ਇਨ੍ਹਾਂ ਸਮਾਰਟਫੋਨਾਂ ''ਚ ਸਭ ਤੋਂ ਪਹਿਲਾਂ ਮਿਲੇਗਾ Android 16, ਦੇਖੋ ਪੂਰੀ ਲਿਸਟ
Thursday, May 15, 2025 - 04:59 PM (IST)

ਗੈਜੇਟ ਡੈਸਕ- ਗੂਗਲ ਨੇ ਆਖਿਕਾਰ ਪੁਸ਼ਟੀ ਕਰ ਦਿੱਤੀ ਹੈ ਕਿ ਐਂਡਰਾਇਡ 16 ਦਾ ਸਥਾਈ (ਸਟੇਬਲ) ਵਰਜ਼ਨ ਜੂਨ 2025 'ਚ ਲਾਂਚ ਕੀਤਾ ਜਾਵੇਗਾ। ਇਹ ਇਕ ਵੱਡਾ ਬਦਲਾਅ ਹੈ ਕਿਉਂਕਿ ਹੁਣ ਤਕ ਐਂਡਰਾਇਡ ਦੇ ਨਵੇਂ ਸਟੇਬਲ ਵਰਜ਼ਨ ਹਮੇਸ਼ਾ ਅਕਤੂਬਰ 'ਚ ਲਾਂਚ ਹੁੰਦੇ ਸਨ, ਉਹ ਵੀ ਨਵੇਂ ਪਿਕਸਲ ਫੋਨਾਂ ਦੇ ਨਾਲ ਪਰ ਇਸ ਵਾਰ ਜੂਨ 'ਚ ਹੀ ਅਪਡੇਟ ਮਿਲਣ ਦੀ ਉਮੀਦ ਹੈ ਯਾਨੀ ਬੀਟਾ ਵਰਜ਼ਨ ਦਾ ਦੌਰ ਹੁਣ ਖਤਮ ਹੋਣ ਦੇ ਕਰੀਬ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਸਭ ਤੋਂ ਪਹਿਲਾਂ ਇਹ ਅਪਡੇਟ ਕਿਹੜੇ ਫੋਨਾਂ ਨੂੰ ਮਿਲੇਗਾ।
ਸਭ ਤੋਂ ਪਹਿਲਾਂ ਇਨ੍ਹਾਂ ਪਿਕਸਲ ਫੋਨਾਂ ਨੂੰ ਮਿਲੇਗਾ
Pixel 6
Pixel 6 Pro
Pixel 6a
Pixel 7
Pixel 7 Pro
Pixel 7a
Pixel 8
Pixel 8 Pro
Pixel 8a
Pixel Fold
Pixel 9
Pixel 9 Pro
Pixel 9 Pro XL
Pixel 9 Pro Fold
Pixel 9a
Samsung Galaxy ਡਿਵਾਈਸਿਜ਼ ਨੂੰ ਕਦੋਂ ਮਿਲੇਗਾ Android 16
- Galaxy S25 Series (S25, S25 Plus, S25 Ultra, S25 Edge)
- Galaxy Z Fold 6 ਅਤੇ Galaxy Z Flip 6
- Galaxy Z Fold 7 ਅਤੇ Z Flip 7- ਇਹ ਫੋਨ ਜੁਲਾਈ 2025 'ਚ One UI 8 (Android 16 ਆਧਾਰਿਤ) ਦੇ ਨਾਲ ਲਾਂਚ ਹੋ ਸਕਦੇ ਹਨ।
- Galaxy S24 Series (S24, S24 Plus, S24 Ultra)- ਇਨ੍ਹਾਂ ਨੂੰ Q4 2025 ਤਕ ਅਪਡੇਟ ਮਿਲਣ ਦੀ ਸੰਭਾਵਨਾ ਹੈ।
ਹਾਲਾਂਕਿ ਇਹ ਸਾਰੀ ਟਾਈਮਲਾਈਨ ਸੈਮਸੰਗ ਦੇ ਇੰਟਰਨਲ ਸ਼ੈਡਿਊਲ 'ਤੇ ਨਿਰਭਰ ਕਰੇਗੀ ਅਤੇ ਇਸ ਵਿਚ ਬਦਲਾਅ ਵੀ ਹੋ ਸਕਦਾ ਹੈ।
Android 16 'ਚ ਕੀ ਹੈ ਨਵਾਂ
ਗੂਗਲ ਨੇ ਐਂਡਰਾਇਡ 16 'ਚ Material 3 Expressive ਡਿਜ਼ਾਈਨ ਲੈਂਗਵੇਜ ਨੂੰ ਪੇਸ਼ ਕੀਤਾ ਹੈ, ਜਿਸ ਨਾਲ ਇੰਟਰਫੇਸ ਜ਼ਿਆਦਾ ਡਾਇਨਾਮਿਕ ਅਤੇ ਯੂਜ਼ਰ-ਫ੍ਰੈਂਡਲੀ ਲੱਗੇਗਾ। ਨਵੇਂ ਬਦਲਾਵਾਂ ਵਿੱਚ ਬਿਹਤਰ ਟੱਚ ਰਿਸਪਾਂਸ ਲਈ ਵਧੇਰੇ ਕੁਦਰਤੀ ਅਤੇ ਨਿਰਵਿਘਨ ਐਨੀਮੇਸ਼ਨ, ਨਵੇਂ ਆਈਕਨ ਆਕਾਰ ਅਤੇ ਤਾਜ਼ਾ ਟਾਈਪਫੇਸ, ਫੋਕਸ ਅਤੇ ਡੈਪਥ ਨੂੰ ਬਿਹਤਰ ਬਣਾਉਣ ਵਾਲੇ ਬੈਕਗ੍ਰਾਊਂਡ ਬਲਰ ਇਫੈਕਟ, ਕਲਰ ਥੀਮ ਅਤੇ ਹੋਮ ਸਕ੍ਰੀਨ/ਕੁਇੱਕ ਸੈਟਿੰਗਸ ਲੇਆਉਟ ਵਿੱਚ ਸੁਧਾਰ ਅਤੇ ਗੂਗਲ ਦੇ ਬਹੁਤ ਸਾਰੇ ਐਪਸ ਲਈ ਇੱਕ ਨਵਾਂ ਭਾਵਪੂਰਨ ਦਿੱਖ ਸ਼ਾਮਲ ਹੈ।