Amazon ਦਾ ਵੱਡਾ ਐਲਾਨ! 8 ਨਵੰਬਰ ਤੋਂ ਬੰਦ ਹੋ ਰਿਹੈ Alexa ਦਾ ਇਹ ਖਾਸ ਫੀਚਰ
Saturday, Nov 06, 2021 - 12:46 PM (IST)
ਗੈਜੇਟ ਡੈਸਕ– ਐਮਾਜ਼ੋਨ ਅਲੈਕਸਾ ਇਕ ਬੇਹੱਦ ਸ਼ਾਨਦਾਰ ਵਰਚੁਅਲ ਅਸਿਸਟੈਂਟ ਹੈ ਪਰ ਬੁਰੀ ਖਬਰ ਇਹ ਹੈ ਕਿ ਇਸ ਹਫਤੇ ਤੋਂ ਇਸ ਦਾ ਇਕ ਫੀਚਰ ਬੰਦ ਹੋਣ ਜਾ ਰਿਹਾ ਹੈ। ਐਮਾਜ਼ੋਨ ਨੇ ਐਲਾਨ ਕੀਤਾ ਹੈ ਕਿ ਇਸ ਹਫਤੇ 8 ਨਵੰਬਰ 2021 ਤੋਂ ਐਮਾਜ਼ੋਨ ਅਲੈਕਸਾ ਕੋਲ ਯੂਜ਼ਰਸ ਦਾ ਈਮੇਲ ਐਕਸੈੱਸ ਨਹੀਂ ਰਹੇਗਾ। ਯਾਨੀ ਯੂਜ਼ਰਸ ਅਲੈਕਸਾ ਨਾਲ ਆਪਣਾ ਜੀਮੇਲ ਜਾਂ ਮਾਈਕ੍ਰੋਸਾਫਟ ਅਕਾਊਂਟ ਲਿੰਕ ਨਹੀਂ ਕਰ ਸਕਣਗੇ। ਹਾਲਾਂਕਿ, ਇਸ ਵਿਚ ਕਿਸੇ ਹੋਰ ਈਮੇਲ ਸਰਵਿਸ ਪ੍ਰੋਵਾਈਡਰ ਦੀ ਡਿਟੇਲ ਨਹੀਂ ਦਿੱਤੀ ਗਈ। ਕਿਹਾ ਗਿਆ ਹੈ ਕਿ ਅਲੈਕਸਾ ਨਾਲ ਲਿੰਕ ਹੋਏ ਸਾਰੇ ਅਕਾਊਂਟ ਆਪਣੇ ਆਪ ਅਨਲਿੰਕ ਹੋ ਜਾਣਗੇ।
ਐਮਾਜ਼ੋਨ ਨੇ ਦੱਸਿਆ ਕਿ ਇਕ ਵਾਰ ਫੰਕਸ਼ਨ ਬੰਦ ਹੋਣ ਤੋਂ ਬਾਅਦ ਯੂਜ਼ਰਸ ਆਪਣੇ ਈਮੇਲ ਨੂੰ ਬ੍ਰਾਊਜ਼ ਜਾਂ ਫਿਰ ਮੈਨੇਜ ਨਹੀਂ ਕਰ ਸਕਣਗੇ। ਐਮਾਜ਼ੋਨ ਰਿਟੇਲਰ ਤੋਂ ਈਮੇਲ ਪੈਕੇਜ ਟ੍ਰੈਕਿੰਗ ਨੂੰ ਵੀ ਡਿਸੇਬਲ ਕਰ ਰਹੀ ਹੈ ਪਰ ਯੂਜ਼ਰਸ ਅਜੇ ਵੀ ਐਮਾਜ਼ੋਨ ਡਿਲਿਵਰੀ ਨੂੰ ਅਲੈਕਸਾ ਰਾਹੀਂ ਟ੍ਰੈਕ ਕਰ ਸਕਣਗੇ।
ਪ੍ਰੈੱਸ ਰਿਲੀਜ਼ ਰਾਹੀਂ ਐਮਾਜ਼ੋਨ ਨੇ ਐਲਾਨ ਕੀਤਾ ਕਿ ਅਲੈਕਸਾ ’ਤੇ ਗਾਹਕ 8 ਨੰਬਰ ਨਾਲ ਜੀਮੇਲ ਅਤੇ ਮਾਈਕ੍ਰੋਸਾਫਟ ਈਮੇਲ ਅਕਾਊਂਟ ਨੂੰ ਐਕਸੈੱਸ ਨਹੀਂ ਕਰ ਸਕਣਗੇ। ਈ-ਕਾਮਰਸ ਦਿੱਗਜ ਨੇ ਕਿਸੇ ਦੂਜੇ ਈਮੇਲ ਸਰਵਿਸ ਪ੍ਰੋਵਾਈਡਰ ਦਾ ਜ਼ਿਕਰ ਨਹੀਂ ਕੀਤਾ। ਯੂਜ਼ਰਸ ਵੌਇਸ ਅਸਿਸਟੈਂਟ ਦਾ ਇਸਤੇਮਾਲ ਕਰਕੇਆਪਣੇ ਈਮੇਲ ਨੂੰ ਬ੍ਰਾਊਜ਼ ਜਾਂ ਫਿਰ ਮੈਨੇਜ ਨਹੀਂ ਕਰ ਸਕਣਗੇ।
ਈਮੇਲ ਰੂਟੀਨ ਅਤੇ ਨੋਟੀਫਿਕੇਸ਼ਨ ਵੀ ਹੋਵੇਗਾ ਬੰਦ
ਐਮਾਜ਼ੋਨ ਨੇ ਇਹ ਵੀ ਦੱਸਿਆ ਕਿ ਅਲੈਕਸਾ ’ਤੇ ਈਮੇਲ ਰੂਟੀਨ ਅਤੇ ਈਮੇਲ ਨੋਟੀਫਿਕੇਸ਼ਨ ਸਪੋਰਟ ਵੀ ਬੰਦ ਹੋ ਰਿਹਾ ਹੈ। ਇਸ ਤੋਂ ਇਲਾਵਾ ਐਮਾਜ਼ੋਨ ਤੋਂ ਬਾਹਰ ਪਰਚੂਨ ਵਿਕਰੇਤਾਵਾਂ ਤੋਂ ਆਉਣ ਵਾਲੇ ਪੈਕੇਜ ਲਈ ਵੌਇਸ ਅਸਿਸਟੈਂਟ ਹੁਣ ਈਮੇਲ ਪੈਕੇਜ ਟ੍ਰੈਕਿੰਗ ਦਾ ਸਮਰਥਨ ਨਹੀਂ ਕਰੇਗਾ। ਅਲੈਕਸਾ ਦੀ ਕਾਰਜਸਮਰੱਥਾ ’ਚ ਇਸ ਬਦਲਾਅ ਲਈ ਯੂਜ਼ਰਸ ਨੂੰ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ ਹੈ। ਐਮਾਜ਼ੋਨ ਨੇ ਜ਼ਿਕਰ ਕੀਤਾ ਹੈ ਕਿ ਜੇਕਰ ਯੂਜ਼ਰ ਨੇ ਅਲੈਕਸਾ ਨੂੰ ਕਲੰਡਰ ਸਿੰਕ ਕੀਤਾ ਹੈ ਤਾਂ ਇਹ ਕੰਮ ਕਰਨਾ ਜਾਰੀ ਰੱਖੇਗਾ।