ਕੰਪਿਊਟਰ ਸਾਇੰਸ ਨੂੰ ਬੱਚਿਆਂ ਤੱਕ ਪਹੁੰਚਾਉਣ ਲਈ 4 ਬਿਲੀਅਨ ਡਾਲਰ ਨਿਵੇਸ਼ ਕਰੇਗੀ ਅਮਰੀਕੀ ਸਰਕਾਰ
Sunday, Jan 31, 2016 - 06:17 PM (IST)
ਜਲੰਧਰ : ਯੂ. ਐੱਸ. ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਕੰਪਿਊਟਰ ਸਾਇੰਸ ਦੀ ਪੜ੍ਹਾਈ ਨੂੰ ਇਕ ਨਵੇਂ ਆਯਾਮ ਵੱਲ ਲੈ ਕੇ ਜਾਣ ਲਈ 4 ਬਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਹੈ। ਕਿੰਡਗਾਰਡਨ ਤੋਂ 12 ਗ੍ਰੇਡ ਤੱਕ ਦੀ ਪੜ੍ਹਾਈ ''ਚ ਕੰਪਿਊਟਰ ਸਾਈਂਸ ਨੂੰ ਐਡ ਕਰਨ ਲਈ ਕੋਰਸ ਮੈਟੀਰੀਅਲ ਤੇ ਟੀਚਰ ਟ੍ਰੇਨਿੰਗ ਪ੍ਰੋਗਰਾਮਸ ਨਾਲ ਪਾਰਟਨਰਸ਼ਿਪ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 100 ਮਿਲੇਅਨ ਡਾਲਰ ਪਹਿਲਾਂ ਹੀ ਸਕੂਲਾਂ ਦੇ ਡਾਇਰੈਕਟਰਾਂ ਨੂੰ ਪ੍ਰੋਵਾਈਡ ਕਰਾ ਦਿੱਤੇ ਜਾਣਗੇ। ਇਸ ''ਚ ਫੰਡਿੰਗ ਲਈ ਲੋਕਲ ਲੀਡਰਜ਼, ਸਰਕਾਰੀ ਆਰਗੇਨਾਈਜ਼ੇਸ਼ਨਾਂ ਤੇ ਵੱਡੇ ਟੈੱਕ ਲੀਡਰਾਂ ਦੀ ਮਦਦ ਲਈ ਜਾਵੇਗੀ।
ਇਨ੍ਹਾਂ ਟੈੱਕ ਲੀਡਰਾਂ ''ਚ ਐਪਲ, ਫੇਸਬੁਕ, ਕਾਰਟੂਨ ਨੈੱਟਵਰਕ, ਮਾਈਕ੍ਰੋਸਾਫਟ ਆਦਿ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਿਲ ਹਨ ਜੋ ਕਿ ਅਮਰੀਕਾ ''ਚ ਕੰਪਿਊਟਰ ਸਾਇੰਸ ਨੂੰ ਹੋਰ ਅੱਗੇ ਵਧਾਊਣ ''ਚ ਹਰ ਪੱਖੋਂ ਮਦਦ ਕਰਨੀ ਚਾਹੁੰਦੀਆਂ ਹਨ। ਫੇਸਬੁਕ ਫਾਊਂਡਰ ਮਾਰਕ ਜ਼ੁਕਰਬਰਗ ਨੇ ਫੇਸਬੁਕ ''ਤੇ ਪੋਸਟ ਕਰਦੇ ਹੋਏ ਪ੍ਰੈਜ਼ੀਡੈਂਟ ਓਬਾਮਾ ਨੂੰ ਆਪਣਾ ਸਮਰਥਨ ਪੱਕਾ ਕੀਤਾ ਹੈ।
ਇਸ ਸਭ ਦਾ ਇਹ ਹੀ ਮਤਲਬ ਹੈ ਕਿ ਅਮਰੀਕਾ ਤੇ ਪ੍ਰੈਜ਼ੀਡੈਂਟ ਓਬਾਮਾ ਦੇਸ਼ ''ਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਨੂੰ ਵਧਾ ਕੇ ਬੱਚਿਆਂ ਨੂੰ ਕੋਡਿੰਗ ਦੀ ਜਾਣਕਾਰੀ ''ਚ ਇਸ ਤਰ੍ਹਾਂ ਪ੍ਰੋਫੈਸ਼ਨਲ ਬਣਾਉਣਾ ਚਾਹੁੰਦੇ ਹਨ ਕਿ ਜਦੋਂ ਬੱਚੇ ਸਕੂਲ ਦੀ ਪੜ੍ਹਾਈ ਖਤਮ ਕਰ ਕੇ ਕਾਲੇਜ ਜਾਣ ਤਾਂ ਉਹ ਕੋਡਿੰਗ ''ਚ ਮਾਹਿਰ ਹੋ ਜਾਣ।
