6,000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Ambrane AQ11 ਟੈਬਲੇਟ

Sunday, Mar 19, 2017 - 02:55 PM (IST)

6,000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Ambrane AQ11 ਟੈਬਲੇਟ
ਜਲੰਧਰ- ਕੰਪਿਊਟਰ ਐਕਸੈਸਰੀਜ਼ ਬਣਾਉਣ ਵਾਲੀ ਐਂਬਰੇਨ ਇੰਡੀਆ ਨੇ ਘੱਟ ਕੀਮਤ ''ਚ ਆਪਣੇ ਨਵੇਂ AQ 11 ਟੈਬਲੇਟ ਨੂੰ ਪੇਸ਼ ਕੀਤਾ ਹੈ। ਐਂਬਰੇਨ ਦਾ ਇਹ ਟੈਬਲੇਟ ਪਤਲਾ ਅਤੇ ਖੂਬਸੂਰਤ ਡਿਜ਼ਾਈਨ ''ਚ ਉਤਾਰਿਆ ਗਿਆ ਹੈ। ਏ.ਕਿਊ. 11 ਨਾਂ ਨਾਲ ਲਾਂਚ ਹੋਏ ਇਸ ਟੈਬਲੇਟ ਦੀ ਕੀਮਤ 7,999 ਰੁਪਏ ਹੈ। 
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 10 ਆਈ.ਪੀ.ਐੱਸ. ਡਿਸਪਲੇ, ਕਵਾਡ ਕੋਰ ਪ੍ਰੋਸੈਸਰ, 1 ਜੀ.ਬੀ. ਰੈਮ ਅਤੇ 8 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਨਾਲ ਤੁਸੀਂ ਆਪਣੇ ਟੈਬਲੇਟ ''ਤੇ ਵੱਖ-ਵੱਖ ਐਪਲੀਕੇਸ਼ਨਾਂ ''ਚ ਸਵਿੱਚ ਕਰਕੇ ਕਈ ਕੰਮ ਕਰ ਸਕਦੇ ਹੋ। ਫੋਟੋਗ੍ਰਾਫੀ ਲਈ ਇਸ ਟੈਬਲੇਟ ''ਚ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ ਇਸ ਟੈਬਲੇਟ ''ਚ 6,000 ਐੱਮ.ਏ.ਐੱਚ. ਬੈਟਰੀ ਦਿੱਤੀ ਗਈ ਹੈ।

Related News