ਐਪਲ ਅਤੇ ਸਪੋਰਟੀਫਾਈ ਨੂੰ ਟੱਕਰ ਦੇਣ ਲਈ ਅਮੈਜ਼ਾਨ ਸ਼ੁਰੂ ਕਰੇਗਾ ਇਹ ਨਵੀਂ ਸਰਵਿਸ

Saturday, Jun 11, 2016 - 05:01 PM (IST)

ਐਪਲ ਅਤੇ ਸਪੋਰਟੀਫਾਈ ਨੂੰ ਟੱਕਰ ਦੇਣ ਲਈ ਅਮੈਜ਼ਾਨ ਸ਼ੁਰੂ ਕਰੇਗਾ ਇਹ ਨਵੀਂ ਸਰਵਿਸ

ਜਲੰਧਰ : ਮਿਊਜ਼ਿਕ ਸਟਰੀਮਿੰਗ ਸਰਵਿਸ ਮਾਰਕੀਟ ''ਚ ਮੁਕਾਬਲੇ ਵੱਧ ਰਹੀ ਹੈ ਅਤੇ ਹੁਣ ਸੰਸਾਰ ਦੀ ਮਸ਼ਹੂਰ ਆਨਲਾਈਨ ਈ-ਕਾਮਰਸ ਵੀ ਇਸ ਕੈਟਾਗਰੀ ''ਚ ਉੱਤਰਨ ਵਾਲੀ ਹੈ।  ਰਾਇਟਰਸ ਦੀ ਰਿਪੋਰਟ  ਦੇ ਮੁਤਾਬਕ ਅਮੈਜ਼ਾਨ ਆਪਣੀ ਮਿਊਜ਼ਿਕ ਸਟ੍ਰੀਮਿੰਗ ਸਰਵਿਸ ਪੇਸ਼ ਕਰਨ ਵਾਲਾ ਹੈ। ਇਹ ਸਰਵਿਸ ਠੀਕ ਉਸੇ ਤਰਾਂ ਦੀ ਹੈ ਜਿਵੇਂ ਐਪਲ ਅਤੇ ਸਪੋਰਟੀਫਾਈ ਕੀਤੀ ਹੈ।

 

ਫਿਲਹਾਲ ਅਮੈਜ਼ਾਨ ਦੀ ਮਿਊਜ਼ਿਕ ਸਟਰੀਮਿੰਗ ਸਰਵਿਸ ਦੇ ਬਾਰੇ ''ਚ ਕੋਈ ਖਾਸ ਜਾਣਕਾਰੀ ਤਾਂ ਨਹੀਂ ਹੈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ ਵੀ 9.99 ਡਾਲਰ ਪ੍ਰਤੀ ਮਹੀਨਾ ਦੀ ਦਰ ਨਾਲ ਸ਼ੁਰੂ ਹੋਵੇਗੀ ਜੋ ਅੱਜਕੱਲ੍ਹ ਆਮ ਗੱਲ ਹੈ। ਅਮੈਜ਼ਾਨ ਇਸ ਦੇ ਲਈ ਲਾਇਸੰਸ ਲੈਣ ਦੀ ਪ੍ਰਤੀਕਿਰੀਆ ਪੂਰੀ ਕਰ ਰਿਹਾ ਹੈ।

ਜਿਥੇ ਤੱਕ ਲਾਂਚ ਦੀ ਗੱਲ ਹੈ ਤਾਂ ਅਮੈਜ਼ਾਨ ਦੀ ਮਿਊਜ਼ਿਕ ਸਟਰੀਮਿੰਗ ਸਰਵਿਸ ਇਸ ਸਾਲ ਸ਼ੁਰੂ ਹੋਵੇਗੀ। ਰਿਪੋਰਟ ''ਚ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਇਸ ਸਰਵਿਸ ਨਾਲ ਅਮੈਜ਼ਾਨ ਆਪਣੇ ਵਾਇਸ ਅਸਿਸਟੈਂਟ ਅਮੈਜ਼ਾਨ ਈਕੋ (ਸਮਾਰਟ ਸਪੀਕਰ) ਨੂੰ ਜ਼ਿਆਦਾ ਨਾਲ ਜ਼ਿਆਦਾ ਲੋਕਾਂ ਤੱਕ ਪਹੁੰਚਾਵੇਗਾ।


Related News