ਸਮਾਰਟਵਾਚ ਦੇ ਨਾਲ ਐਲਕਾਟੈੱਲ ਨੇ ਪੇਸ਼ ਕੀਤੇ ਕਈ ਸਾਰੇ ਡਿਵਾਈਸ

Sunday, Sep 04, 2016 - 03:29 PM (IST)

ਸਮਾਰਟਵਾਚ ਦੇ ਨਾਲ ਐਲਕਾਟੈੱਲ ਨੇ ਪੇਸ਼ ਕੀਤੇ ਕਈ ਸਾਰੇ ਡਿਵਾਈਸ
ਜਲੰਧਰ-ਐਲਕਾਟੈੱਲ ਨੇ ਆਈ.ਐੱਫ.ਏ. 2016 ''ਚ ਸਮਾਰਟਵਾਚ ਨੂੰ ਲਾਂਚ ਕੀਤਾ ਹੈ। ਮੂਵਮੈਂਟ ਵਾਈ-ਫਾਈ ਵਾਚ ਨਾਮਕ ਇਸ ਸਮਾਰਟਵਾਚ ''ਚ ਐਲਕਾਟੈੱਲ ਦਾ ਆਪਣਾ ਓ.ਐੱਸ. ਕੰਮ ਕਰਦਾ ਹੈ ਅਤੇ ਇਹ ਐਂਡ੍ਰਾਇਡ ਵਿਅਰ ਨਹੀਂ ਹੈ । ਅਲਕਾਟੈੱਲ ਮੂਵਮੈਂਟ ਵਾਈ-ਫਾਈ ਵਾਚ ''ਚ 1.39 ਇੰਚ ਦੀ ਐਮੋਲੈੱਡ ਡਿਸਪਲੇ ਦਿੱਤੀ ਗਈ ਹੈ ਜਿਸ ਦਾ ਪਿਕਸਲ ਰੇਜ਼ੋਲੁਸ਼ਨ 400x400 ਪਿਕਸਲ ਹੈ।ਫਿਲਹਾਲ ਕੰਪਨੀ ਨੇ ਇਸ ਸਮਾਰਟਵਾਚ ''ਚ ਲੱਗੀ ਚਿੱਪਸੈੱਟ ਅਤੇ ਬੈਟਰੀ ਨੂੰ ਲੈ ਕੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। ਹਾਲਾਂਕਿ ਇਸ ''ਚ ਸਿਮ ਨਹੀਂ ਪਾ ਸਕਦੇ ਲੇਕਿਨ ਇਸ ''ਚ ਕਾਲ ਕਰਨ ਲਈ ਸਪੀਕਰ ਅਤੇ ਮਾਇਕ ਲੱਗਾ ਹੋਇਆ ਹੈ।
 
ਐਲਕਾਟੈੱਲ ਨੇ ਮੂਵਬੈਂਡ ਨੂੰ ਵੀ ਪੇਸ਼ ਕੀਤਾ ਹੈ ਜੋ ਕਿ ਇਕ ਸਾਧਾਰਨ ਐਕਟੀਵਿਟੀ ਟ੍ਰੈਕਰ ਹੈ ਜਿਸ ਦੇ ਨਾਲ ਦੂਰੀ, ਸਮਾਂ, ਕੈਲੋਰੀ ਅਤੇ ਸੋਣ ਵਰਗੀ ਐਕਟੀਵਿਟੀ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ।ਹਾਲਾਂਕਿ ਇਹ ਹੱਥ ''ਤੇ ਪਹਿਨਣ ਵਾਲਾ ਬੈਂਡ ਨਹੀਂ ਹੈ ਲੇਕਿਨ ਇਸ ਤੋਂ ਲਗੇਜ, ਚਾਬੀਆਂ, ਪਾਲਤੂ ਜਾਨਵਰਾਂ ਨੂੰ ਰਿਅਰ ਟਾਇਮ ''ਚ ਟ੍ਰੈਕ ਕਰ ਸਕਦੇ ਹਨ। ਇਕ ਵਾਰ ਚਾਰਜ ਕਰ ਕੇ ਇਹ 4 ਦਿਨਾਂ ਤੱਕ ਚੱਲ ਸਕਦਾ ਹੈ। ਇਸ ਤੋਂ ਇਲਾਵਾ ਬੱਚਿਆਂ ਲਈ ਕੇਅਰਟਾਈਮ (ਬੱਚਿਆਂ ਲਈ ਬਣਾਈ ਗਈ ਸਮਾਰਟਵਾਚ) ਦਾ ਅਪਡੇਟ ਵਰਜਨ ਪੇਸ਼ ਕੀਤਾ ਗਿਆ ਹੈ ਜਿਸ ਦੇ ਨਾਲ ਵਾਇਸ ਕਾਲ ਕੀਤੀ ਜਾ ਸਕਦੀ ਹੈ ਅਤੇ ਇਹ ਜੀ.ਪੀ.ਐੱਸ. ਟ੍ਰੈਕਿੰਗ ਵੀ ਕਰਦਾ ਹੈ।ਫਿਲਹਾਲ ਇਸ ਸਭ ਡਿਵਾਈਸ  ਦੇ ਲਾਂਚ ਦੀ ਕੋਈ ਜਾਣਕਾਰੀ ਨਹੀਂ ਹੈ।

Related News