ਅਮਰੀਕੀ ਕੰਪਨੀ ਨੇ ਭਾਰਤ ’ਚ ਲਾਂਚ ਕੀਤੀ ਬੇਹੱਦ ਸਸਤੀ ਵਾਸ਼ਿੰਗ ਮਸ਼ੀਨ, ਜਾਣੋ ਕੀਮਤ
Wednesday, Aug 05, 2020 - 12:09 PM (IST)

ਗੈਜੇਟ ਡੈਸਕ– ਚੀਨ ਵਿਰੋਧੀ ਭਾਵਨਾਵਾਂ ਕਾਰਨ ਭਾਰਤ ’ਚ ਹੁਣ ਅਮਰੀਕੀ ਕੰਪਨੀਆਂ ਪਹਿਲੀ ਪਸੰਦ ਬਣ ਰਹੀਆਂ ਹਨ। ਕਈ ਅਮਰੀਕੀ ਕੰਪਨੀਆਂ ਨੇ ਪਿਛਲੇ ਦੋ-ਤਿੰਨ ਮਹੀਨਿਆਂ ’ਚ ਭਾਰਤੀ ਬਾਜ਼ਾਰ ’ਚ ਐਂਟਰੀ ਕੀਤੀ ਹੈ। ਹੁਣ ਇਨ੍ਹਾਂ ’ਚ ਇਕ ਨਾਂ ਵਾਈਟ-ਵੈਸਟਿੰਗਹਾਊਸ ਵੀ ਜੁੜ ਗਿਆ ਹੈ। ਵਾਈਟ ਵੈਸਟਿੰਗਹਾਊਸ ਨੇ ਭਾਰਤੀ ਬਾਜ਼ਾਰ ’ਚ ਆਪਣੀ ਕਿਫਾਇਤੀ ਵਾਸਿੰਗ ਮਸ਼ੀਨ ਨਾਲ ਐਂਟਰੀ ਕੀਤੀ ਹੈ। ਇਸ ਲਈ ਕੰਪਨੀ ਨੇ ਭਾਰਤੀ ਨਿਰਮਾਣ ਫਰਮ ਸੁਪਰਪਲੈਸਟ੍ਰੋਨਿਕਸ ਪ੍ਰਾਈਵੇਟ ਲਿਮਟਿਡ (ਐੱਸ.ਪੀ.ਪੀ.ਐੱਲ.) ਨਾਲ ਸਾਂਝੇਦਾਰੀ ਕੀਤੀ ਹੈ।
ਕੀਮਤ 7,499 ਰੁਪਏ ਤੋਂ ਸ਼ੁਰੂ
ਵਾਈਟ ਵੈਸਟਿੰਗਹਾਊਸ ਦੀ ਵਾਸ਼ਿੰਗ ਮਸ਼ੀਨ ਦੇ 7 ਕਿਲੋਗ੍ਰਾਮ ਮਾਡਲ ਦੀ ਕੀਮਤ 7,499 ਰੁਪਏ ਰੱਖੀ ਗਈ ਹੈ। ਇਸ ਦੇ 8 ਕਿਲੋਗ੍ਰਾਮ ਮਾਡਲ ਨੂੰ ਤੁਸੀਂ 8,999 ਰੁਪਏ ’ਚ ਖਰੀਦ ਸਕਦੇ ਹੋ। ਉਥੇ ਹੀ ਇਸ ਦੇ 9 ਕਿਲੋਗ੍ਰਾਮ ਵਾਲੇ ਮਾਡਲ ਦੀ ਕੀਮਤ 9,999 ਰੁਪਏ ਹੈ। ਇਹ ਸਾਰੇ ਮਾਡਲ ਸੈਮੀ ਆਟੋਮੈਟਿਕ ਹਨ। ਦੱਸ ਦੇਈਏ ਕਿ ਵਾਈਟ ਵੈਸਟਿੰਗਹਾਊਸ 100 ਸਾਲ ਪੁਰਾਣੀ ਕੰਪਨੀ ਹੈ। ਮੌਜੂਦਾ ਸਮੇਂ ’ਚ ਟ੍ਰੇਡਮਾਰਕ ਓਨਰ ਵੈਸਟਿੰਗਹਾਊਸ ਇਲੈਕਟ੍ਰਿਕ ਕਾਰਪੋਰੇਸ਼ਨ ਦੁਆਰਾ ਲਾਈਸੰਸ ਤਹਿਤ ਇਸਤੇਮਾਲ ਕੀਤੀ ਜਾਂਦੀ ਹੈ। ਇਹ ਬ੍ਰਾਂਡ ਦੁਨੀਆ ਦੇ 45 ਤੋਂ ਜ਼ਿਆਦਾ ਦੇਸ਼ਾਂ ’ਚ ਆਪਣੇ ਪ੍ਰੋਡਕਟਸ ਵੇਚਦਾ ਹੈ।