ਫੋਨ ਤੋਂ ਲੈ ਕੇ AC ਤਕ ''ਤੇ ਮਿਲ ਰਹੇ ਬੰਪਰ ਆਫਰ, Amazon ਤੇ Flipkart ''ਤੇ ਸ਼ੁਰੂ ਹੋਈ ਧਮਾਕੇਦਾਰ ਸੇਲ

Thursday, May 01, 2025 - 04:55 PM (IST)

ਫੋਨ ਤੋਂ ਲੈ ਕੇ AC ਤਕ ''ਤੇ ਮਿਲ ਰਹੇ ਬੰਪਰ ਆਫਰ, Amazon ਤੇ Flipkart ''ਤੇ ਸ਼ੁਰੂ ਹੋਈ ਧਮਾਕੇਦਾਰ ਸੇਲ

ਗੈਜੇਟ ਡੈਸਕ- Amazon ਤੇ Flipkart 'ਤੇ ਸੇਲ ਸਾਰਿਆਂ ਲਈ ਸ਼ੁਰੂ ਹੋ ਚੁੱਕੀ ਹੈ। ਇਸ ਸੇਲ ਦੌਰਾਨ ਕਈ ਵੱਡੇ ਆਫਰਜ਼ ਦਾ ਵੀ ਖੁਲਾਸਾ ਹੋ ਗਿਆ ਹੈ। ਇਥੇ ਮੋਬਾਇਲ ਤੋਂ ਲੈ ਕੇ ਏਸੀ ਤਕ ਆਫਰ ਮਿਲ ਰਹੇ ਹਨ। ਦੋਵਾਂ ਪਟੇਟਫਾਰਮਾਂ 'ਤੇ ਕਈ ਆਕਰਸ਼ਕ ਡੀਲਸ ਅਤੇ ਆਫਰਜ਼ ਲਿਸਟਿਡ ਹਨ। ਆਓ ਜਾਣਦੇ ਹਾਂ ਇਸ ਬਾਰੇ ਵਿਸਤਾਰ ਨਾਲ...

ਜਿੱਥੇ Amazon ਨੇ Great Summer Sale ਨੂੰ ਸ਼ੁਰੂ ਕੀਤਾ ਹੈ, ਉਥੇ ਹੀ Flipkart ਨੇ ਵੀ Sasa Sale ਸ਼ੁਰੂ ਕਰ ਦਿੱਤੀ ਹੈ। ਦੋਵਾਂ ਹੀ ਪਲੇਟਫਾਰਮਾਂ 'ਤੇ ਸੇਲ 1 ਮਈ ਤੋਂ ਸ਼ੁਰੂ ਹੋਈ ਹੈ ਪਰ ਇਹ ਕਦੋਂ ਤਕ ਚੱਲੇਗੀ, ਉਸਦੀ ਕੋਈ ਤਾਰੀਖ ਨਹੀਂ ਦੱਸੀ ਗਈ। ਹਾਲਾਂਕਿ, ਇਸ ਦੌਰਾਨ ਤੁਹਾਨੂੰ ਕਈ ਦਮਦਾਰ ਡਿਸਕਾਊਂਟ ਦੇਖਣ ਨੂੰ ਮਿਲਣਗੇ। 

ਮਿਲ ਰਿਹਾ ਬੈਂਕ ਡਿਸਕਾਊਂਟ

Amazon ਤੇ Flipkart ਪਲੇਟਫਾਰਮ 'ਤੇ ਬੈਂਕਿੰਗ ਆਫਰ ਵੀ ਮਿਲ ਰਿਹਾ ਹੈ, ਜਿਸ ਵਿਚ ਗਾਹਕ 10 ਫੀਸਦੀ ਦਾ ਇੰਸਟੈਂਟ ਕੈਸ਼ਬੈਕ ਹਾਸਲ ਕਰ ਸਕਦੇ ਹਨ। ਜਿਥੇ Flipkart 'ਤੇ SBI Card ਦੀ ਵਰਤੋਂ ਕਰਕੇ 10 ਫੀਸਦੀ ਦਾ ਇੰਸਟੈਂਟ ਕੈਸ਼ਬੈਕ ਮਿਲੇਗਾ, ਉਥੇ ਹੀ Amazon India 'ਤੇ HDFC Bank ਦੇ ਕਾਰਡ 'ਤੇ 10 ਫੀਸਦੀ ਤਕ ਦਾ ਇੰਸਟੈਂਟ ਕੈਸ਼ਬੈਕ ਮਿਲੇਗਾ। 

ਸਮਾਰਟਫੋਨ 'ਤੇ ਮਿਲੇਗਾ ਡਿਸਕਾਊਂਟ

Flipkart Sale ਅਤੇ Amazon Sale ਤਹਿਤ ਸਮਾਰਟਫੋਨ 'ਤੇ ਕਈ ਚੰਗੇ ਆਫਰਜ਼ ਮਿਲ ਰਹੇ ਹਨ। ਇਨ੍ਹਾਂ ਦੋਵਾਂ ਸੇਲ ਦੌਰਾਨ Samsung, OnePlus, Vivo ਅਤੇ Realme ਆਦਿ ਦੇ ਹੈਂਡਸੈਂਟ ਨੂੰ ਚੰਗੀ ਡੀਲਸ ਦੇ ਨਾਲ ਖਰੀਦਿਆ ਜਾ ਸਕਦਾ ਹੈ। 

iPhones 'ਤੇ ਮਿਲ ਰਿਹਾ ਆਫਰ

Amazon Sale ਅਤੇ Flipkart Sale ਦੌਰਾਨ iPhones ਨੂੰ ਵੀ ਆਕਰਸ਼ਕ ਡੀਲਸ ਦੇ ਨਾਲ ਖਰੀਦਿਆ ਜਾ ਸਕਦਾ ਹੈ। iPhones 15 'ਤੇ ਇਥੇ 10-11 ਹਜ਼ਾਰ ਰੁਪਏ ਤਕ ਬਚਾਉਣ ਦਾ ਮੌਕਾ ਮਿਲ ਰਿਹਾ ਹੈ। Amazon Sale 'ਤੇ iPhones 15 (128 ਜੀਬੀ) ਨੂੰ 58,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ, ਜਦੋਂਕਿ ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ ਇਹ ਹੈਂਡਸੈੱਟ 69,9000 ਰੁਪਏ 'ਚ ਲਿਸਟਿਡ ਹੈ। 

AC ਤੋਂ ਕੂਲਰ ਤਕ 'ਤੇ ਮਿਲ ਰਹੇ ਆਫਰ

Amazon ਤੇ Flipkart Sale ਦੌਰਾਨ ਹੋਮ ਐਪਲਾਇੰਸਿਸ 'ਤੇ ਸ਼ਾਨਦਾਰ ਡੀਲਸ ਮਿਲ ਰਹੀ ਹੈ। ਇਸ ਕੈਟਾਗਰੀ ਦੇ ਅੰਦਰ ਬ੍ਰਾਂਡ ਨਿਊ ਏਸੀ, ਕੂਲਰ, ਫੈਨ ਆਦਿ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਤੁਸੀਂ ਖਰੀਦ ਸਕਦੇ ਹੋ। 

ਲੈਪਟਾਪ, ਈਅਰਬਡਸ ਅਤੇ ਚਾਰਜਰ ਵੀ ਮਿਲ ਰਹੇ ਸਸਤੇ

Amazon ਤੇ Flipkart ਸੇਲ ਦੌਰਾਨ ਲੈਪਟਾਪ, TWS, ਮੋਬਾਇਲ ਚਾਰਜਰ ਅਤੇ ਪਾਵਰ ਬੈਂਕ ਆਦਿ ਨੂੰ ਵੀ ਸਸਤੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਸਮੇਂ ਮੋਬਾਇਲ ਅਤੇ ਅਸੈਸਰੀਜ਼ ਨੂੰ ਵੀ ਚੰਗੇ ਆਫਰ ਨਾਲ ਲਿਸਟ ਕੀਤਾ ਗਿਆ ਹੈ। 


author

Rakesh

Content Editor

Related News