Alert : ਵਟਸਐਪ ਵੀਡੀਓ ਕਾਲਿੰਗ ਨਾਲ ਹੋ ਸਕਦੈ ਫੋਨ ਹੈਕ
Wednesday, Oct 10, 2018 - 09:51 PM (IST)
![Alert : ਵਟਸਐਪ ਵੀਡੀਓ ਕਾਲਿੰਗ ਨਾਲ ਹੋ ਸਕਦੈ ਫੋਨ ਹੈਕ](https://static.jagbani.com/multimedia/2018_10image_21_51_016430000a.jpg)
ਗੈਜੇਟ ਡੈਸਕ—ਵਟਸਐਪ ਅੱਜ ਦੁਨੀਆ ਦਾ ਸਭ ਤੋਂ ਵੱਡਾ ਇੰਸਟੈਂਟ ਮੈਸੇਜਿੰਗ ਐਪ ਹੈ। ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ 1.5 ਅਰਬ ਤੋਂ ਜ਼ਿਆਦਾ ਲੋਕ ਦੁਨੀਆ ਭਰ 'ਚ ਯੂਜ਼ ਕਰਦੇ ਹਨ। ਐਪ ਦਾ ਨਵਾਂ ਫੀਚਰ ਹੋਵੇ ਜਾਂ ਫਿਰ ਖਾਮੀ ਇਸ ਨਾਲ ਕਰੋੜਾਂ ਯੂਜ਼ਰਸ ਪ੍ਰਭਾਵਿਤ ਹੁੰਦੇ ਹਨ। ਫੇਸਬੁੱਕ 'ਤੇ 5 ਕਰੋੜ ਯੂਜ਼ਰਸ ਦੇ ਅਕਾਊਂਟ ਦੀ ਸੁਰੱਖਿਆ 'ਚ ਸੰਨ੍ਹਾਂ ਲਗਾਉਣ ਤੋਂ ਬਾਅਦ ਹੁਣ ਵਟਸਐਪ 'ਤੇ ਵੀ ਖਤਰਾ ਮੰਡਰਾ ਰਿਹਾ ਹੈ। ਟੈਕਨਾਲੋਜੀ ਵੈੱਬਸਾਈਟ੍ਰ ZDnet ਨੇ ਵਟਸਐਪ 'ਤੇ ਇਕ ਵੱਖ ਤਰ੍ਹਾਂ ਦੀ ਹੈਕਿੰਗ ਦਾ ਖੁਲਾਸਾ ਕੀਤਾ ਹੈ। ਵਟਸਐਪ ਦਾ ਕਹਿਣਾ ਹੈ ਕਿ ਵਟਸਐਪ 'ਚ ਇਕ ਬੱਗ ਦੇਖਿਆ ਗਿਆ ਹੈ ਕਿ ਜੋ ਹੈਕਰਸ ਨੂੰ ਯੂਜ਼ਰਸ ਦੇ ਅਕਾਊਂਟ ਦਾ ਐਕਸੈੱਸ ਦੇ ਰਿਹਾ ਹੈ। ਅਜਿਹਾ ਉਸ ਵੇਲੇ ਹੋਇਆ ਜਦ ਯੂਜ਼ਰਸ ਕਿਸੇ ਇਨਕਮਿੰਗ ਵੀਡੀਓ ਕਾਲ ਨੂੰ ਰਿਸੀਵ ਕਰ ਰਹੇ ਹਨ। ਜੇਕਰ ਤੁਸੀਂ ਵੀ ਵੀਡੀਓ ਕਾਲ ਕਰਦੇ ਹੋ ਤਾਂ ਅਲਰਟ ਹੋ ਜਾਓ ਕਿਉਂਕਿ ਇਸ ਸਮੇਂ ਤੁਹਾਡੇ ਵਟਸਐਪ ਦੇ ਹੈਕ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੈ।
ਟੈੱਕ ਰਿਪੋਰਟਸ ਦੀ ਮੰਨਿਏ ਤਾਂ ਐਂਡ੍ਰਾਇਡ ਅਤੇ ਆਈ.ਓ.ਐੱਸ. 'ਤੇ ਇਸਤੇਮਾਲ ਕੀਤੇ ਜਾ ਰਹੇ ਹਨ ਵਟਸਐਪ 'ਤੇ ਸਭ ਤੋਂ ਪਹਿਲਾਂ ਅਗਸਤ 'ਚ ਇਹ ਬੱਗ ਦੇਖਿਆ ਗਿਆ ਸੀ ਜਿਸ ਨੂੰ ਫੇਸਬੁੱਕ ਨੇ ਅਕਤੂਬਰ 'ਚ ਠੀਕ ਕਰ ਦਿੱਤਾ ਸੀ। ਫੇਸਬੁੱਕ ਨੇ ਇਸ 'ਤੇ ਹੁਣ ਤੱਕ ਕੋਈ ਟਿੱਪਣੀ ਨਹੀ ਕੀਤੀ ਹੈ ਇਸ ਲਈ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਬੱਗ ਠੀਕ ਹੋਣ ਤੋਂ ਪਹਿਲਾਂ ਹੈਕਰਸ ਨੇ ਇਸ ਦਾ ਗਲਤ ਇਸਤੇਮਾਲ ਕੀਤਾ ਸੀ ਜਾਂ ਨਹੀਂ।
ਇਸ ਬੱਗ ਦਾ ਪਤਾ ਲਗਾਉਣ ਵਾਲੇ ਰਿਸਰਚਰ ਟ੍ਰੈਵਿਸ ਆਮਰੇਡੀ ਨੇ ਟਵਿਟਰ 'ਤੇ ਲਿਖਿਆ 'ਇਹ ਇਕ ਵੱਡੀ ਗੱਲ ਹੈ। ਸਿਰਫ ਇਕ ਕਾਲ ਨਾਲ ਤੁਹਾਡਾ ਵਟਸਐਪ ਹੈਕ ਹੋ ਸਕਦਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁੱਕ ਦੀ ਸੁਰੱਖਿਆ ਖਾਮੀਆਂ ਨੂੰ ਲੈ ਕੇ ਕਾਫੀ ਆਲੋਚਨਾ ਹੋਈ ਸੀ। ਹਾਲ ਹੀ 'ਚ ਕੰਪਨੀ ਨੇ ਇਕ ਵਾਰ ਫਿਰ ਚਰਚਾ 'ਚ ਆਈ ਜਦ 5 ਕਰੋੜ ਅਕਾਊਂਟਸ ਦੀ ਸੁਰੱਖਿਆ ਖਤਰੇ 'ਚ ਹੋਣ ਦੀ ਗੱਲ ਸਾਹਮਣੇ ਆਈ, ਜਿਸ ਤੋਂ ਬਾਅਦ ਕੰਪਨੀ ਨੇ ਆਪਣਾ View As ਫੀਚਰ ਹਟਾ ਲਿਆ ਸੀ।