ਇਹ ਭਾਰਤੀ ਕੰਪਨੀ ਲਿਆਈ ਨਵਾਂ ਵਾਇਰਲੈੱਸ ਨੈੱਕਬੈਂਡ, 9 ਘੰਟਿਆਂ ਦਾ ਮਿਲੇਗਾ ਬੈਟਰੀ ਬੈਕਅਪ

Thursday, Oct 01, 2020 - 04:44 PM (IST)

ਇਹ ਭਾਰਤੀ ਕੰਪਨੀ ਲਿਆਈ ਨਵਾਂ ਵਾਇਰਲੈੱਸ ਨੈੱਕਬੈਂਡ, 9 ਘੰਟਿਆਂ ਦਾ ਮਿਲੇਗਾ ਬੈਟਰੀ ਬੈਕਅਪ

ਗੈਜੇਟ ਡੈਸਕ– ਭਾਰਤੀ ਮੋਬਾਇਲ ਅਸੈਸਰੀਜ਼ ਬ੍ਰਾਂਡ ਅੰਬਰੇਨ ਨੇ ਨਵੇਂ ‘ਵੇਵ’ ਨੈੱਕਬੈਂਡ ਈਅਰਫੋਨਸ ਲਾਂਚ ਕੀਤੇ ਹਨ। ਖ਼ਾਸ ਗੱਲ ਇਹ ਹੈ ਕਿ ਬਲੂਟੂਥ 5.0 ਕੁਨੈਕਟੀਵਿਟੀ ਤੇ ਕੰਮ ਕਰਨ ਵਾਲੇ ਇਹ ਈਅਰਫੋਨਸ ਐਪਲ ਸਿਰੀ ਅਤੇ ਗੂਗਲ ਅਸਿਸਟੈਂਟ ਨੂੰ ਵੀ ਸੁਪੋਰਟ ਕਰਦੇ ਹਨ। ਇਨ੍ਹਾਂ ਦੀ ਕੀਮਤ 1,999 ਰੁਪਏ ਰੱਖੀ ਗਈ ਹੈ ਅਤੇ ਇਹ 365 ਦਿਨਾਂ ਦੀ ਵਾਰੰਟੀ ਨਾਲ ਆਉਂਦੇ ਹਨ। 

9 ਘੰਟਿਆਂ ਦੇ ਬੈਟਰੀ ਬੈਕਅਪ ਦਾ ਦਾਅਵਾ
ਕੰਪਨੀ ਨੇ ਇਸ ਦੀ ਬੈਟਰੀ ਨੂੰ ਲੈ ਕੇ 9 ਘੰਟਿਆਂ ਤਕ ਦੇ ਬੈਟਰੀ ਬੈਕਅ ਦਾ ਦਾਅਵਾ ਕੀਤਾ ਹੈ। ਉਤੇ ਹੀ ਇਸ ਦਾ ਸਟੈਂਡਬਾਈ ਟਾਈਮ ਕਰੀਬ 360 ਘੰਟਿਆਂ ਦਾ ਹੈ। ਇਸ ਤੋਂ ਇਲਾਵਾ ਇਹ ਈਅਰਫੋਨਸ IPX4 ਸਵੈੱਟ ਪਰੂਫ ਵੀ ਹੈ। ਵੇਵ ਵਾਇਰਲੈੱਸ ਈਅਰਫੋਨਸ ਕਾਲੇ ਰੰਗ ’ਚ ਹੀ ਉਪਲੱਬਧ ਕੀਤੇ ਜਾਣਗੇ। 

ਕਾਲ ਰਿਸੀਲ ਅਤੇ ਰਿਜੈਕਟ ਕਰਨ ਦੀ ਸੁਵਿਧਾ
ਕੰਪਨੀ ਦਾ ਦਾਅਵਾ ਹੈ ਕਿ ‘ਵੇਵ’ ਨੈੱਕਬੈਂਡ ਈਅਰਫੋਨਸ ’ਚ ਬਟਨ ਦਿੱਤੇ ਗਏ ਹਨ ਜਿਨ੍ਹਾਂ ਨਾਲ ਤੁਸੀਂ ਕਾਲ ਨੂੰ ਰਿਸੀਵ ਜਾਂ ਰਿਜੈਕਟ ਕਰ ਸਕਦੇ ਹੋ। ਇਨ੍ਹਾਂ ਤੋਂ ਇਲਾਵਾ ਬਟਨਾਂ ਰਾਹੀਂ ਮਿਊਜ਼ਿਕ ਪਲੇਅ/ਪੌਜ਼ ਕਰਨ ਦੀ ਵੀ ਸੁਵਿਧਾ ਮਿਲਦੀ ਹੈ। ਕਾਲਿੰਗ ਲਈ ਇਸ ਵਿਚ ਬਿਲਟ-ਇਨ ਮਾਈਕ੍ਰੋਫੋਨ ਵੀ ਦਿੱਤਾ ਗਿਆ ਹੈ। 

ਸਾਊਂਡ ਇਫੈਕਟ ਦਾ ਰੱਖਿਆ ਗਿਆ ਖ਼ਾਸ ਧਿਆਨ
‘ਵੇਵ’ ਨੈੱਕਬੈਂਡ ਈਅਰਫੋਨਸ ਵਿਵਡ ਸਾਊਂਡ ਇਨੋਵੇਸ਼ਨ ਤਕਨੀਕ ਨਾਲ ਆਉਂਦੇ ਹਨ ਜੋ ਤੁਹਾਨੂੰ ਸਾਊਂਡ ਇਫੈਕਟ ਦਿੰੀ ਹੈ। ਇਸ ਦੀ ਮਦਦ ਨਾਲ ਤੁਹਾਨੂੰ ਕਾਫੀ ਬਿਹਤਰੀਨ ਸਾਊਂਡ ਕੁਆਲਿਟੀ ਮਿਲਦੀ ਹੈ। 


author

Rakesh

Content Editor

Related News