝ ਮਸ਼ਹੂਰ ਫੀਚਰਸ ਦੇ ਨਾਲ ਮਤਲਬ PiP mode, autofill, ਅਤੇ ਕਈ ਨਵੇ ਇਮੋਜੀ ਦੇ ਨਾਲ ਆਇਆ ਹੈ। ਜੇਕਰ ਤੁਸੀਂ ਇਸ OTA ਅਪਡੇਟ ਨੂੰ ਡਾਊਨਲੋਡ ਕਰਨਾ ਚਾਹੁੰਦੇ ਹਨ ਤਾਂ ਤੁਸੀਂ MIUI ਦੀ ਅਧਿਕਾਰਿਤ ਵੈੱਬਸਾਈਟ 'ਤੇ ਜਾ ਕੇ ਅਜਿਹਾ ਕਰ ਸਕਦੇ ਹੋ।
ਜੇਕਰ ਇਸ ਸਮਾਰਟਫੋਨ ਦੇ ਸਪੈਕਸ ਅਤੇ ਫੀਚਰਸ ਦੀ ਚਰਚਾ ਕਰੀਏ ਤਾਂ ਇਸ ਸਮਾਰਟਫੋਨ 'ਚ 5.99 ਇੰਚ ਫੁੱਲ HD+ IPS ਡਿਸਪਲੇਅ ਦਿੱਤੀ ਗਈ ਹੈ। ਇਸ ਨਾਲ ਹੀ ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 835 ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 835 ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਫੋਨ 'ਚ 6 ਜੀ. ਬੀ. ਰੈਮ ਅਤੇ 128 ਜੀ. ਬੀ. ਸਟੋਰੇਜ ਦਿੱਤੀ ਗਈ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 12 ਮੈਗਾਪਿਕਸਲ ਪ੍ਰਾਇਮਰੀ ਕੈਮਰਾ f/2.0 ਅਪਰਚਰ, ਫੇਸ ਡਿਟੈਕਸ਼ਨ ਆਟੋਫੋਕਸ. 4-axis ਆਪਟੀਕਲ ਇਮੇਜ਼ ਸਟੇਬਲਾਈਜੇਸ਼ਨ,5 ਮੈਗਾਪਿਕਸਲ ਦਾ ਫਰੰਟ ਕੈਮਰਾ f/2.0 ਅਪਰਚਰ ਅਤੇ 1080p ਵੀਡੀਓ ਰਿਕਾਰਡਿੰਗ, ਫਰੰਟ ਕੈਮਰਾ ਫੋਨ ਦੀ ਚਿਨ 'ਤੇ ਦਿੱਤਾ ਗਿਆ ਹੈ। ਕਨੈਕਟੀਵਿਟੀ ਆਪਸ਼ਨ ਲਈ ਮੀ ਮੈਕਸ 2 'ਚ ਵਾਈ-ਫਾਈ, ਬਲੂਟੁੱਥ, ਜੀ. ਪੀ. ਐੱਸ. ਐੱਨ. ਐੱਫ. ਸੀ. ਅਤੇ 4ਜੀ ਐੱਲ. ਟੀ. ਈ. ਵਰਗੇ ਆਪਸ਼ਨ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਹ ਸਮਾਰਟਫੋਨ MIUI 9 ਬੈਸਡ ਐਂਡ੍ਰਾਇਡ 7.1 ਨੂਗਟ 'ਤੇ ਕੰਮ ਕਰਦਾ ਹੈ। ਪਾਵਰ ਬੈਕਅਪ ਲਈ 3,400 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
