ਭਾਰਤੀ ਕੰਪਨੀ ਲਿਆਈ 20,000mAh ਦੀ ਬੈਟਰੀ ਵਾਲਾ ਪਾਵਰ ਬੈਂਕ, ਜਾਣੋ ਕੀਮਤ

Thursday, Aug 20, 2020 - 11:24 AM (IST)

ਭਾਰਤੀ ਕੰਪਨੀ ਲਿਆਈ 20,000mAh ਦੀ ਬੈਟਰੀ ਵਾਲਾ ਪਾਵਰ ਬੈਂਕ, ਜਾਣੋ ਕੀਮਤ

ਗੈਜੇਟ ਡੈਸਕ– ਭਾਰਤੀ ਮੋਬਾਇਲ ਐਕਸੈਸਰੀਜ਼ ਬ੍ਰਾਂਡ ਅੰਬਰੇਨ ਨੇ ਆਪਣੀ ਪਾਵਰਲਿਟ ਸੀਰੀਜ਼ ਤਹਿਤ ‘ਮੇਡ ਇਨ ਇੰਡੀਆ’ ਪਾਵਰ ਬੈਂਕ ਲਾਂਚ ਕੀਤੇ ਹਨ। ਇਸ ਸੀਰੀਜ਼ ’ਚ ਕੰਪਨੀ ਨੇ Powerlit XL (20000mAh) ਅਤੇ Powerlit PRO (10000mAh) ਦੋ ਪਾਵਰ ਬੈਂਕ ਬਾਜ਼ਾਰ ’ਚ ਉਤਾਰੇ ਹਨ। ਸੁਪਰ ਸਲਿਮ ਅਤੇ ਕੰਪੈਕਟ ਡਿਜ਼ਾਇਨਿੰਗ ਨਾਲ ਬਣਾਏ ਗਏ ਇਹ ਪਾਵਰ ਬੈਂਕ ਫਾਸਟ ਚਾਰਜਿੰਗ ਤਕਨੀਕ ਨਾਲ ਆਉਂਦੇ ਹਨ। 

ਕੀਮਤ
ਜੇਕਰ ਇਨ੍ਹਾਂ ਦੋਵਾਂ ਦੀ ਕੀਮਤ ’ਤੇ ਨਜ਼ਰ ਮਾਰੀਏ ਤਾਂ 20,000mAh ਵਾਲੇ ਪਾਵਰ ਬੈਂਕ ਦੀ ਕੀਮਤ 1,499 ਰੁਪਏ ਅਤੇ 10,000mAh ਵਾਲੇ ਪਾਵਰ ਬੈਂਕ ਦੀ ਕੀਮਤ 999 ਰੁਪਏ ਰੱਖੀ ਗਈ ਹੈ। ਇਨ੍ਹਾਂ ਨੂੰ ਕੰਪਨੀ ਹਰੇ ਅਤੇ ਲਾਲ ਦੋ ਰੰਗਾਂ ’ਚ ਮੁਹੱਈਆ ਕਰਵਾਏਗੀ। ਇਹ ਡਿਵਾਈਸ 180 ਦਿਨਾਂ ਦੀ ਵਾਰੰਟੀ ਨਾਲ ਖਰੀਦੇ ਜਾ ਸਕਦੇ ਹਨ। 

PunjabKesari

ਪਾਵਰ ਬੈਂਕ ਦੀਆਂ ਖੂਬੀਆਂ
- ਇਨ੍ਹਾਂ ਦੋਵਾਂ ਹੀ ਪਾਵਰ ਬੈਂਕਸ ’ਚ ਲਿਥੀਅਮ ਪਾਲੀਮਰ ਬੈਟਰੀ ਦੀ ਵਰਤੋਂ ਕੀਤੀ ਗਈ ਹੈ ਜੋ ਲੀ-ਆਇਨ ਬੈਟਰੀ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਅਤੇ ਸਮਰੱਥ ਹੈ। 
- ਇਹ ਪਾਵਰ ਬੈਂਕ ਪੀ.ਡੀ. ਤਕਨੀਕ ਦੀ ਮਦਦ ਨਾਲ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੇ ਹਨ। 
- ਜੇਕਰ ਤੁਹਾਡਾ ਫੋਨ ਵੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦਾ ਹੈ ਤਾਂ ਤੁਸੀਂ ਇਸ ਪਾਵਰ ਬੈਂਕ ਦੀ ਮਦਦ ਨਾਲ ਉਸ ਨੂੰ 30 ਮਿੰਟਾਂ ’ਚ 0 ਤੋਂ 50 ਫੀਸਦੀ ਤਕ ਚਾਰਜ ਕਰ ਸਕਦੇ ਹੋ। 
- Powerlit XL (20000mAh) ’ਚ ਦੋ ਯੂ.ਐੱਸ.ਬੀ. ਪੋਰਟ ਅਤੇ ਇਕ ਟਾਈਪ ਸੀ-ਪੋਰਟ ਮੌਜੂਦ ਹੈ। ਉਥੇ ਹੀ Powerlit PRO (10000mAh) ਡਿਊਲ ਪੋਰਟ ਨਾਲ ਆਉਂਦਾ ਹੈ, ਜਿਸ ਵਿਚ 1 ਯੂ.ਐੱਸ.ਬੀ. ਅਤੇ ਇਕ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। 


author

Rakesh

Content Editor

Related News